ਸਰਦਾਰ ਕੰਵਲਜੀਤ ਸਿੰਘ ਭਾਟੀਆ ਨੇ ਦੱਸਿਆ ਕਿ ਵਾਰਡ ਨੰਬਰ 45 ਦੇ ਮੁਹੱਲਾ ਬਾਲਮੀਕੀ ਵਿੱਚ ਸੀਵਰੇਜ ਦੀਆਂ ਪਾਈਪਾਂ ਪੈਂਤੀ ਸਾਲ ਪੁਰਾਣੀ ਪਾਈਆਂ ਹੋਈਆਂ ਸਨ ਜਿਸ ਕਰਕੇ ਆਮ ਤੌਰ ਤੇ ਜਾਮ ਰਹਿੰਦਾ ਸੀ ਤੇ ਮੁਹੱਲਾ ਨਿਵਾਸੀ ਕਾਫੀ ਪਰੇਸ਼ਾਨ ਰਹਿੰਦੇ ਸਨ ਇਹ ਇਲਾਕਾ ਪਿਛਲੀਆਂ ਚੋਣਾਂ ਦਰਮਿਆਨ ਵਾਰਡ ਨੰਬਰ 45 ਦਾ ਹਿੱਸਾ ਬਣਿਆ ਸੀ ਇਹ ਸਮੱਸਿਆ ਦਾ ਪੱਕੇ ਤੌਰ ਤੇ ਹੱਲ ਕਰਨ ਲਈ ਨਵੀਂ ਸਿਵਲ ਲਾਈਨ ਵਿਛਾਈ ਜਾ ਰਹੀ ਹੈ ਸਰਦਾਰ ਭਾਟੀਆ ਨੇ ਕਿਹਾ ਵਾਰਡ ਨੰਬਰ 45 ਦੀ ਹਰ ਸਮੱਸਿਆ ਨੂੰ ਹੱਲ ਕਰਨਾ ਮੈਂ ਆਪਣਾ ਫਰਜ਼ ਸਮਝਦਾ ਹਾਂ ਇਸ ਮਕਸਦ ਲਈ ਇਹ ਪਾਈਪਾਂ ਨਵੀਆਂ ਪਾਈਆਂ ਜਾ ਰਹੀਆਂ ਹਨ ਨਵੀਂ ਲਾਈਨ ਪਾਉਣ ਤੋਂ ਬਾਅਦ ਇਥੇ ਸੜਕ ਦਾ ਨਿਰਮਾਣ ਵੀ ਨਵੇਂ ਸਿਰਿਓਂ ਕੀਤਾ ਜਾਵੇਗਾ ਇਸ ਮੌਕੇ ਕਹੇ ਮੁਹੱਲਾ-ਨਿਵਾਸੀਆਂ ਵਿਚ ਸੁਰਿੰਦਰ ਕੁਮਾਰ ਛਿੰਦਾ ਸੋਨੂੰ ਕਲਿਆਣ ਪੱਪੂ ਖੋਸਲਾ ਪੰਕਜ ਬਾਲਮੀਕਿ ਤੋਂ ਇਲਾਵਾ ਹੋਰ ਮੁਹੱਲਾ ਨਿਵਾਸੀ ਸ਼ਾਮਲ ਸਨ
Disclaimer : यह खबर उदयदर्पण न्यूज़ को सोशल मीडिया के माध्यम से प्राप्त हुई है। उदयदर्पण न्यूज़ इस खबर की आधिकारिक तौर पर पुष्टि नहीं करता है। यदि इस खबर से किसी व्यक्ति अथवा वर्ग को आपत्ति है, तो वह हमें संपर्क कर सकते हैं।