ਲ਼ਾਇਲਪੁਰ ਖਾਲਸਾ ਕਾਲਜ ਫਾਰ ਵਿਮੈਨ, ਜਲੰਧਰ ਦੇ ਐਨ. ਐਸ. ਐਸ. ਵਿਭਾਗ ਵੱਲੋਂ ਪ੍ਰਿੰਸੀਪਲ ਡਾ. ਨਵਜੋਤ ਜੀ ਦੀ ਦੇਖ-ਰੇਖ ਹੇਠ “ਬੇਟੀ ਬਚਾਓ ਬੇਟੀ ਪੜਾਓ” ਦੇ ਤਹਿਤ ਰਾਸ਼ਟਰੀ ਬਾਲੜੀ ਦਿਵਸ ਮਨਾਇਆ ਗਿਆ। ਇਸ ਮੌਕੇ ਐਨ.ਐਸ.ਐਸ.ਦੀਆਂ ਵਿਦਿਆਰਥਣਾਂ ਦੁਆਰਾ ਪੋਸਟਰ ਮੇਕਿੰਗ ਅਤੇ ਭਾਸ਼ਣ ਮੁਕਾਬਲਿਆਂ ਵਿਚ ਭਾਗ ਲਿਆ। ਇਸ ਵਿਸ਼ੇਸ਼ ਮੌਕੇ ਤੇ ਆਪਣੇ ਮਨ ਦੇ ਭਾਵ ਵਿਅਕਤ ਕੀਤੇ ਗਏ। ਵਿਦਿਆਰਥਣਾਂ ਵੱਲੋਂ ਫੀਮੇਲ ਐਜ਼ੂਕੇਸ਼ਨ ਅਤੇ ਇਸ ਦਾ ਸੋਸਾਇਟੀ ਤੇ ਪੈਣ ਵਾਲੇ ਪ੍ਰਭਾਵਾਂ ਉੱਤੇ ਜਿਆਦਾ ਜ਼ੌਰ ਦਿੱਤਾ ਗਿਆ ਕਿ ਜੇਕਰ ਅਸੀਂ ਇਕ ਲੜਕੀ ਨੂੰ ਐਜ਼ੈਕੇਟ ਕਰਦੇ ਹਾਂ ਤਦ ਅਸੀਂ ਇਕ ਪੂਰੀ ਫੈਮਲੀ ਐਜ਼ੂਕੇਟ ਕਰ ਦਿੰਦੇ ਹਾਂ। ਵਿਦਿਆਰਥਣਾਂ ਨੇ ਆਪਣੇ ਭਾਸ਼ਣ ਵਿਚ ਅਜਿਹੇ ਬਹੁਤ ਸਾਰੇ ਤੱਥਾਂ ਉੱਤੇ ਚਾਨਣਾ ਪਾਇਆ। ਜਿਸ ਨਾਲ ਅਸੀਂ ਮੋਜ਼ੂਦਾ ਸਥਿਤੀ ਨੂੰ ਬਦਲ ਸਕਦੇ ਹਾਂ। ਮੈਡਮ ਪ੍ਰਿੰਸੀਪਲ ਡਾ.ਨਵਜੋਤ ਜੀ ਨੇ ਐਨ.ਐਸ.ਐਸ. ਅਫਸਰਾਂ ਦੀ ਇਸ ਕਾਰਗੁਜ਼ਾਰੀ ਦੀ ਸ਼ਲਾਘਾ ਕੀਤੀ ਅਤੇ ਬਾਲੜੀ ਦਿਵਸ ਉੱਤੇ ਧੀਆਂ ਨੂੰ ਵੱਡੇ ਤੋਂ ਵੱਡਾ ਮੁਕਾਮ ਹਾਸਿਲ ਕਰਨ ਲਈ ਸ਼ੁੱਭ ਇਛਾਵਾਂ ਵੀ ਦਿੱਤੀਆਂ।