ਗੁਰੂ ਨਾਨਕ ਦੇਵ ਯੂਨੀਵਰਸਿਟੀ ਵੱਲੋਂ ਐਲਾਨੇ ਐੱਮ.ਏ. ਭੂਗੌਲ ਚੌਥਾ ਸਮੈਸਟਰ ਦੇ ਨਤੀਜੇ ’ਚ ਲਾਇਲਪੁਰ ਖ਼ਾਲਸਾ ਕਾਲਜ ਦੇ ਵਿਦਿਆਰਥੀਆਂ ਨੇ ਮੱਲਾਂ ਮਾਰੀਆਂ। ਸਮ੍ਰਿਤੀ ਨੇ ਯੂਨੀਵਰਸਿਟੀ ਪ੍ਰੀਖਿਆ ਵਿੱਚੋਂ 1600 ਵਿਚੋਂ 1433 ਅੰਕ ਪ੍ਰਾਪਤ ਕਰਕੇ ਯੂਨੀਵਰਸਿਟੀ ਮੈਰਿਟ ਵਿਚ ਪਹਿਲਾ ਸਲੋਨੀ ਦੇਵੀ ਨੇ 1416 ਅੰਕ ਪ੍ਰਾਪਤ ਕਰਕੇ ਦੂਜਾ ਸਥਾਨ ਹਾਸਲ ਕੀਤਾ। ਇਸੇ ਕਲਾਸ ਦੇ ਵਿਦਿਆਰਥੀ ਸ਼ਸ਼ੀ, ਜਨਤ, ਪ੍ਰੀਤੀ, ਮਨਪ੍ਰੀਤ ਸਿੰਘ, ਮਨਵੀਰ ਸਿੰਘ, ਮੋਨੀਕਾ ਕਲੇਰ, ਭਾਵਨਾ ਅਤੇ ਅਨਮੋਲ ਅਗਨੀਸ਼ ਨੇ ਕ੍ਰਮਵਾਰ 1370, 1366, 1362, 1357, 1253, 1231, 1228 ਅਤੇ 1208 ਅੰਕ ਪ੍ਰਾਪਤ ਕਰਕੇ ਡਿਸਟਿੰਕਸ਼ਨ ਹਾਸਲ ਕੀਤੀ। ਸਰਦਾਰਨੀ ਬਲਬੀਰ ਕੌਰ ਪ੍ਰਧਾਨ ਗਵਰਨਿੰਗ ਕੌਂਸਲ ਅਤੇ ਪ੍ਰਿੰਸੀਪਲ ਡਾ. ਗੁਰਪਿੰਦਰ ਸਿੰਘ ਸਮਰਾ ਨੇ ਵਿਸ਼ੇਸ਼ ਤੌਰ ਤੇ ਵਿਦਿਆਰਥੀਆਂ ਅਤੇ ਅਧਿਆਪਕਾਂ ਨੂੰ ਵਧਾਈ ਦਿੱਤੀ। ਪ੍ਰਿੰਸੀਪਲ ਡਾ. ਗੁਰਪਿੰਦਰ ਸਿੰਘ ਸਮਰਾ ਨੇ ਇਸ ਮੌਕੇ ਵਧਾਈ ਦਿੰਦੇ ਹੋਏ ਵਿਦਿਆਰਥੀਆਂ ਦੇ ਚੰਗੇ ਭਵਿੱਖ ਦੀ ਕਾਮਨਾ ਕੀਤੀ। ਵਿਦਿਆਰਥੀਆਂ ਨੇ ਆਪਣੀ ਇਸ ਉਪਲਬਧੀ ਦਾ ਸਿਹਰਾ ਅਧਿਆਪਕਾਂ ਨੂੰ ਅਤੇ ਕਾਲਜ ਦੇ ਵਧੀਆ ਪੜ੍ਹਾਈ ਦੇ ਵਾਤਾਵਰਣ ਨੂੰ ਦਿੱਤਾ।। ਇਸ ਮੌਕੇ ਡਾ. ਪੂਜਾ ਰਾਣਾ ਅਤੇ ਪ੍ਰੋ. ਓਂਕਾਰ ਸਿੰਘ ਵੀ ਹਾਜ਼ਰ ਸਨ।

Disclaimer : यह खबर उदयदर्पण न्यूज़ को सोशल मीडिया के माध्यम से प्राप्त हुई है। उदयदर्पण न्यूज़ इस खबर की आधिकारिक तौर पर पुष्टि नहीं करता है। यदि इस खबर से किसी व्यक्ति अथवा वर्ग को आपत्ति है, तो वह हमें संपर्क कर सकते हैं।