ਲੁਧਿਆਣਾ : ਸ੍ਰੀ ਇਕਬਾਲ ਸਿੰਘ ਲਾਲਪੁਰਾ ਚੇਅਰਮੈਨ ਘੱਟ ਗਿਣਤੀਆਂ ਕਮਿਸ਼ਨ ਭਾਰਤ ਸਰਕਾਰ ਨੇ ਨੌਜਵਾਨ ਲੜਕੀਆਂ ਨੂੰ ਬਾਬਾ ਸਾਹਿਬ ਅੰਬੇਡਕਰ ਦੀ ਜੀਵਨੀ ਦੀਆਂ ਕਿਤਾਬਾਂ ਵੰਡੀਆਂ। ਇਹ ਫੰਕਸ਼ਨ ਸਾਈਂ ਲੋਕ ਚੈਰੀਟੇਬਲ ਟਰਸਟ ਵਲੋਂ ਕਰਵਾਇਆ ਗਿਆ ਸੀ। ਬਾਬਾ ਸਾਹਿਬ ਦੀ ਜੀਵਨੀ ਮਹਾਨ ਲੇਖਕ ਸ਼੍ਰੀ ਕ੍ਰਿਸ਼ਨ ਗੋਪਾਲ ਵਲੋਂ ਲਿਖੀ ਹੋਈ ਹੈ ਅਤੇ ਸ੍ਰੀ ਕੁਲਦੀਪ ਅਗਨੀਹੋਤਰੀ ਵਲੋਂ ਅਨੁਵਾਦ ਕੀਤੀ ਗਈ ਹੈ। ਇਸ ਮੌਕੇ ਬੋਲਦਿਆਂ ਸ੍ਰੀ ਲਾਲਪੁਰਾ ਨੇ ਕਿਹਾ ਕਿ ਅੱਜ ਸਮੇਂ ਦੀ ਲੋੜ ਹੈ ਕਿ ਅਸੀਂ ਬਾਬਾ ਸਾਹਿਬ ਨੂੰ ਪੜੀਏ ਅਤੇ ਸਮਝੀਏ। ਉਨ੍ਹਾਂ ਦੇ ਦੱਸੇ ਰਾਸਤੇ ਤੇ ਚੱਲ ਕਿ ਹੀ ਭਾਰਤ ਵਿਸ਼ਵ ਗੁਰੂ ਬਣ ਸਕਦਾ ਹੈ ਅਤੇ ਨੌਜਵਾਨਾਂ ਦਾ ਇਸ ਵਿੱਚ ਅਹਿਮ ਯੋਗਦਾਨ ਹੋਵੇਗਾ। ਸ੍ਰੀ ਐਸ਼ ਆਰ ਲੱਧੜ, ਰਣਜੀਤ ਲੱਧੜ, ਡੀ ਐਸ ਪੀ ਗੁਰਚਰਨ ਸਿੰਘ, ਮਹਿੰਦਰ ਸਿੰਘ ਤੇਜੀ, ਬੈਂਕ ਅਫਸਰ ਕਟਾਰੀਆ ਅਤੇ ਕਈ ਹੋਰ ਆਗੂ ਹਾਜ਼ਰ ਸਨ। ਪ੍ਰਧਾਨ ਟਰਸਟ ਸ਼੍ਰੀ ਹਰਭਜਨ ਲੱਧੜ ਅਤੇ ਐਡਵੋਕੇਟ ਸੁੰਮਨ ਨੇ ਲਾਲਪੁਰਾ ਜੀ ਦਾ ਪਹੁੰਚਣ ਲਈ ਧੰਨਵਾਦ ਕੀਤਾ।
Disclaimer : यह खबर उदयदर्पण न्यूज़ को सोशल मीडिया के माध्यम से प्राप्त हुई है। उदयदर्पण न्यूज़ इस खबर की आधिकारिक तौर पर पुष्टि नहीं करता है। यदि इस खबर से किसी व्यक्ति अथवा वर्ग को आपत्ति है, तो वह हमें संपर्क कर सकते हैं।