
ਵਿਧਾਇਕ ਰਮਨ ਅਰੋੜਾ ਨੇ ਆਮ ਆਦਮੀ ਪਾਰਟੀ ਨਾਲ ਲੰਬੇ ਸਮੇਂ ਤੋਂ ਜੁੜੇ ਸੀਨੀਅਰ ਆਪ ਨੇਤਾ ਸ੍ਰੀ ਸੁਭਾਸ਼ ਪ੍ਰਭਾਕਰ ਨੂੰ ਜਲੰਧਰ ਕੇਂਦਰੀ ਐਮਐਲਏ ਦਫਤਰ ਇੰਚਾਰਜ ਨਿਯੁਕਤ ਕੀਤਾ ਇਸ ਮੌਕੇ ਤੇ ਵਿਧਾਇਕ ਰਮਨ ਅਰੋੜਾ ਨੇ ਕਿਹਾ ਕਿ ਸ਼੍ਰੀ ਸੁਭਾਸ਼ ਪ੍ਰਭਾਕਰ ਆਮ ਆਦਮੀ ਪਾਰਟੀ ਨਾਲ ਕਾਫੀ ਲੰਬੇ ਸਮੇਂ ਤੋਂ ਜੁੜੇ ਹੋਏ ਹਨ ਅਤੇ ਪਾਰਟੀ ਦੇ ਵਰਕਰ ਸਾਹਿਬਾਨਾਂ ਦੇ ਬਹੁਤ ਚੰਗੀ ਤਰ੍ਹਾਂ ਜਾਨੂ ਹਨ ਅਤੇ ਮੈਨੂੰ ਪੂਰਾ ਵਿਸ਼ਵਾਸ ਹੈ ਕਿ ਮੇਰੇ ਦਫਤਰ ਵਿੱਚ ਆਉਣ ਵਾਲੇ ਹਰ ਵਰਕਰ ਅਤੇ ਇਲਾਕਾ ਨਿਵਾਸੀਆਂ ਦੇ ਕਾਰਜਾਂ ਨੂੰ ਬਹੁਤ ਹੀ ਚੰਗੇ ਤਰੀਕੇ ਨਾਲ ਕਰ ਸਕਦੇ ਹਨ ਵਿਧਾਇਕ ਰਮਨ ਅਰੋੜਾ ਨੇ ਕਿਹਾ ਕਿ ਸੁਭਾਸ਼ ਪ੍ਰਭਾਕਰ ਵੱਲੋਂ ਲੰਬੇ ਸਮੇਂ ਦੌਰਾਨ ਆਮ ਆਦਮੀ ਪਾਰਟੀ ਦੀ ਪੂਰੀ ਤਹਿ ਦਿਲ ਦੇ ਨਾਲ ਸੇਵਾ ਕੀਤੀ ਗਈ ਹੈ ਉਹਨਾਂ ਦੀ ਮਿਹਨਤ ਇਮਾਨਦਾਰੀ ਅਤੇ ਪਾਰਟੀ ਨੂੰ ਅੱਗੇ ਲੈ ਕੇ ਜਾਉਣ ਵਾਲੀ ਸੋਚ ਨੂੰ ਦੇਖਦੇ ਹੋਏ ਮੈਂ ਉਹਨਾਂ ਨੂੰ ਇਹ ਜਿੰਮੇਦਾਰੀ ਦਿੱਤੀ ਹੈ ਕਿਉਂਕਿ ਇਲਾਕੇ ਵਿੱਚ ਵੱਖ-ਵੱਖ ਸਮਾਗਮਾਂ ਦੇ ਵਿੱਚ ਸ਼ਮੂਲੀਅਤ ਕਰਨ ਲਈ ਜਦੋਂ ਇਲਾਕੇ ਵਿੱਚ ਜਾਣਾ ਪੈਂਦਾ ਹੈ ਉਸ ਦੌਰਾਨ ਬਹੁਤ ਸਾਰੇ ਲੋਕ ਕਿਸੇ ਕਾਰਜ ਲਈ ਦਫਤਰ ਪਹੁੰਚਦੇ ਹਨ ਕਿ ਮੈਨੂੰ ਪੂਰਾ ਵਿਸ਼ਵਾਸ ਹੈ ਕਿ ਮੇਰੀ ਗੈਰ ਹਾਜਰੀ ਦੇ ਵਿੱਚ ਵੀ ਸੁਭਾਸ਼ ਪ੍ਰਭਾਕਰ ਜੀ ਇਸ ਜਿੰਮੇਦਾਰੀ ਨੂੰ ਬਹੁਤ ਹੀ ਬਖੂਬੀ ਤਰੀਕੇ ਨਾਲ ਨਿਭਾਉਣਗੇ ਵਿਧਾਇਕ ਰਮਨ ਅਰੋੜਾ ਨੇ ਕਿਹਾ ਮੇਰੀ ਪੂਰੀ ਤਰਾਂ ਨਾਲ ਕੋਸ਼ਿਸ਼ ਰਹਿੰਦੀ ਹੈ ਜੋ ਵੀ ਵਿਅਕਤੀ ਆਪਣੇ ਕਾਰਜ ਨੂੰ ਲੈ ਕੇ ਜਾਂ ਆਪਣੀ ਕਿਸੀ ਸਮੱਸਿਆ ਨੂੰ ਲੈ ਕੇ ਮੇਰੇ ਦਫਤਰ ਪਹੁੰਚੇ ਉਸਦੀ ਸਮੱਸਿਆ ਨੂੰ ਹਰ ਹਾਲਤ ਦੇ ਵਿੱਚ ਹੱਲ ਕੀਤਾ ਜਾਵੇ ਇਸ ਦੌਰਾਨ ਸੁਭਾਸ਼ ਪ੍ਰਭਾਕਰ ਨੇ ਇਸ ਵੱਡੀ ਜਿੰਮੇਦਾਰੀ ਲਈ ਵਿਧਾਇਕ ਰਮਨ ਅਰੋੜਾ ਦਾ ਧੰਨਵਾਦ ਕਰਦੇ ਹੋਏ ਦੱਸਿਆ ਕਿ ਜਲੰਧਰ ਕੇਂਦਰੀ ਦੇ ਵਿਧਾਇਕ ਰਮਨ ਅਰੋੜਾ ਜੀ ਦਾ ਦਫਤਰ ਜੋ ਕਿ ਜੋਤੀ ਚੌਕ ਸਥਿਤ ਹੈ ਸਵੇਰੇ 9 ਵਜੇ ਤੋਂ ਲੈ ਕੇ ਰਾਤ 8 ਵਜੇ ਤੱਕ ਖੁੱਲਾ ਰਹਿੰਦਾ ਹੈ ਅਤੇ ਇਸ ਤੋਂ ਇਲਾਵਾ ਵੀ ਸਾਡੇ ਵੱਲੋਂ ਆਪਣੇ ਸਾਰੇ ਹੀ ਵਰਕਰ ਸਾਹਿਬਾਨਾਂ ਨੂੰ ਅਤੇ ਆਮ ਲੋਕਾਂ ਨੂੰ ਫੋਨ ਨੰਬਰ ਦਿੱਤੇ ਗਏ ਹਨ ਕਿਸੇ ਵੀ ਸਮੇਂ ਲੋਕਾਂ ਨੂੰ ਕਿਸੇ ਵੀ ਪ੍ਰਕਾਰ ਦੀ ਸਮੱਸਿਆ ਜਾ ਕਾਰਜ ਲਈ ਲੋਕ ਸਾਨੂੰ ਸੰਪਰਕ ਕਰ ਸਕਦੇ ਹਨ ਸੁਭਾਸ਼ ਪ੍ਰਭਾਕਰ ਨੇ ਕਿਹਾ ਜੋ ਜਿੰਮੇਦਾਰੀ ਵਿਧਾਇਕ ਰਮਨ ਅਰੋੜਾ ਜੀ ਨੇ ਮੈਨੂੰ ਦਿੱਤੀ ਹੈ ਮੈਂ ਉਸਨੂੰ ਤਹਿ ਦਿਲੋਂ ਨਾਲ ਨਿਭਾਵਾਂਗਾ ।