, 23 ਅਪ੍ਰੈਲ (ਸ਼ਿਵ ਕੋੜਾ) ਵਰਿੰਦਰ ਪਾਰਕ ਵੈਲਫੇਅਰ ਸੁਸਾਇਟੀ (ਰਜਿ) ਦੇ ਪ੍ਰਧਾਨ ਅਮਰਜੀਤ ਸਿੰਘ ਬਸੂਟਾ ਦੀ ਅਗਵਾਈ ਅਤੇ ਸਮੂਹ ਮੈਬਰਾਂ ਦੇ ਸਹਿਯੋਗ ਨਾਲ ਵਰਿੰਦਰ ਪਾਰਕ ਫਗਵਾੜਾ ਵਿਖੇ ਸਦਾ ਬਹਾਰ ਬੂਟੇ ਲਗਾ ਕੇ ਮਨਾਇਆ ਵਿਸ਼ਵ ਧਰਤੀ ਦਿਵਸ’ ਇਸ ਮੌਕੇ ਸਭਾ ਦੇ ਸਕੱਤਰ ਕ੍ਰਿਸ਼ਨ ਕੁਮਾਰ ਨੇ ਇਸ ਨੂੰ ਮਨਾਉਣ ਦੇ ਸੰਖੇਪ ਇਤਿਹਾਸ ਅਤੇ ਮਹੱਤਤਾ  ਬਾਰੇ ਜਾਣੂ ਕਰਵਾਉਂਦੇ ਹੋਏ ਦਸਿਆ ਕਿ ਅਮਰੀਕਾ ਦੇ ਸੈਨੇਟਰ ਗੇਲਾਰਡ ਨੈਲਸ਼ਨ ਦੀ ਅੱਠ ਸਾਲਾਂ ਦੀ ਮਿਹਨਤ ਤੋਂ ਬਾਅਦ 22 ਅਪ੍ਰੈਲ 1930 ਨੂੰ ਹਰ ਸਾਲ ਵਿਸ਼ਵ ਧਰਤੀ ਦਿਵਸ ਮਨਾਉਣ ਦੀ ਅਮਰੀਕਾ ਤੋਂ ਸ਼ੁਰੂਆਤ  ਕੀਤੀ ਗਈ, ਜਿਸ ਵਿਚ 192 ਦੇਸ਼ਾ ਇੱਕ ਮਿਲੀਅਨ ਲੋਕਾਂ ਨੇ ਹਿੱਸਾ ਲੈ ਕੇ ਧਰਤੀ ਨੂੰ ਬਚਾਉਣ ਸਬੰਧੀ ਜਾਗਰੂਕ ਕਰਨ ਉਪਰਾਲੇ ਕੀਤੇ ਅੱਗੋ ਚੱਲ ਕੇ ਯੂ.ਐਨ.ਓ ਵੱਲੋਂ ਵਿਸ਼ਵ ਪੱਧਰ ਤੋਂ ਹਰ ਸਾਲ  22 ਅਪ੍ਰੈਲ ਨੂੰ ਇਹ ਦਿਨ ਮਨਾਉਣ ਦਾ ਫੈਸਲਾ ਕੀਤਾ ਗਿਆ ਇਨਵੇਸਟ ਇਨ ਅਵਰ ਪਲੇਨੈਟ ‘ ਇਸ ਸਾਲ ਦਾ ਥੀਮ ਹੈ ਧਰਤੀ ਹੀ ਇੱਕ ਅਜਿਹਾ ਗ੍ਰਹਿ ਹੈ, ਜਿੱਥੇ ਮੱਨੁਖ ਅਤੇ ਜੀਵ ਜੰਤੂਆਂ ਦਾ ਜੀਵਨ ਸਭੰਵ ਹੈ ਧਰਤੀ ਸਾਨੂੰ ਆਕਸੀਜਨਪੀਣ ਲਈ ਪਾਣੀ,ਖਾਣ ਲਈ  ਸਾਰੇ ਪਦਾਰਥ ਮਿੱਟੀ ਤੋਂ ਉਪਜਾ ਕੇ ਦਿੰਦੀ ਹੈ, ਜੋ ਕਿ  ਜੀਣ ਵਾਸਤੇ ਜ਼ਰੂਰੀ ਹਨ। ਇਸ ਸਰਲ ਧਰਤੀ ਨੂੰ ਮਾਤਾ ਦਾ ਦਰਜਾ ਵੀ ਦਿੱਤਾ ਗਿਆ ਹੈ ਮਨੁੱਖ ਨੇ ਆਪਣੇ ਸਵਾਰਥ ਕਾਰਨ ਪਾਣੀ,ਹਵਾ,ਪਰਿਆਵਰਣ ਪ੍ਰਦੂਸ਼ਤ ਕਰ ਦਿੱਤਾ ਗਿਆ ਹੈ ਤੇ ਜੰਗਲਾਂ ਦਾ ਨਾਸ਼ ਕਰ ਦਿੱਤਾ ਗਿਆ ਹੈ ਸਾਨੂੰ ਅੱਜ ਦੇ ਦਿਨ ਸਾਰਿਆਂ ਨੂੰ ਸਹੁੰ ਖਾਣੀ ਚਾਹੀਦੀ ਹੈ ਕਿ ਵੱਧ ਤੋਂ ਵਧ ਦਰਖੱਤ ਲਗਾ ਕੇ ਪਾਣੀ ਦੀ ਬੱਚਤ,ਪਲਾਸਟਿਕ ਦੀ ਵਰਤੋਂ ਨੂੰ ਬੰਦ ਕਰ ਕੇ ,  ਖੇਤਾਂ ਵਿਚ ਕੈਮੀਕਲ/ਖਾਦਾਂ  ਦੀ ਵਰਤੋ ਰੋਕ ਕੇ ਈਕੋ ਸਿਸਟਮ ਨੂੰ ਤੰਦਰੂਸਤ ਕਰ ਧਰਤੀ ਨੂੰ ਸੁੰਦਰ ਅਤੇ ਤੰਦਰੁਸਤ ਬਣਾਉਣ ਦਾ ਯਤਨ ਕਰਨਾ ਚਾਹੀਦਾ ਹੈ।ਇਸ ਮੌਕੇ ਸਭਾ ਦੋ ਖਜ਼ਾਨਚੀ ਓਮ ਪ੍ਰਕਾਸ਼ ਪਾਲ ਪੈਟਰਨ ਬਲਵੀਰ ਸਿੰਘ ਬਸੂਟਾ, ਰਾਜੂ ਗੁਲਾਟੀ,ਅਮਰੀਕ ਸਿੰਘ,ਓਮ ਪ੍ਰਕਾਸ਼,ਪਲਵਿੰਦਰ ਸਿੰਘ ਕੁਲਵਿੰਦਰ ਕੋਰ,ਸੁਰਜੀਤ ਸ਼ਰਮਾ ਅਤੇ ਰਾਕੇਸ਼ ਪਾਠਕ ਹਾਜ਼ਰ ਰਹੇ ਅਤੇ ਸਾਰਿਆਂ ਨੇ ਮਿਲ ਕੇ ਹੱਥੀ ਬੂਟੇ ਵੀ ਲਗਾਏ। 

Disclaimer : यह खबर उदयदर्पण न्यूज़ को सोशल मीडिया के माध्यम से प्राप्त हुई है। उदयदर्पण न्यूज़ इस खबर की आधिकारिक तौर पर पुष्टि नहीं करता है। यदि इस खबर से किसी व्यक्ति अथवा वर्ग को आपत्ति है, तो वह हमें संपर्क कर सकते हैं।