ਲਾਇਲਪੁਰ ਖ਼ਾਲਸਾ ਕਾਲਜ ਵਿਖੇ ਕਾਲਜ ਦੇ ਈਕੋ ਨੈਵੀਗੇਟਰ ਕਲੱਬ ਦੁਆਰਾ ਸਾਡਾ ਸੋਹਣਾ ਪੰਜਾਬ ਵਿਸ਼ੇ ਤੇ ਇੱਕ ਵਰਕਸ਼ਾਪ ਲਗਾਈ ਗਈ। ਇਸ ਵਰਕਸ਼ਾਪ ਦਾ ਮਨੋਰਥ ਵਿਦਿਆਰਥੀਆਂ ਨੂੰ ਸਮਾਜਿਕ ਤੇ ਵਾਤਾਵਰਨਕ ਤੌਰ ਤੇ ਵਧੇਰੇ ਜਿੰਮੇਵਾਰ ਬਣਾਉਣਾ ਅਤੇ ਇਹ ਦੱਸਣਾ ਸੀ ਕਿ ਪੰਜਾਬ ਪੌਦਿਆਂ, ਪੰਛੀਆਂ ਪੱਖੋਂ ਬਹੁਤ ਉਜਵੱਲ ਤੇ ਹਰਿਆਲੀ ਪੱਖੋ ਬਹੁਤ ਅਮੀਰ ਸੂਬਾ ਹੈ। ਵਰਕਸ਼ਾਪ ਵਿੱਚ ਸ੍ਰੀ ਹਰਪ੍ਰੀਤ ਸੰਧੂ, ਚੇਅਰਮੈਨ, ਪੰਜਾਬ ਇਨਫ਼ੋਟੈਕ ਅਤੇ ਸਾਬਕਾ ਐਡੀਸ਼ਨਲ ਐਡਵੋਕੇਟ ਜਨਰਲ ਪੰਜਾਬ ਵਿਸ਼ੇਸ ਮਹਿਮਾਨ ਵਜੋਂ ਸ਼ਾਮਿਲ ਹੋਏ। ਸ੍ਰੀ ਸੰਧੂ ਭਾਵੇਂ ਪੇਸ਼ੇ ਵਜੋਂ ਵਕੀਲ ਹਨ, ਪਰ ਉਹਨਾਂ ਨੇ ਬਤੌਰ ਲੇਖਕ ਕਈ ਕਿਤਾਬਾਂ ਦੀ ਰਚਨਾ ਕਰਨ ਦੇ ਨਾਲ-ਨਾਲ ਦਸਤਾਵੇਜ਼ੀ ਫਿਲਮਾਂ ਵੀ ਬਣਾਈਆਂ ਹਨ। ਉਹਨਾਂ ਵਰਕਸ਼ਾਪ ਦੌਰਾਨ ਕੌਫ਼ ਟੇਬਲ ਬੁੱਕ ਸਾਡਾ ਸੋਹਣਾ ਪੰਜਾਬ ਜਾਰੀ ਕੀਤੀ, ਜਿਸ ਵਿੱਚ ਉਹਨਾਂ ਨੇ ਕੋਵਿਡ-19 ਕਾਰਨ ਲਾਕਡਾਊਨ ਦੌਰਾਨ ਫੋਟੋਗ੍ਰਾਫੀ ਅਤੇ ਪੰਜਾਬ ਦੇ ਵੱਖ ਵੱਖ ਸੁੰਦਰ ਦ੍ਰਿਸ਼ਾਂ ਨੂੰ ਪੇਸ਼ ਕਰਦੀਆਂ ਤਸਵੀਰਾਂ/ਝਾਕੀਆਂ ਪੇਸ਼ ਕੀਤੀਆਂ ਹਨ ਡਾ. ਐਸ.ਐਸ. ਬੈਂਸ, ਕੰਨਵੀਨਰ ਈਕੋ ਨੈਵੀਗੈਸ਼ਨ ਕਲੱਬ ਨੇ ਮੁੱਖ ਮਹਿਮਾਨ ਵਿਦਿਆਰਥੀਆਂ ਤੇ ਸਮੂਹ ਅਧਿਆਪਕਾਂ ਦਾ ਧੰਨਵਾਦ ਕੀਤਾ। ਉਹਨਾਂ ਨਾਗਰਿਕਾਂ ਨੂੰ ਜਿੰਮੇਵਾਰ ਨਾਗਰਿਕ ਬਣਨ ਲਈ ਕਿਹਾ। ਸਮਾਗਮ ਦੌਰਾਨ ਮੰਚ ਸੰਚਾਲਨ ਪ੍ਰੋ. ਗੀਤਾਂਜਲੀ ਮਹਾਜਨ ਦੁਆਰਾ ਕੀਤਾ ਗਿਆ। ਇਸ ਮੌਕੇ ਪ੍ਰੋ. ਗੀਤਾਂਜਲੀ ਕੌਸ਼ਲ, ਪ੍ਰੋ. ਮਨਦੀਪ ਕੌਰ ਤੋ ਇਲਾਵਾ ਵੱਖ ਵੱਖ ਵਿਭਾਗਾਂ ਦੇ ਮੁਖੀ, ਅਧਿਆਪਕ ਤੇ ਵਿਦਿਆਰਥੀ ਹਾਜ਼ਰ ਸਨ।

Disclaimer : यह खबर उदयदर्पण न्यूज़ को सोशल मीडिया के माध्यम से प्राप्त हुई है। उदयदर्पण न्यूज़ इस खबर की आधिकारिक तौर पर पुष्टि नहीं करता है। यदि इस खबर से किसी व्यक्ति अथवा वर्ग को आपत्ति है, तो वह हमें संपर्क कर सकते हैं।