
ਫ਼ਗਵਾੜਾ 21 ਮਾਰਚ (ਸ਼ਿਵ ਕੌੜਾ) ਵਿਸ਼ਵ ਓਰਲ ਹੈਲਥ ਹਫਤੇ ਸਬੰਧੀ ਡੈਂਟਲ ਵਿਭਾਗ ਵੱਲੋ ਵੱਖ-ਵੱਖ ਤਰ੍ਹਾਂ ਦੀਆਂ ਗਤੀਵਿਧੀਆਂ ਕਰਕੇ ਲੋਕਾਂ ਨੂੰ ਦੰਦਾਂ ਦੀ ਸਿਹਤ ਸੰਭਾਲ ਪ੍ਰਤੀ ਜਾਗਰੂਕ ਕੀਤਾ ਗਿਆ।ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਡਾ.ਰਿਚਾ ਭਾਟੀਆ,ਸਿਵਲ ਸਰਜਨ ਕਪੂਰਥਲਾ ਵੱਲੋ 14 ਤੋਂ 20 ਮਾਰਚ 2025 ਤੱਕ ਮਨਾਏ ਗਏ ਵਿਸ਼ਵ ਓਰਲ ਹੈਲਥ ਹਫਤੇ ਦੀ ਸਮਾਪਤੀ ਮੌਕੇ ਕੀਤਾ ਗਿਆl ਉਨ੍ਹਾਂ ਦੱਸਿਆ ਕਿ ਅਜਿਹੀਆਂ ਗਤੀਵਿਧੀਆ ਨਾਲ ਲੋਕਾਂ ਵਿਚ ਵਧੇਰੇ ਜਾਗਰੂਕਤਾ ਪੈਦਾ ਹੁੰਦੀ ਹੈ ਅਤੇ ਲੋਕ ਸਰਕਾਰੀ ਸਿਹਤ ਸਕੀਮਾਂ ਦਾ ਲਾਭ ਲੈਂਦੇ ਹਨ। ਉਨ੍ਹਾਂ ਕਿਹਾ ਕਿ ਅੱਗੇ ਤੋ ਵੀ ਅਜਿਹੀਆਂ ਗਤੀਵਿਧੀਆ ਹੋਰ ਜਿਆਦਾ ਕੀਤੀਆ ਜਾਣ ਤਾਂ ਜੋ ਲੋਕ ਜਿਆਦਾ ਜਾਗਰੂਕ ਹੋ ਸਕਣ। ਇਸ ਮੌਕੇ ਲਗਾਈ ਗਈ ਪ੍ਰਦਰਸ਼ਨੀ ਦਾ ਮੁਆਇਨਾ ਕਰਦੇ ਹੋਏ ਸਿਵਲ ਸਰਜਨ ਡਾ.ਰਿਚਾ ਭਾਟੀਆ ਵੱਲੋ ਪ੍ਰਦਰਸ਼ਨੀ ਦੀ ਸ਼ਲਾਘਾਂ ਕੀਤੀ ਗਈ। ਇਸ ਮੌਕੇ ਡੀ.ਡੀ.ਐਚ.ਓ.ਡਾ. ਕਪਿਲ ਡੋਗਰਾ ਨੇ ਦੱਸਿਆ ਕਿ ਵਿਸ਼ਵ ਓਰਲ ਹੈਲਥ ਹਫਤੇ ਦੌਰਾਨ ਵਿਭਾਗ ਵੱਲੋ ਵੱਖ-ਵੱਖ ਤਰ੍ਹਾਂ ਦੀਆ ਗਤੀਵਿਧੀਆ ਜਿਵੇਂ ਸਕੂਲਾਂ ਵਿਚ ਜਾਗਰੂਕਤਾ,ਝੁੱਗੀ ਝੋਪੜੀਆ,ਨਵਜੀਵਨ ਨਸ਼ਾ ਛਡਾਓ ਕੇਂਦਰ ਅਤੇ ਹਸਪਤਾਲ ਦੀ ਓ.ਪੀ.ਡੀ.ਵਿਚ ਪ੍ਰਦਰਸ਼ਨੀ ਲਗਾ ਕੇ ਕੀਤੀਆਂ ਗਈਆਂ ਅਤੇ ਲੋਕਾਂ ਦਾ ਮੁਫਤ ਚੈਕਅਪ ਕੀਤਾ ਗਿਆ। ਇਸ ਮੌਕੇ ਡੈੱਟਲ ਡਾ.ਗੁਰਦੇਵ ਭੱਟੀ ਵਲੋਂ ਡੈੱਟਲ ਵਿਭਾਗ ਵਲੋਂ ਦਿੱਤੀਆਂ ਜਾ ਰਹੀਆਂ ਸਿਹਤ ਸਹੂਲਤਾਂ ਬਾਰੇ ਵਿਸਥਾਰ ਨਾਲ ਜਾਣਕਾਰੀ ਦਿੱਤੀ ਗਈ। ਉਨ੍ਹਾਂ ਇਸ ਮੌਕੇ ਸਕੂਲ ਦੇ ਵਿਦਿਆਰਥੀਆਂ ਨੂੰ ਦੰਦਾਂ ਦੀ ਸਾਂਭ ਸੰਭਾਲ ਦੇ ਨੁਕਤੇ ਸਾਂਝੇ ਕੀਤੇ। ਜ਼ਿਕਰਯੋਗ ਹੈ ਕਿ ਸਿਵਲ ਸਰਜਨ ਵਲੋਂ ਇਸ ਮੌਕੇ ਦੋ ਦੰਦਾਂ ਦੀ ਸਾਂਭ ਸੰਭਾਲ ਸਬੰਧੀ ਜਾਗਰੂਕਤਾ ਲਈ ਦੋ ਪੋਸਟਰ ਵੀ ਜਾਰੀ ਕੀਤੀ ਗਏ। ਇਸ ਮੌਕੇ ਹੋਰਨਾ ਤੋ ਇਲਾਵਾ ਸਹਾਇਕ ਸਿਵਲ ਸਰਜਨ ਅਨੂੰ ਸ਼ਰਮਾ,ਡੀ.ਐਚ.ਓ=ਡਾ.ਰਾਜੀਵ ਪਰਾਸ਼ਰ,ਡੀ.ਟੀ.ਓ.ਡਾ.ਰਣਦੀਪ ਸਿੰਘ,ਡਾ.ਅੰਜੂ ਬਾਲਾ,ਡਾ. ਗੁਰਦੇਵ ਭੱਟੀ,ਜ਼ਿਲ੍ਹਾ ਮਾਸ ਮੀਡੀਆ ਅਫ਼ਸਰ ਜਸਵਿੰਦਰ ਕੌਰ, ਡਿਪਟੀ ਮਾਸ ਮੀਡੀਆ ਅਫ਼ਸਰ ਸ਼ਰਨਦੀਪ ਸਿੰਘ,ਸੁਖਦਿਆਲ ਸਿੰਘ, ਬੀ.ਸੀ.ਸੀ.ਜੋਤੀ ਅਨੰਦ ਸਮੇਤ ਸਕੂਲੀ ਵਿਦਿਆਰਥੀਆਂ ਆਦਿ ਹਾਜਰ ਸਨ।