ਲਾਇਲਪੁਰ ਖ਼ਾਲਸਾ ਕਾਲਜ ਜਲੰਧਰ ਵਿਦਿਆਰਥੀਆਂ ਦੇ ਸਰਵਪੱਖੀ ਵਿਕਾਸ ਲਈ ਵਚਨਬੱਧ ਹੈ ਅਤੇ ਕਾਲਜ ਆਪਣੇ ਵਿਦਿਆਰਥੀਆਂ ਨੂੰ ਰਾਜ ਅਤੇ ਰਾਸ਼ਟਰੀ ਪੱਧਰ ਦੇ ਮੁਕਾਬਲਿਆਂ ਵਿੱਚ ਆਪਣੀ ਪ੍ਰਤਿਭਾ ਦਿਖਾਉਣ ਲਈ ਸਾਰੇ ਵਧੀਆ ਮੌਕੇ ਪ੍ਰਦਾਨ ਕਰਦਾ ਰਹਿੰਦਾ ਹੈ। ਹਾਲ ਹੀ ਵਿੱਚ ਐਸ.ਜੀ.ਜੀ.ਐਸ. ਵਰਲਡ ਯੂਨੀਵਰਸਿਟੀ ਫਤਿਹਗੜ੍ਹ ਸਾਹਿਬ ਵਿਖੇ ਰਾਸ਼ਟਰੀ ਪੱਧਰ ਦੇ ਅੰਤਰ ਸੰਸਥਾ ਯੁਵਕ ਮੇਲੇ-2022 ਵਿੱਚ ਕਾਲਜ ਦੇ ਵਿਦਿਆਰਥੀਆਂ ਨੇ 06 ਈਵੈਂਟ ਵਿੱਚ ਭਾਗ ਲਿਆ। ਜਿਸ ਵਿਚ ਰਿਕਾਰਡ ਪ੍ਰਦਰਸ਼ਨ ਕਰਦਿਆਂ, ਲਾਇਲਪੁਰ ਖ਼ਾਲਸਾ ਕਾਲਜ ਦੋਆਬਾ ਖੇਤਰ ਦਾ ਇੱਕੋ ਇੱਕ ਅਜਿਹਾ ਕਾਲਜ ਸੀ ਜਿਸ ਨੇ 05 ਪੁਜ਼ੀਸ਼ਨਾਂ ਜਿੱਤੀਆਂ। ਇਸ ਫੈਸਟੀਵਲ ਵਿਚ ਪੰਜਾਬ ਅਤੇ ਚੰਡੀਗੜ੍ਹ ਦੇ ਕਾਲਜਾਂ ਅਤੇ ਯੂਨੀਵਰਸਿਟੀਆਂ ਨੇ ਭਾਗ ਲਿਆ। ਵਿਦਿਆਰਥੀ ਸਾਹਿਲ ਨੇ ਕੋਲਾਜ ਮੇਕਿੰਗ ਵਿੱਚ 58 ਪ੍ਰਤੀਯੋਗੀਆਂ ਵਿੱਚੋਂ ਪਹਿਲਾ ਸਥਾਨ, ਸਾਕਸ਼ੀ ਸ਼ਰਮਾ ਨੇ ਡੈਕਲਾਮੇਸ਼ਨ ਵਿਚ 41 ਪ੍ਰਤੀਯੋਗੀਆਂ ਵਿੱਚੋਂ ਦੂਜਾ ਸਥਾਨ, ਪੂਨਮ, ਬੰਦਨਾ, ਪ੍ਰਕ੍ਰਿਤੀ ਨੇ ਕੁਇਜ਼ ਦੀਆਂ 23 ਟੀਮਾਂ ਵਿਚੋਂ ਦੂਜਾ ਸਥਾਨ, ਸਾਕਸ਼ੀ ਸ਼ਰਮਾ ਨੇ ਐਕਸਟੈਂਪੋਰ ਵਿਚ 32 ਪ੍ਰਤੀਯੋਗੀਆਂ ਵਿਚੋਂ ਦੂਜਾ ਸਥਾਨ ਅਤੇ ਯਸ਼ ਨੇ ਕਲੇ ਮਾਡਲਿੰਗ ਵਿੱਚ 13 ਭਾਗੀਦਾਰਾਂ ਵਿੱਚੋਂ ਤੀਜਾ ਸਥਾਨ ਪ੍ਰਾਪਤ ਕੀਤਾ। ਪ੍ਰਿੰਸੀਪਲ ਡਾ. ਗੁਰਪਿੰਦਰ ਸਿੰਘ ਸਮਰਾ ਨੇ ਵਿਦਿਆਰਥੀਆਂ ਅਤੇ ਟੀਮ ਇੰਚਾਰਜ਼ ਪ੍ਰੋ. ਸੰਦੀਪ ਆਹੂਜਾ, ਪ੍ਰੋ. ਅਜੀਤਪਾਲ ਸਿੰਘ, ਪ੍ਰੋ. ਸਤਪਾਲ ਸਿੰਘ ਨੂੰ ਵਧਾਈ ਦਿੱਤੀ। ਡਾ: ਸਮਰਾ ਨੇ ਕਿਹਾ ਕਿ ਕਾਲਜ ਆਪਣੇ ਵਿਦਿਆਰਥੀਆਂ ਨੂੰ ਭਵਿੱਖ ਵਿਚ ਵੀ ਅਜਿਹੇ ਮੌਕੇ ਪ੍ਰਦਾਨ ਕਰਦਾ ਰਹੇਗਾ। ਬਾਅਦ ਵਿੱਚ ਵਿਦਿਆਰਥੀਆਂ ਨੇ ਪ੍ਰਿੰਸੀਪਲ ਅਤੇ ਟੀਮ ਇੰਚਾਰਜਾਂ ਦਾ ਧੰਨਵਾਦ ਕੀਤਾ। ਇਸ ਮੌਕੇ ਪ੍ਰੋ. ਪਲਵਿੰਦਰ ਸਿੰਘ ਡੀਨ ਕਲਚਰਲ ਅਫੇਅਰਜ਼ ਅਤੇ ਪ੍ਰੋ. ਅਜੀਤਪਾਲ ਸਿੰਘ ਵੀ ਹਾਜ਼ਰ ਸਨ।

 

 

Disclaimer : यह खबर उदयदर्पण न्यूज़ को सोशल मीडिया के माध्यम से प्राप्त हुई है। उदयदर्पण न्यूज़ इस खबर की आधिकारिक तौर पर पुष्टि नहीं करता है। यदि इस खबर से किसी व्यक्ति अथवा वर्ग को आपत्ति है, तो वह हमें संपर्क कर सकते हैं।