ਮੋਜ਼ੂਦਾ ਤਨਾਅਪੂਰਨ ਸਥਿਤੀ ਦੌਰਾਨ ਲਾਇਲਪੁਰ ਖਾਲਸਾ ਕਾਲਜ ਫਾਰ ਵਿਮਨ, ਜਲ਼ਧੰਰ ਨੇ 5 ਮਾਰਚ 2022 ਨੂੰ ਕਾਲਜ ਕੈਂਪਸ ਵਿਚ “ਜੀਨੀਅਸ ਅਗੇਂਸਟ ਵਾਰ” ਵਿਸ਼ੇ ਤੇ ਇਕ ਸੈਮੀਨਾਰ ਦਾ ਆਯੋਜਨ ਕੀਤਾ ਗਿਆ। ਇਸ ਮੌਕੇ ਮੁੱਖ ਬੁਲਾਰੇ ਦੇ ਰੂਪ ਵਿਚ ਸ੍ਰੀਮਾਨ ਸਲੀਮ ਸੁਲਤਾਨੀ (ਸ਼ਾਤੀ ਦੇ ਰਾਜ਼ਦੂਤ ਅਤੇ ਪ੍ਰਧਾਨ ਮੈਸੇਂਜਰ ਆਫ਼ ਪੀਸ ਵੇਲਫੇਅਰ ਆਰਗੇਨਾਈਜ਼ੇਸ਼ਨ) ਜੀ ਪਹੁੰਚੇ। ਕਾਲਜ ਦੇ ਪ੍ਰਿੰਸੀਪਲ ਡਾ. ਨਵਜੋਤ ਜੀ ਨੇ ਆਏ ਹੋਏ ਮਹਿਮਾਨਾਂ, ਸਟਾਫ ਅਤੇ ਵਿਦਿਆਰਥੀਆਂ ਦਾ ਸਵਾਗਤ ਕੀਤਾ। ਉਹਨਾਂ ਸੰਬੋਧਨ ਕਰਦਿਆਂ ਕਿਹਾ ਕਿ ਅਸੀਂ ਰੋਜ਼ਾਨਾ ਜੰਗ ਦੇ ਡਰ ਨਾਲ ਜਾਗਦੇ ਹਾਂ। ਉਹਨਾਂ ਕਿਹਾ ਕਿ ਅਸੀਂ ਸਖ਼ਤ ਅਮਨ ਪਸੰਦ ਹਾਂ, ਜੋ ਕਿ ਸਾਡੀ ਕਮਜ਼ੋਰੀ ਨਹੀਂ, ਬਲਕਿ ਮਨੁੱਖਤਾ ਲਈ ਇਕ ਪ੍ਰਮਾਣਕ ਪਿਆਰ ਹੈ। ਮੈਡਮ ਨੇ ਜੰਗ ਵਿਰੋਧੀ ਸਵੈ ਰਚਿਤ ਕਵਿਤਾ ਸੁਣਾਈ।
ਸ਼੍ਰੀਮਾਨ ਸਲੀਮ ਸੁਲਤਾਨੀ ਨੇ ਆਪਣੇ ਸੰਬੋੋਧਨ ਵਿਚ ਜੰਗ ਦੇ ਕਾਰਨਾਂ ਦਾ ਹਵਾਲਾ ਦਿੰਦੇ ਹੋਏ ਕਿਹਾ ਕਿ ਹਥਿਆਰਾਂ ਅਤੇ ਗੋਲਾ ਬਾਰੂਦਾ ਦੇ ਕਾਰੋਬਾਰ ਖ਼ਾਸ ਕਰਕੇ ਪਰਮਾਣੂ ਹਥਿਆਰਾਂ ਦੇ ਵਪਾਰ ਤੇ ਰੋਕ ਲਗਾਈ ਜਾਵੇ। ਉਹਨਾਂ ਇਹ ਵੀ ਕਿਹਾ ਕਿ ਇਹ ਸੈਮੀਨਾਰ ਦਾ ਮੰਤਵ ਸ਼ਾਤੀ ਪ੍ਰੇਮੀਆਂ ਦੀ ਜੰਗ ਖਿਲਾਫ ਅਵਾਜ਼ ਬੁਲੰਦ ਕਰਨਾ ਹੈ। ਇਹ ਬੁਲੰਦ ਅਵਾਜ਼ ਮੀਡੀਆਂ ਅਤੇ ਚੈਨਲਾਂ ਰਾਹੀਂ ਨੇਤਾਵਾਂ ਤੱਕ ਪਹੁੰਚਣੀ ਚਾਹੀਦੀ ਹੈ ਤਾਂ ਜੋ ਮੌਜ਼ੂਦਾ ਮਸਲਾਂ ਮਨੁੱਖਤਾਂ ਦੀ ਭਲਾਈ ਅਤੇ ਅਮਨ ਸ਼ਾਂਤੀ ਲਈ ਸ਼ਾਂਤੀ ਪੂਰਨ ਗੱਲਬਾਤ ਦੇ ਰਾਹ ਤੇ ਚੱਲ ਸਕੇ। ਉਹਨਾਂ ਚਿੰਤਾ ਪ੍ਰਗਟਾਉਂਦਿਆ ਕਿਹਾ ਕਿ ਅੱਜ ਵੱਖ–ਵੱਖ ਦੇਸ਼ ਆਪਣੇ ਮਾਰੂ ਹਥਿਆਰਾਂ ਦੀ ਗਿਣਤੀ ਦੁਆਰਾਂ ਦੁਸ਼ਮਣਾ ਨੂੰ ਪਛਾੜਣ ਦੀ ਘਾਤਕ ਦੌੜ ਵਿਚ ਹਨ। ਉਹਨਾਂ ਕਿਹਾ ਕਿ ਯੁੱਧਾ ਜੰਗਾਂ ਤੇ ਵਰਤਿਆ ਜਾਣ ਵਾਲਾ ਪੈਸਾ ਸਿਹਤ ਸੰਭਾਲ, ਸਿਖਿਆਂ ਅਤੇ ਰੁਜ਼ਗਾਰ ਵਰਗੀਆਂ ਲੋੜੀਂਦੀਆਂ ਜਰੂਰਤਾਂ ਤੇ ਕਰਨਾ ਚਾਹੀਦਾ ਹੈ। ਉਹਨਾਂ ਕਿਹਾ ਕਿ ਅਜਿਹੇ ਹਾਲਾਤ ਦੁਨੀਆਂ ਦੇ ਕਿਸੇ ਵੀ ਦੇਸ਼ ਵਿਚ ਪੈਦਾ ਹੋ ਸਕਦੇ ਹਨ। ਇਸ ਲਈ ਜੰਗ ਦੇ ਨਿਸ਼ਚਿਤ ਨਿਯਮ ਹੋਣੇ ਚਾਹੀਦੇ ਹਨ ਜਿਸਦੇ ਤਹਿਤ ਵਾਤਾਵਰਣ, ਪ੍ਰਕਿਤੀ, ਔਰਤਾਂ ਅਤੇ ਬੱਚੇ ਇਸਦੇ ਮਾਰੂ ਪ੍ਰਭਾਵ ਤੋਂ ਬਚ ਸਕਣ। ਉਹਨਾਂ ਬਰੇਨ ਦੇ ਮਸਲੇ ਨੂੰ ਵੀ ਉਘਾੜਿਆ ਜਿਥੇ ਵਿਦਿਆਰਥੀ ਚੰਗੇ ਭਵਿੱਖ ਅਤੇ ਸੁਖਾਵੀਂ ਜ਼ਿੰਦਗੀ ਲਈ ਆਪਣਾ ਵਤਨ ਛੱਡਣ ਲਈ ਮਜ਼ਬੂਰ ਹਨ। ਇਸਦੇ ਨਾਲ ਹੀ ਉਹਨਾਂ ਪੰਜਾਬ ਦੇ ਸੱਭਿਆਚਾਰ ਅਤੇ ਅਮੀਰ ਵਿਰਸੇ ਨੂੰ ਬਚਾਉਣਾਂ ਵੀ ਸਮੇਂ ਦੀ ਮੁੱਖ ਲੋੜ ਦੱਸਿਆ। ਇਸ ਸਮੇਂ ਗਣਿਤ ਵਿਭਾਗ ਦੇ ਮੈਡਮ ਮਨਜਿੰਦਰ ਕੌਰ ਜੀ ਨੇ ਬਹੁਤ ਹੀ ਭਾਵੁਕ ਕਵਿਤਾ ਸੁਣਾਈ ਜੋ ਪ੍ਰਸਿੱਧ ਕਵੀ ਗੁਰਭਜਨ ਗਿੱਲ ਦੁਆਰਾ ਰਚਿਤ ਹੈ।