ਲਾਇਲਪੁਰ ਖਾਲਸਾ ਕਾਲਜ ਫਾਰ ਵਿਮੈਨ, ਜਲੰਧਰ ਦੀਆਂ ਪੋਸਟ ਗ੍ਰੇਜੂਏਟ ਫੈਸ਼ਨ
ਡਿਜ਼ਾਨਿੰਗ ਵਿਭਾਗ ਦੀਆ ਵਿਦਿਆਰਥਣਾਂ ਵੱਲੌਂ ਗੁਰੂ ਨਾਨਕ ਦੇਵ
ਯੂਨੀਵਰਸਿਟੀ ਪ੍ਰੀਖਿਆਵਾਂ ਵਿਚ ਸ਼ਾਨਦਾਰ ਨਤੀਜੇ ਪ੍ਰਾਪਤ ਕੀਤੇ ਗਏ। ਐਮ.
ਐੇਸ. ਸੀ. ਐਫ. ਡੀ. ਸਮੈਸਟਰ ਚੋਥਾ ਦੀ ਵਿਦਿਆਰਥਣ ਲਵਲੀਨ ਅਖਤਰ ਨੇ 92%
ਅੰਕ ਪ੍ਰਾਪਤ ਕਰਦਿਆਂ ਯੂਨੀਵਰਸਿਟੀ ਵਿੱਚੋਂ ਪੰਜਵਾ ਸਥਾਨ ਹਾਸਲ ਕੀਤਾ ।
ਅੇੈਮ.ਐਸ.ਸੀ.ਐਫ. ਡੀ. ਸਮੈਸਟਰ ਦੂਸਰਾ ਦੀ ਵਿਦਿਆਰਥਣ ਪਰਮਿੰਦਰ ਕੌਰ
ਨੇ 91% ਅੰਕਾ ਨਾਲ ਯੂਨੀਵਰਸਿਟੀ ਵਿੱਚੋਂ ਪੰਜਵਾ ਸਥਾਨ ਹਾਸਲ ਕੀਤਾ।
ਇਸੇ ਕਾਲਜ ਦੀ ਵਿਦਿਆਰਥਣ ਅਨਮੋਲ ਨੇ 89% ਅੰਕ ਹਾਸਲ ਕੀਤੇ ।
ਮੈਡਮ ਪ੍ਰਿੰਸੀਪਲ ਡਾ. ਨਵਜੋਤ ਜੀ ਨੇ ਵਿਦਿਆਰਥਣਾਂ ਨੂੰ ਉਹਨਾਂ ਦੀ ਇਸ
ਪ੍ਰਾਪਤੀ ਲਈ ਵਧਾਈ ਦਿੱਤੀ ਤੇ ਭਵਿੱਖ ਵਿਚ ਹੋਰ ਮੇਹਨਤ ਕਰਨ ਲਈ ਉਤਸ਼ਾਹਿਤ
ਕੀਤਾ ਅਤੇ ਮੈਡਮ ਨੇ ਵਿਭਾਗ ਦੀ ਮੁਖੀ ਮੈਡਮ ਕੁਲਦੀਪ ਕੌਰ ਤੇ ਮੈਡਮ
ਮਨਜੀਤ ਕੌਰ ਨੂੰ ਇਸ ਪ੍ਰਾਪਤੀ ਲਈ ਵਧਾਈ ਦਿੱਤੀ ਤੇ ਉਨ੍ਹਾ ਦੁਆਰਾ
ਵਿਦਿਆਰਥਣਾਂ ਦੇ ਕੀਤੇ ਮਾਰਗ ਦਰਸ਼ਨ ਦੀ ਸ਼ਲਾਘਾ ਕੀਤੀ।

Disclaimer : यह खबर उदयदर्पण न्यूज़ को सोशल मीडिया के माध्यम से प्राप्त हुई है। उदयदर्पण न्यूज़ इस खबर की आधिकारिक तौर पर पुष्टि नहीं करता है। यदि इस खबर से किसी व्यक्ति अथवा वर्ग को आपत्ति है, तो वह हमें संपर्क कर सकते हैं।