
ਭਾਰਤੀ ਜਨਤਾ ਪਾਰਟੀ ਦੇ ਲੋਕ ਸਭਾ ਜਲੰਧਰ ਹਲਕੇ ਤੋਂ ਉਮੀਦਵਾਰ ਸ੍ਰੀ ਸ਼ਸ਼ੀਲ ਰਿੰਕੂ ਦਾ ਚੋਣ ਪ੍ਰਚਾਰ ਸਿਖਰਾਂ ਤੇ ਹੈ ਇਸੇ ਸਬੰਧ ਵਿੱਚ ਨਕੋਦਰ ਮੰਡਲ ਦੇ ਪ੍ਰਭਾਰੀ ਸਰਦਾਰ ਕਮਲਜੀਤ ਸਿੰਘ ਭਾਟੀਆ ਅਤੇ ਸ਼੍ਰੀ ਦੀਪਕ ਜੋੜਾ ਭਾਰਤੀ ਜਨਤਾ ਪਾਰਟੀ ਦੇ ਆਗੂ ਵੱਲੋਂ ਆਪਣੀ ਟੀਮ ਦੇ ਨਾਲ ਹਲਕਾ ਨਕੋਦਰ ਦੇ ਪਿੰਡ ਮਾਲੜੀ ਵਿੱਚ ਡੋਰ ਟੂ ਡੋਰ ਪ੍ਰਚਾਰ ਕੀਤਾ ਗਿਆ ਇਸ ਪ੍ਰਚਾਰ ਦੀਆਂ ਅਗਵਾਈ ਮੰਡਲ ਪ੍ਰਧਾਨ ਸ਼੍ਰੀ ਅਜੇ ਬਜਾਜ ਅਤੇ ਉਹਨਾਂ ਦੀ ਟੀਮ ਨੇ ਕੀਤੀ ਇਸ ਮੌਕੇ ਤੇ ਭਾਜਪਾ ਆਗੂ ਸ੍ਰੀ ਵਰਿੰਦਰ ਅਰੋੜਾ ਸ੍ਰੀ ਅੰਕੁਸ਼ ਸ਼ਰਮਾ ਜਨਰਲ ਸਕੱਤਰ ਸ਼੍ਰੀ ਧੀਰਜ ਵਧਵਾ ਪ੍ਰਧਾਨ ਯੁਵਾ ਮੋਰਚਾ ਬੀਜੇਪੀ ਸ੍ਰੀ ਪਿੰਕਾ ਬਾਂਸਲ ਮੀਤ ਪ੍ਰਧਾਨ ਸ੍ਰੀ ਰਜਿੰਦਰ ਕੁਮਾਰ ਮੀਤ ਪ੍ਰਧਾਨ ਸ਼੍ਰੀ ਡੀਕੇ ਜਖੂ ਜਨਰਲ ਸਕੱਤਰ ਸ੍ਰੀ ਰੋਹਿਤ ਜੈਨ ਮੀਤ ਪ੍ਰਧਾਨ ਮੰਡਲ ਨਕੋਦਰ ਸਰਦਾਰ ਭੁਪਿੰਦਰ ਸਿੰਘ ਭਾਟੀਆ ਅਤੇ ਹੋਰਨਾਂ ਆਗੂਆਂ ਨੇ ਪਿੰਡ ਮਾਲੜੀ ਦੇ ਘਰ ਘਰ ਜਾ ਕੇ ਸ੍ਰੀ ਸ਼ਸ਼ੀ ਰਿੰਕੂ ਜੀ ਦੇ ਹੱਕ ਵਿੱਚ ਚੋਣ ਪ੍ਰਚਾਰ ਕੀਤਾ ਅਤੇ ਭਾਰੀ ਗਿਣਤੀ ਵਿੱਚ ਵੋਟਾਂ ਪਾ ਕੇ ਉਹਨਾਂ ਨੂੰ ਜਿਤਾਉਣ ਦੀ ਅਪੀਲ ਵੀ ਕੀਤੀ ਸਰਦਾਰ ਭਾਟੀਆ ਨੇ ਕਿਹਾ ਕਿ ਇਸ ਵਾਰ ਜਲੰਧਰ ਹਲਕਾ ਸ੍ਰੀ ਰਿੰਕੂ ਨੂੰ ਵੱਡੀ ਲੀਡ ਨਾਲ ਜਤਾ ਕੇ ਮਿਸਾਲ ਕਾਇਮ ਕਰੇਗਾ