ਜਲੰਧਰ() ਜਲੰਧਰ ਸ਼ਹਿਰ ਦੀਆਂ ਵੱਖ-ਵੱਖ ਨਿਹੰਗ ਜਥੇਬੰਦੀਆਂ, ਸਿੰਘ ਸਭਾਵਾਂ ਧਾਰਮਿਕ ਅਤੇ ਸਮਾਜਿਕ ਜਥੇਬੰਦੀਆਂ ਦੀ ਇੱਕ ਸਾਂਝੀ ਤੇ ਭਰਵੀਂ ਮੀਟਿੰਗ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਅਜੀਤ ਨਗਰ ਵਿਖੇ ਹੋਈ ।ਜਿਸ ਵਿੱਚ ਸਮੁੱਚੀਆਂ ਜਥੇਬੰਦੀਆਂ ਵੱਲੋਂ ਜਲੰਧਰ ਦੀ ਸਿਰਮੋਰ ਸੰਸਥਾ ਸਿੱਖ ਤਾਲਮੇਲ ਕਮੇਟੀ ਵੱਲੋਂ ਪਿਛਲੇ 15 ਸਾਲਾਂ ਤੋਂ ਸਿੱਖ ਭਾਈਚਾਰੇ ਦੀ ਚੜਦੀ ਕਲਾ ਲਈ ਕੀਤੇ ਜਾ ਰਹੇ ਕਾਰਜਾਂ ਦੀ ਜੋਰਦਾਰ ਸਲਾਘਾ ਕੀਤੀ, ਅਤੇ ਕਿਹਾ ਅੱਜ ਤੋਂ 15 ਸਾਲ ਪਹਿਲਾਂ ਕਿਸੇ ਵੀ ਸਿੱਖ ਵੀਰ ਨਾਲ ਕੋਈ ਧੱਕਾ ਹੁੰਦਾ ਸੀ, ਤਾਂ ਉਹ ਥਾਣਿਆਂ ਦੇ ਵਿੱਚ ਧੱਕੇ ਖਾਂਦਾ ਰਹਿੰਦਾ ਸੀ। ਪਰ ਉਸ ਨੂੰ ਨਾ ਇਨਸਾਫ਼ ਮਿਲਦਾ ਸੀ ਤੇ ਨਾ ਹੀ ਉਸਦੀ ਕੋਈ ਸੁਣਵਾਈ ਹੁੰਦੀ ਸੀ ।ਪਰ ਜਦੋਂ ਤੋਂ ਸਿੱਖ ਤਾਲਮੇਲ ਕਮੇਟੀ ਹੋਂਦ ਵਿੱਚ ਆਈ ਹੈ ਤੇ ਇਸ ਸੰਸਥਾ ਵੱਲੋਂ ਸਿੱਖੀ ਕਾਰਜਾਂ ਲਈ ਕੰਮ ਕਰਨਾ ਸ਼ੁਰੂ ਕੀਤਾ ਹੈ । ਉਸ ਦਿਨ ਤੋਂ ਹੀ ਛੇਤੀ ਕੀਤਿਆਂ ਕਿਸੇ ਗੈਰ ਸਿੱਖ ਦੀ ਜੁਰਤ ਨਹੀਂ ,ਕੀ ਉਹ ਕਿਸੇ ਸਿੱਖ ਦੇ ਵੱਲ ਕੋਜੀ ਨਜ਼ਰ ਨਾਲ ਦੇਖ ਸਕੇ।ਅਸੀਂ ਸਮੁੱਚੀਆਂ ਜਥੇਬੰਦੀਆਂ ਸਿੱਖ ਤਾਲਮੇਲ ਕਮੇਟੀ ਵੱਲੋਂ ਗੁਰਸਿੱਖੀ ਦੀ ਚੜ੍ਹਦੀ ਕਲਾ ਲਈ ਕੀਤੇ ਜਾ ਰਹੇ ਕਾਰਜਾਂ ਦਾ ਪੂਰਨ ਸਮਰਥਨ ਕਰਦੇ ਹਾਂ ਅਤੇ ਉਨਾਂ ਦਾ ਪੂਰਨ ਰੂਪ ਵਿੱਚ ਸਾਥ ਦੇਣ ਦਾ ਭਰੋਸਾ ਦਿੰਦੇ ਹਾਂ। ਮੀਟਿੰਗ ਵਿੱਚ ਸ਼ਾਮਿਲ ਜਥੇਬੰਦੀਆਂ ਵਿੱਚ ਕਮਲਜੀਤ ਸਿੰਘ ਟੋਨੀ (ਗੁਰਦੁਆਰਾ ਗੁਰੂ ਤੇਗ ਬਹਾਦਰ ਨਗਰ), ਰਜਿੰਦਰ ਸਿੰਘ ਮਿਗਲਾਨੀ (ਗੁਰਦੁਆਰਾ ਗੁਰਦੇਵ ਨਗਰ), ਹਰਚਰਨ ਸਿੰਘ ਟੱਕਰ (ਪ੍ਰਧਾਨ ਗੁਰਦੁਆਰਾ ਸੱਚਖੰਡ ਅਮਨ ਨਗਰ), ਜਗਮੋਹਨ ਸਿੰਘ ਕੋਹਲੀ,(ਪ੍ਰਧਾਨ ਗੁਰਦੁਆਰਾ ਨਿਰੰਕਾਰੀ ਜੋਤ), ਮਨਜੀਤ ਸਿੰਘ ਟੀਟੂ( ਪ੍ਰਧਾਨ ਗੁਰਦੁਆਰਾ ਚਰਨ ਕਵਲ ਬਸਤੀ ਸ਼ੇਖ), ਵਰਿੰਦਰ ਸਿੰਘ ਬਿੰਦਰਾ( ਜਨਰਲ ਸਕੱਤਰ ਗੁਰਦੁਆਰਾ ਬਾਜ਼ਾਰ ਸੇਖਾ ),ਨਰਿੰਦਰ ਸਿੰਘ (ਗੁਰਦੁਆਰਾ ਭਗਤ ਸਿੰਘ ਕਲੋਨੀ ),ਜਤਿੰਦਰ ਸਿੰਘ ਕੋਹਲੀ, ਬਲਜੀਤ ਸਿੰਘ ਸ਼ੰਟੀ, (ਗੁਰਦੁਆਰਾ ਮੁਹੱਲਾ ਕਰਾਰ ਖਾਂ) ਸਤਪਾਲ ਸਿੰਘ ਸਿਦਕੀ (ਪ੍ਰਧਾਨ ਭਾਈ ਘਨਈਆ ਜੀ ਸੇਵਕ ਦਲ) ਹਰਜੋਤ ਸਿੰਘ ਲੱਕੀ (ਪ੍ਰਧਾਨ ਗੁਰਦੁਆਰਾ ਅਜੀਤ ਨਗਰ) ਜਸਵੀਰ ਸਿੰਘ ਬੱਗਾ (ਪ੍ਰਧਾਨ ਸ਼ਹੀਦ ਭਗਤ ਸਿੰਘ ਕਲੱਬ), ਜਗਜੀਤ ਸਿੰਘ, ਪਰਮਪ੍ਰੀਤ ਸਿੰਘ ਵਿੱਟੀ (ਆਗਾਜ਼ ਐਨਜੀਓ ),ਸਵਿੰਦਰ ਸਿੰਘ ਤਰਮਾਲਾ( ਮੁੱਖ ਸੇਵਾਦਾਰ ਪ੍ਰਭ ਮਿਲਨੇ ਕਾ ਚਾਓ) ਜਸਵਿੰਦਰ ਸਿੰਘ ਸਾਹਨੀ( ਸਿੱਖ ਨੈਸ਼ਨਲ ਸੇਵਕ ਸੁਸਾਇਟੀ ਮਾਡਲ ਟਾਊਨ) ਕਵਲਜੀਤ ਸਿੰਘ ਨੂਰ( ਪ੍ਰਧਾਨ ਰਾਗੀ ਸਿੰਘ ਸਭਾ), ਗੁਰਦੁਆਰਾ ਗੁਰੂ ਅਮਰਦਾਸ ਏਕਤਾ ਨਗਰ ਤੋਂ ਅਮਨਦੀਪ ਸਿੰਘ ਬੱਗਾ, ਹਰਬੰਸ ਸਿੰਘ ਸੈਣੀ, ਜਰਨੈਲ ਸਿੰਘ ਸੈਣੀ , ਜੱਟ ਸਿੱਖ ਐਸੋਸੀਏਸ਼ਨ ਵੱਲੋਂ ਭੁਪਿੰਦਰ ਸਿੰਘ ਬੜਿੰਗ, ਹਰਪ੍ਰੀਤ ਸਿੰਘ ਬਾਜਵਾ, ਮੇਹਰਬਾਨ ਸਿੰਘ ਸੰਘਾ ,ਵਕੀਲ ਭਾਈਚਾਰੇ ਵੱਲੋਂ ਮਨਵੀਰ ਸਿੰਘ ਅਤੇ ਜੇਪੀ ਸਿੰਘ, ਸ਼ੈਰੀ ਚੱਡਾ ਕੌਂਸਲਰ ,ਰਣਜੀਤ ਸਿੰਘ ਗੋਲਡੀ, ਅਮਰਜੀਤ ਸਿੰਘ ਮੰਗਾ, ਮਿਸ਼ਨ ਸ਼ਹੀਦ ਧਰਨਾ ਦਲ ਤੋਂ ਰਾਜਵੀਰ ਸਿੰਘ ,ਸ਼ਮਸ਼ੇਰ ਸਿੰਘ ,ਬੂਟਾ ਸਿੰਘ, ਬਾਬਾ ਬਲਵਿੰਦਰ ਸਿੰਘ, ਬਾਬਾ ਮਿੱਠੂ ਅਕਾਲੀ, ਬਾਬਾ ਫੂਲਾ ਸਿੰਘ, ਬਾਬਾ ਬਚਨ ਸਿੰਘ ਮਿੱਠੂ ਚਕਰਵਰਤੀ, ਗੁਰਵਿੰਦਰ ਸਿੰਘ ,ਹਰਜੀਤ ਸਿੰਘ, ਬਾਬਾ ਹਰਜੀਤ ਸਿੰਘ ਕਾਲੜਾ, ਪ੍ਰਧਾਨ ਆੜਤੀ ਐਸੋਸੀਏਸ਼ਨ ਇਸ ਮੌਕੇ ਤੇ ਸਿੱਖ ਤਾਲਮੇਲ ਕਮੇਟੀ ਦੇ ਆਗੂਆਂ ਤਜਿੰਦਰ ਸਿੰਘ ਪਰਦੇਸੀ, ਹਰਪਾਲ ਸਿੰਘ ਚੱਡਾ ਨੇ ਯਕੀਨ ਦਵਾਇਆ ਕੋਈ ਸਾਨੂੰ ਜਿੰਨੀਆਂ ਵੀ ਗਾਲਾਂ ਕੱਢ ਲਵੇ ਅਸੀਂ ਜਲੰਧਰ ਵਿੱਚ ਕਿਸੇ ਵੀ ਸਿੱਖ ਨਾਲ ਨਾ ਪਹਿਲਾਂ ਧੱਕਾ ਹੋਣ ਦਿੱਤਾ ਸੀ ਤੇ ਨਾ ਅੱਗੋਂ ਹੋਣ ਦੇਣਾ ਹੈ ।ਇਸ ਮੌਕੇ ਵਿੱਕੀ ਸਿੰਘ ਖਾਲਸਾ ਤਜਿੰਦਰ ਸਿੰਘ ਸੰਤ ਨਗਰ ਸੰਨੀ ਸਿੰਘ ਉਬਰਾਏ ਪਰਮਿੰਦਰ ਸਿੰਘ ਪਿੰਕਾ , ਗੁਰਦੀਪ ਸਿੰਘ (ਕਾਲੀਆ ਕਾਲੋਨੀ),ਗੁਰਵਿੰਦਰ ਸਿੰਘ ਸਿੱਧੂ , ਹਰਪਾਲ ਸਿੰਘ (ਪਾਲੀ ਚੱਡਾ) ,ਗੁਰਵਿੰਦਰ ਸਿੰਘ ਨਾਗੀ, ਹਰਪ੍ਰੀਤ ਸਿੰਘ ਰੋਬਿਨ, ਅਰਵਿੰਦਰ ਸਿੰਘ ਬਬਲੂ, ਪ੍ਰਭਜੋਤ ਸਿੰਘ, ਲਖਬੀਰ ਸਿੰਘ ਲੱਕੀ, ਹਰਪ੍ਰੀਤ ਸਿੰਘ ਸੋਨੂ , ਪਲਵਿੰਦਰ ਸਿੰਘ ਬਾਬਾ,ਚੰਨੀ ਕਾਲੜਾ , ਮਨਵਿੰਦਰ ਸਿੰਘ ਭਾਟੀਆ , ਜਤਿੰਦਰ ਸਿੰਘ ਸੋਨੂ ,ਬਬਜੋਤ ਸਿੰਘ ਗੁਰਨਾਮ ਸਿੰਘ ,ਪਰਮਵੀਰ ਸਿੰਘ ਆਦੀ ਹਾਜ਼ਰ ਸਨ।

Disclaimer : यह खबर उदयदर्पण न्यूज़ को सोशल मीडिया के माध्यम से प्राप्त हुई है। उदयदर्पण न्यूज़ इस खबर की आधिकारिक तौर पर पुष्टि नहीं करता है। यदि इस खबर से किसी व्यक्ति अथवा वर्ग को आपत्ति है, तो वह हमें संपर्क कर सकते हैं।