
ਜਲੰਧਰ() ਲੋਕ ਭਲਾਈ ਵੈਲਫੇਅਰ ਸੋਸਾਇਟੀ (ਰਜਿ) ਸੋਡਲ ਨਗਰ ਜਲੰਧਰ ਵੱਲੋਂ ਇਲਾਕੇ ਦੀ ਚੜ੍ਹਦੀ ਕਲਾ ਲਈ ਇੱਕ ਮਹਾਨ ਕੀਰਤਨ ਦਰਬਾਰ ਮਿਤੀ 11 ਮਈ ਦਿਨ ਸ਼ਨੀਵਾਰ ਰਾਮਲੀਲਾ ਪਾਰਕ, ਨੇੜੇ ਸੋਡਲ ਚੌਂਕ, ਜਲੰਧਰ ਵਿਖੇ ਕਰਵਾਇਆ ਜਾ ਰਿਹਾ ਹੈ । ਇਹ ਜਾਣਕਾਰੀ ਸਾਂਝੀ ਕਰਦੇ ਸੋਸਾਇਟੀ ਦੇ ਮੈਂਬਰਾਂ ਬੰਟੀ ਅਰੋੜਾ, ਜਸਵੰਤ ਸਿੰਘ, ਸੋਮਨਾਥ ਸ਼ਰਮਾ, ਬਾਬੂ ਰਾਮ ਨੇ ਦੱਸਿਆ। ਕਿ ਸਭ ਤੋਂ ਪਹਿਲਾਂ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਵਿੱਤਰ ਸਰੂਪ ਗੁਰਦੁਆਰਾ ਜੱਸਾ ਸਿੰਘ ਰਾਮਗੜੀਆ, ਸਿੱਧ ਮੁਹੱਲਾ, ਸੋਡਲ ਨਗਰ ਤੋਂ ਸ਼ਾਮ 6 ਵਜੇ ਨਗਰ ਕੀਰਤਨ ਦੇ ਰੂਪ ਵਿੱਚ ਰਾਮਲੀਲਾ ਪਾਰਕ ਨੇੜੇ ਸੋਡਲ ਚੌਂਕ ਵਿਖੇ ਲਿਆਂਦੇ ਜਾਣਗੇ । ਸਮਾਗਮ ਦੀ ਸ਼ੁਰੂਆਤ ਵਿੱਚ ਸ੍ਰੀ ਰਹਿਰਾਸ ਸਾਹਿਬ ਜੀ ਦੇ ਪਾਠ ਹੋਣਗੇ। ਉਸ ਉਪਰੰਤ 7 ਵਜੇ ਤੋਂ ਰਾਤ 10 ਵਜੇ ਤੱਕ ਮਹਾਨ ਕੀਰਤਨ ਸਮਾਗਮ ਹੋਣਗੇ। ਜਿਸ ਵਿੱਚ ਪੰਥ ਪ੍ਰਸਿੱਧ ਰਾਗੀ ਜੱਥੇ ਭਾਈ ਜੋਗਾ ਸਿੰਘ ਜਲੰਧਰ ਵਾਲੇ, ਭਾਈ ਦਵਿੰਦਰ ਸਿੰਘ ਜੀ ਨਿਰਮਾਣ ਸ੍ਰੀ ਅੰਮ੍ਰਿਤਸਰ ਵਾਲੇ ,ਭਾਈ ਅਮਨਦੀਪ ਸਿੰਘ ਜੀ ਹਜੂਰੀ ਰਾਗੀ ਸੱਚਖੰਡ ਸ੍ਰੀ ਦਰਬਾਰ ਸਾਹਿਬ ,ਅੰਮ੍ਰਿਤਸਰ ਸਾਹਿਬ ਵਾਲੇ ਸੰਗਤਾਂ ਨੂੰ ਕੀਰਤਨ ਅਤੇ ਗੁਰਮਤਿ ਵਿਚਾਰਾਂ ਨਿਹਾਲ ਕਰਨਗੇ। ਉਕਤ ਮੈਂਬਰਾਂ ਨੇ ਦੱਸਿਆ ਕਿ ਸਾਡੀ ਸੋਸਾਇਟੀ ਵੱਖ ਵੱਖ ਧਰਮਾਂ ਦੇ ਸਮਾਗਮ ਸਮੇਂ ਸਮੇਂ ਤੇ ਕਰਵਾਉਂਦੀ ਰਹਿੰਦੀ ਹੈ। ਤਾਂ ਜੋ ਹਿੰਦੂ ਸਿੱਖ ਭਾਈਚਾਰਾ ਹੋਰ ਵੀ ਮਜਬੂਤ ਹੋ ਸਕੇ। ਇਸ ਸਬੰਧ ਵਿੱਚ ਕਮੇਟੀ ਦੇ ਸਮੁੱਚੇ ਮੈਂਬਰਾਂ ਦਾ ਇੱਕ ਵਫਦ ਸਿੱਖ ਤਾਲਮੇਲ ਕਮੇਟੀ ਦੇ ਦਫਤਰ ਸ੍ਰੀ ਹਰੀਸ਼ ਸ਼ਰਮਾ ਨਾਲ ਸੱਦਾ ਪੱਤਰ ਦੇਣ ਪਹੁੰਚਿਆ। ਇਸ ਮੌਕੇ ਤੇ ਤਜਿੰਦਰ ਸਿੰਘ ਪਰਦੇਸੀ ,ਹਰਪ੍ਰੀਤ ਸਿੰਘ ਨੀਟੂ, ਗੁਰਦੀਪ ਸਿੰਘ ਲੱਕੀ ਕਾਲੀਆ ਕਲੋਨੀ, ਤਜਿੰਦਰ ਸਿੰਘ ਸੰਤ ਨਗਰ, ਹਰਪ੍ਰੀਤ ਸਿੰਘ ਸੋਨੂ ਨੇ ਲੋਕ ਭਲਾਈ ਵੈਲਫੇਅਰ ਦੇ ਸਮੁੱਚੇ ਮੈਂਬਰਾਂ ਦੀ ਇਹੋ ਜਿਹੇ ਧਾਰਮਿਕ ਪ੍ਰੋਗਰਾਮ ਜਾਤ ਧਰਮ ਤੋਂ ਉੱਪਰ ਉੱਠ ਕੇ ਕਰਵਾਉਣ ਦੀ ਸ਼ਲਾਘਾ ਕਰਦਿਆਂ ਕਿਹਾ। ਇਹੋ ਜਿਹੇ ਉਪਰਾਲੇ ਸਾਡੇ ਸਮਾਜ ਨੂੰ ਹੋਰ ਵੀ ਸਾਂਝੀਵਾਲਤਾ ਵਿੱਚ ਬਣਦੇ ਹਨ। ਸਾਨੂੰ ਸਾਰਿਆਂ ਨੂੰ ਇਹੋ ਜਿਹੀਆਂ ਜਥੇਬੰਦੀਆਂ ਦਾ ਵੱਧ ਤੋਂ ਵੱਧ ਸਾਥ ਦੇਣਾ ਚਾਹੀਦਾ ਹੈ।