ਲਾਇਲਪੁਰ ਖਾਲਸਾ ਕਾਲਜ ਫਾਰ ਵਿਮੈਨ, ਜਲੰਧਰ ਦੇ ਹਿੰਦੀ ਵਿਭਾਗ ਦੀ ਐਮ.
ਏ. ਦੂਸਰੇ ਸਮੈਸਟਰ ਦੀ ਵਿਦਿਆਰਥਣ ਅਮਨਕਿਰਨ ਨੇ ਯੂਨੀਵਰਸਿਟੀ ਦiਆਂ
ਪ੍ਰੀਖਿਆਵਾਂ ਵਿੱਚੋਂ ਪਹਿਲਾ ਸਥਾਨ ਹਾਸਿਲ ਕੀਤਾ । ਉਸਨੇ 80% ਤੋਂ ਵੀ
ਵੱਧ ਅੰਕ ਪ੍ਰਾਪਤ ਕਰਦੇ ਹੋਏ ਇਹ ਸ਼ਾਨਦਾਰ ਪ੍ਰਾਪਤੀ ਕੀਤੀ। ਪੂਰੀ ਕਲਾਸ
ਦਾ ਨਤੀਜ਼ਾ ਵੀ 100% ਰਿਹਾ। ਇਸ ਵਿਚ ਵਿਦਿਆਰਥਣਾਂ ਸੋਫੀਆਂ ਨੇ 73%
ਦਿਕਸ਼ਾ ਤੇ ਸੁਲਕਸ਼ਨਾ ਨੇ 70% ਅੰਕ ਪ੍ਰਾਪਤ ਕੀਤੇ। ਕਾਲਜ ਪ੍ਰਿੰਸੀਪਲ
ਮੈਡਮ ਡਾ. ਨਵਜੋਤ ਜੀ ਨੇ ਸਾਰੇ ਵਿਦਿਆਰਥੀਆਂ ਨੂੰ ਵਧਾਈ ਦਿੰਦੇ ਹੋਏ
ਉਹਨਾਂ ਦੇ ਰੋਸ਼ਨ ਭਵਿੱਖ ਲਈ ਕਾਮਨਾ ਕੀਤੀ। ਉਹਨਾਂ ਨੇ ਵਿਦਿਆਰਥਣਾਂ
ਨੂੰ ਸੰਬੋਧਿਤ ਕਰਦਿਆ ਕਿਹਾ ਕਿ ਜੇ ਸਾਡਾ ਜੀਵਨ ਉਦੇਸ਼ ਸਪੱਸ਼ਟ ਹੈ ਤਾਂ
ਅਸੀਂ ਸਖਤ ਮਿਹਨਤ ਨਾਲ ਉਸਨੂੰ ਹਾਸਿਲ ਕਰਨ ਵਿਚ ਸਫਲ ਹੋੋ ਸਕਦੇ ਹਾਂ।
ਉਹਨਾਂ ਨੇ ਹਿੰਦੀ ਵਿਭਾਗ ਦੇ ਮੂਖੀ ਡਾ. ਸਰਬਜੀਤ ਕੌਰ ਤੇ ਐਸੋਸੀਏੇਟ
ਪ੍ਰੌਫੈਸਰ ਡਾ. ਅਮਰਦੀਪ ਦਿਓਲ ਨੂੰ ਉਹਨਾਂ ਦੁਆਰਾ ਵਿਦਿਆਰਥਣਾਂ
ਨੂੰ ਦਿੱਤੀ ਯੋਗ ਅਗਵਾਈ ਦੀ ਸਰਾਹਣਾ ਕੀਤੀ।

Disclaimer : यह खबर उदयदर्पण न्यूज़ को सोशल मीडिया के माध्यम से प्राप्त हुई है। उदयदर्पण न्यूज़ इस खबर की आधिकारिक तौर पर पुष्टि नहीं करता है। यदि इस खबर से किसी व्यक्ति अथवा वर्ग को आपत्ति है, तो वह हमें संपर्क कर सकते हैं।