ਵਿਸਾਖ ਮਹੀਨੇ ਦੀ ਸੰਗਰਾਂਦ ਨੂੰ ਸਾਰੇ ਭਾਰਤ ਵਿੱਚ ਵਿਸਾਖੀ ਦਾ ਤਿਉਹਾਰ ਮਨਾਇਆ ਜਾਂਦਾ ਹੈ। ਸੰਸਕ੍ਰਿਤੀ ਕੇ ਐਮ ਵੀ ਸਕੂਲ ਵਿੱਚ ਵਿਸਾਖੀ ਦਾ ਤਿਉਹਾਰ ਬੜੀ ਧੂਮ- ਧਾਮ ਨਾਲ ਮਨਾਇਆ ਗਿਆ। ਸਕੂਲ ਪ੍ਰਿੰਸੀਪਲ ਸ਼੍ਰੀਮਤੀ ਰਚਨਾ ਮੋਂਗ ਦੀ ਅਗਵਾਈ ਹੇਠ ਸਕੂਲ ਵਿੱਚ ਵਿਸਾਖੀ ਦਾ ਤਿਉਹਾਰ ਬੜੇ ਉਤਸ਼ਾਹ ਅਤੇ ਖੁਸ਼ੀਆਂ ਨਾਲ ਮਨਾਇਆ ਗਿਆ। ਸਕੂਲ ਪ੍ਰਿੰਸੀਪਲ ਰਚਨਾ ਮੋਂਗਾ ਜੀ ਨੇ ਮੁੱਖ ਮਹਿਮਾਨ ਆਰੀਆਂ ਸਿੱਖਿਆ ਮੰਡਲ ਦੇ ਪ੍ਰਧਾਨ ਚੰਦਰ ਮੋਹਨ ਜੀ, ਸ਼੍ਰੀਮਤੀ ਨੀਰਜਾ ਚੰਦਰ ਮੋਹਨ ਜੀ, ਸ਼੍ਰੀਮਤੀ ਅਤੇ ਧਰੁਵ ਮਿੱਤਲ ਜੀ, ਡਾ. ਐਸ ਪੀ ਗੁਪਤਾ ਜੀ ਦਾ ਸਵਾਗਤ ਕੀਤਾ ।
ਸੰਸਕ੍ਰਿਤੀ ਕੇ ਐਮ ਵੀ ਸਕੂਲ ਦੇ ਵਿਹੜੇ ਵਿੱਚ ‘ਵਿਸਾਖੀ ਦੇ ਮੇਲੇ’ ਨੂੰ ਦਰਸਾਉਂਦੇ ਹੋਏ; ਮੇਲੇ ਦਾ ਦ੍ਰਿਸ਼ ਵਰਨਣ ਕੀਤਾ ਗਿਆ। ਜਿਸ ਵਿੱਚ ਪ੍ਰੀ -ਪ੍ਰਾਇਮਰੀ ਦੇ ਨੰਨੇ – ਮੁੰਨੇ ਬੱਚਿਆਂ ਨੇ ਪੰਜਾਬੀ ਸੱਭਿਆਚਾਰ ਦੇ ਪੁਰਾਣੇ ਵਿਰਸੇ ਦੀ ਝਲਕ ਪੇਸ਼ ਕਰਦੇ ਹੋਏ ਵੱਖ- ਵੱਖ ਦੁਕਾਨਾਂ ਲਗਾਈਆਂ ਜਿਵੇਂ :- ਹੈਪੀ ਦੇ ਖਿਡੌਣਿਆਂ ਦੀ ਹੱਟੀ, ਸਸਤੇ ਕੱਪੜਿਆਂ ਦਾ ਡੀਪੂ , ਛਿੰਦਾ ਚਾਹ ਵਾਲਾ, ਆਪਣਾ ਭਵਿੱਖ ਜਾਣੋ ਮਿੰਟਾਂ ਵਿੱਚ ,ਸੰਤੋਂ ਦੀ ਹੱਟੀ, ਪੱਪੂ ਹਲਵਾਈ ਦੀ ਦੁਕਾਨ, ਪੰਘੂੜਿਆਂ ਦੀ ਦੁਕਾਨ। ਪੁਰਾਤਨ ਪੰਚਾਇਤੀ ਸਭਾ ਦਾ ਦ੍ਰਿਸ਼ ਵੀ ਪੇਸ਼ ਕੀਤਾ ਗਿਆ। ਜਮਾਤ ਪਹਿਲੀ ਦੇ ਵਿਦਿਆਰਥੀਆਂ ਨੇ ਰੰਗਾ- ਰੰਗ ਪ੍ਰੋਗਰਾਮ ਪੇਸ਼ ਕਰਦੇ ਹੋਏ ਗਿੱਧਾ ਅਤੇ ਭੰਗੜਾ ਪੇਸ਼ ਕੀਤਾ।
ਸਕੂਲ ਵਿੱਚ ਜਮਾਤ ਪਹਿਲੀ ਤੋਂ ਲੈ ਕੇ ਦਸਵੀਂ ਤੱਕ ਦੇ ਵਿਦਿਆਰਥੀਆਂ ਨੇ ਅਨੇਕਾਂ ਗਤੀਵਿਧੀਆਂ ਵਿੱਚ ਭਾਗ ਲਿਆ । ਬੱਚਿਆਂ ਨੂੰ ਵਿਸਾਖੀ ਦੇ ਪਿਛੋਕੜ ਦੀ ਜਾਣਕਾਰੀ ਮੁਹੱਈਆ ਕਰਵਾਉਂਦੇ ਜਮਾਤ ਪਹਿਲੀ ਦੇ ਵਿਦਿਆਰਥੀਆਂ ਨੂੰ ਵੀਡੀਓ ਦਿਖਾਈ ਗਈ । ਜਮਾਤ ਦੂਜੀ ਦੇ ਵਿਦਿਆਰਥੀਆਂ ਨੇ ਵਿਸਾਖੀ ਸੰਬੰਧੀ ਚਿੱਤਰ ਵਿੱਚ ਰੰਗ ਭਰਦੇ ਹੋਏ ਆਪਣੀ ਕਲਾ ਪ੍ਰਤਿਭਾ ਦਿਖਾਈ। ਜਮਾਤ ਤੀਜੀ ਅਤੇ ਚੌਥੀ ਦੇ ਵਿਦਿਆਰਥੀਆਂ ਨੇ ਵਿਸਾਖੀ ਦੇ ਤਿਉਹਾਰ ਸੰਬੰਧੀ ਸੁਲੇਖ ਰਚਨਾ ਕੀਤੀ। ਜਮਾਤ ਪੰਜਵੀਂ ਤੋਂ ਦਸਵੀਂ ਤੱਕ ਦੇ ਵਿਦਿਆਰਥੀਆਂ ਨੇ ਵੱਖੋ -ਵੱਖ ਗਤੀਵਿਧੀਆਂ ਜਿਵੇਂ:- ਚਾਰਟ, ਕੌਲਾਜ ,ਕਾਰਡ ਬਣਾਉਣ ਸੰਬੰਧੀ, ਕਵਿਤਾ ਲੇਖਣ , ਪੇਪਰ ਪੜ੍ਹਨ ਪ੍ਰਤੀਯੋਗਤਾ, ਫਲੈਸ਼ ਕਾਰਡ , ਸਲੋਗਨ ਲਿਖਣ, ਵਿਸਾਖੀ ਦੇ ਇਤਿਹਾਸ ਦਾ ਮਾਡਲ ਅਤੇ ਸਜਾਵਟੀ ਤੋਹਫ਼ਾ ਬਣਾਉਣ ਸੰਬੰਧੀ ਕਿਰਿਆਤਮਕ ਗਤੀਵਿਧੀਆਂ ਵਿੱਚ ਭਾਗ ਲੈ ਕੇ ਕਲਾਤਮਕ ਕਲਾ ਦਾ ਪ੍ਰਦਰਸ਼ਨ ਕੀਤਾ। ਸਕੂਲ ਪ੍ਰਿੰਸੀਪਲ ਰਚਨਾ ਮੋਂਗਾ ਜੀ ਨੇ ਵਿਦਿਆਰਥੀਆਂ ਦੇ ਕਾਰਜ ਦੀ ਸ਼ਲਾਘਾ ਕਰਦੇ ਹੋਏ ਵਿਸਾਖੀ ਦੇ ਤਿਉਹਾਰ ਸੰਬੰਧੀ ਲੱਖ-ਲੱਖ ਵਧਾਈ ਦਿੱਤੀ ਅਤੇ ਕਿਹਾ ਕਿ ਪਰਮਾਤਮਾ ਕਰੇ ਕਿ ਵਿਦਿਆਰਥੀ ਆਪਣੇ ਭਵਿੱਖ ਵਿੱਚ ਦਿੱਨ-ਦੁੱਗਣੀ ਅਤੇ ਰਾਤ-ਚੌਗੁਣੀ ਸਫਲਤਾ ਪ੍ਰਾਪਤ ਕਰਨ। ਉਹਨਾਂ ਦੱਸਿਆ ਕਿ ਅੱਜ- ਕੱਲ ਅਧੁਨਿਕ ਤਕਨੌਲੌਜੀ ਦੇ ਸਮੇਂ ਵਿੱਚ ਬੱਚੇ ਆਪਣੇ ਵਿਰਸੇ ਦੀ ਪਛਾਣ ਨੂੰ ਭੁੱਲਦੇ ਜਾ ਰਹੇ ਹਨ ਇਸ ਲਈ ਸਾਨੂੰ ਆਪਣੇ ਸੱਭਿਆਚਾਰ ਦੀਆਂ ਕਦਰਾਂ-ਕੀਮਤਾਂ ਤੋਂ ਜਾਣੂੰ ਹੋ ਇੱਕ ਚੰਗੇ ਸਮਾਜ ਦਾ ਨਿਰਮਾਣ ਕਰਨਾ ਚਾਹੀਦਾ ਹੈ।