
ਸੰਸਕ੍ਰਿਤੀ ਕੇ. ਐਮ. ਵੀ. ਸਕੂਲ ਵਿੱਚ ਵਿਸ਼ਵ ਧਰਤੀ ਦਿਵਸ 22 ਅਪ੍ਰੈਲ 2025 ਨੂੰ ਰਚਨਾਤਮਕਤਾ ਦੇ ਤੌਰ ਉੱਤੇ ਮਨਾਇਆ ਗਿਆ ਹੈ। ਸਕੂਲ ਵਿੱਚ ਸਿੱਖਿਆ ਪ੍ਰਦਾਨ ਕਰਨ ਦੀ ਪਹਿਲਕਦਮੀ ਕਰਦੇ ਹੋਏ, ਵਾਤਾਵਰਨ ਦੀਆਂ ਲੋੜਾਂ ਪ੍ਰਤੀ ਸੰਵੇਦਨਸ਼ੀਲਤਾ ਲਈ ਵਿਦਿਆਰਥੀਆਂ ਨੂੰ ਅਯੋਜਿਤ ਪ੍ਰੋਗਰਾਮਾਂ ਦੀ ਇੱਕ ਹਫਤਾਵਾਰੀ ਲੜੀ ਰਾਹੀਂ ਵਿਸ਼ਵ ਧਰਤੀ ਦਿਵਸ ਦੀਆਂ ਗਤੀਵਿਧੀਆਂ ਰਾਹੀਂ ਜਾਣਕਾਰੀ ਦੇ ਕੇ ਇਹ ਦਿੱਨ ਮਨਾਇਆ ਗਿਆ।
ਸਕੂਲ ਪ੍ਰਿੰਸੀਪਲ ਸ੍ਰੀ ਮਤੀ ਰਚਨਾ ਮੋਂਗਾ ਜੀ ਨੇ ਬੱਚਿਆਂ ਨੂੰ ਕੁਦਰਤੀ ਸਰੋਤਾਂ ਦੀ ਸੰਭਾਲ ਲਈ ਸਤਿਕਾਰ , ਚਿੰਤਾ ਅਤੇ ਕਾਰਵਾਈ ਦੀ ਮੰਗ ਬਾਰੇ ਭਰਪੂਰ ਜਾਣਕਾਰੀ ਦਿੱਤੀ। ਵਿਦਿਆਰਥੀਆਂ ਨੂੰ ਕਿਹਾ ਕਿ ਧਰਤੀ ਦਿਵਸ ਨੂੰ ਨਾ ਸਿਰਫ਼ ਇੱਕ ਦਿੱਨ ਵਜੋਂ ਮਨਾਉਣਾ ਚਾਹੀਦਾ ਹੈ, ਸਗੋਂ ਪੂਰੇ ਸਾਲ ਵਿੱਚ ਧਰਤੀ ਦੀ ਸੰਭਾਲ ਲਈ ਵਿਚਾਰਾਂ ਅਤੇ ਕਾਰਵਾਈਆਂ ਰਾਹੀਂ ਮਨਾਉਣਾ ਚਾਹੀਦਾ ਹੈ ਅਤੇ ਨਿਰੰਤਰ ਸਮਰਥਨ ਕਰਨਾ ਚਾਹੀਦਾ ਹੈ।
ਵਾਤਾਵਰਨ ਦੀ ਸੰਭਾਲ ਸੰਬੰਧੀ ਸਕੂਲ ਵਿੱਚ ਵਿਸ਼ੇਸ਼ ਪ੍ਰਾਥਨਾ ਸਭਾ ਵਿੱਚ ਵਾਤਾਵਰਨ ਨਾਲ ਸੰਬੰਧਿਤ ਭਾਸ਼ਣ ਅਤੇ ਕਵਿਤਾ ਉਚਾਰਨ ਕਰਵਾਇਆਂ ਗਿਆ।ਇਸ ਮੌਕੇ ‘ਤੇ ਪ੍ਰੀ ਪ੍ਰਾਇਮਰੀ ਜਮਾਤ ਤੋਂ ਲੈ ਕੇ ਬਾਰ੍ਹਵੀਂ ਜਮਾਤ ਤੱਕ ਦੇ ਵਿਦਿਆਰਥੀਆਂ ਨੇ ਵੱਖ- ਵੱਖ ਕਿਰਿਆਵਾਂ ਵਿੱਚ ਭਾਗ ਲਿਆ।ਵਾਤਾਵਰਨ ਦੀ ਸੰਭਾਲ ਲਈ ਆਰਟ ਐਂਡ ਕਰਾਫਟ ਕਿਰਿਆ ਕੀਤੀ, ਨੰਨੇ- ਮੁੰਨੇ ਬੱਚਿਆਂ ਨੇ ਪੌਦਿਆਂ ਨੂੰ ਪਾਣੀ ਦੇਣ ਅਤੇ ਵਾਤਾਵਰਨ ਸੰਬੰਧੀ ਵਰਕਸੀਟ ਵਿੱਚ ਰੰਗ ਭਰਦੇ ਹੋਏ ਕੂੜੇ ਦੇ ਸਹੀ ਪ੍ਰਬੰਧਨ ਬਾਰੇ ਜਾਣਕਾਰੀ ਪ੍ਰਾਪਤ ਕਰਕੇ ਧਰਤੀ ਦਿਵਸ ਮਨਾਇਆ। ਸਕੂਲ ਵਿੱਚ ਜਮਾਤ ਪਹਿਲੀ ਦੇ ਬੱਚਿਆਂ ਨੇ ਹਰਿਆਲੀ ਭਰਪੂਰ ਭੋਜਨ ਅਤੇ ਆਪਣੇ ਛੋਟੇ -ਛੋਟੇ ਹੱਥਾਂ ਨਾਲ ਧਰਤੀ ਸੰਬੰਧੀ ਕਰਾਫਟ ਵਿੱਚ ਭਾਗ ਲਿਆ। ਵਿਦਿਆਰਥੀਆਂ ਨੇ ਕਵਿਤਾ ਉਚਾਰਨ, ਰੈਂਪ ਅਤੇ ਫੈਂਸੀ ਡਰੈੱਸ ਆਦਿ ਕਿਰਿਆਵਾਂ ਵਿੱਚ ਹਿੱਸਾ ਲਿਆ।ਵਿਦਿਆਰਥੀਆਂ ਨੇ ਵੱਧ ਚੜ੍ਹ ਕੇ ਪ੍ਰਸ਼ਨੋਤਰੀ ਕਿਰਿਆ ਵਿੱਚ ਭਾਗ ਲਿਆ। ਵਿਦਿਆਰਥੀਆਂ ਨੂੰ ਵਾਤਾਵਰਨ ਵਿੱਚ ਵੱਧ ਰਹੇ ਪ੍ਰਦੂਸ਼ਣ ਦੇ ਹਾਨੀਕਾਰਕ ਪ੍ਰਭਾਵਾਂ ਸੰਬੰਧੀ ਡਾਕੂਮੈਂਟਰੀ ਫਿਲਮ ਦਿਖਾ ਕੇ ਵਾਤਾਵਰਨ ਦੀ ਸੰਭਾਲ ਲਈ ਜਾਗਰੂਕ ਕੀਤਾ ਗਿਆ।