
ਜਲੰਧਰ :ਬੀਤੀ 15 ਸਾਲਾਂ ਤੋਂ ਸਿੱਖ ਤਾਲਮੇਲ ਕਮੇਟੀ ਵੱਲੋਂ ਸਿੱਖ ਕੌਮ ਦੀ ਚੜਦੀ ਕਲਾ ਲਈ ਕੀਤੇ ਜਾ ਰਹੇ ਉਪਰਾਲੇ ਕਿਸੇ ਸਿੱਖ ਭੈਣ ਭਾਈ ਤੇ ਪਈ ਔਖੀ ਘੜੀ ਵਿੱਚ ਉਸ ਨਾਲ ਡੱਟ ਕੇ ਖੜੇ ਹੋਣਾ ਬਹੁਤ ਹੀ ਸ਼ਲਘਾਯੋਗ ਹੈ। ਸਮੁੱਚੇ ਸਿੱਖ ਭਾਈਚਾਰੇ ਨੂੰ ਇਸ ਕਮੇਟੀ ਨਾਲ ਡੱਟ ਕੇ ਖੜੇ ਹੋਣਾ ਚਾਹੀਦਾ ਹੈ। ਵੱਖ-ਵੱਖ ਰਾਗੀ ਸਿੰਘਾਂ ਵੱਲੋਂ ਗੁਰਦੁਆਰਾ ਬਾਬਾ ਬਚਿੱਤਰ ਸਿੰਘ ਬਸਤੀ ਮਿੱਠੂ ਵਿਖੇ ਹੋਈ ਮੀਟਿੰਗ ਵਿੱਚ ਇਹ ਵਿਚਾਰ ਪੇਸ਼ ਕੀਤੇ ਗਏ ।ਭਾਈ ਰਾਜਬੀਰ ਸਿੰਘ, ਭਾਈ ਮਲਕੀਤ ਸਿੰਘ, ਭਾਈ ਚਰਨਜੀਤ ਸਿੰਘ, ਭਾਈ ਹਰਜਿੰਦਰ ਸਿੰਘ, ਅਤੇ ਭਾਈ ਕਰਮਜੀਤ ਸਿੰਘ ਨੇ ਮੀਟਿੰਗ ਤੋਂ ਬਾਅਦ ਇੱਕ ਸਾਂਝੇ ਬਿਆਨ ਵਿੱਚ ਕਿਹਾ। ਕਿ ਅੱਜ ਸਿੱਖ ਧਰਮ ਤੇ ਚੌਤਰਫਾ ਹਮਲੇ ਹੋ ਰਹੇ ਹਨ, ਭਾਵੇਂ ਉਹ ਕੇਂਦਰ ਸਰਕਾਰ ਹੋਵੇ ਭਾਵੇਂ ਰਾਜ ਸਰਕਾਰ ਜਾਂ ਫੇਰ ਵੱਖ ਵੱਖ ਜਥੇਬੰਦੀਆਂ। ਉਹਨਾਂ ਨੂੰ ਇਹ ਗੱਲ ਚੰਗੀ ਨਹੀਂ ਲੱਗਦੀ ਕਿ ਸਿੱਖ ਕੌਮ ਛੋਟੀਆਂ ਛੋਟੀਆਂ ਉਲਜਨਾਂ ਤੋਂ ਨਿਕਲ ਕੇ ਸਿੱਖ ਕੌਮ ਲਈ “ਰਾਜ ਕਰੇਗਾ ਖਾਲਸਾ” ਦੇ ਗੁਰੂ ਸਾਹਿਬ ਵੱਲੋਂ ਦਿੱਤੇ ਸੰਕਲਪ ਵੱਲ ਵੱਧ ਸਕੇ। ਇਹ ਸਾਨੂੰ ਆਪਸੀ ਵਾਦ ਵਿਵਾਦ ਵਿੱਚ ਫਸਾ ਕੇ ਰੱਖਣਾ ਚਾਹੁੰਦੇ ਹਨ। ਇਸ ਲਈ ਆਪਣੇ ਨਿਜ ਦੀ ਲੜਾਈ ਤਿਆਗ ਕੇ ਕੌਮ ਦੀ ਚੜਦੀ ਕਲਾ ਲਈ ਸੰਗਤਾਂ ਵੱਧ ਤੋਂ ਵੱਧ ਸਿੱਖ ਤਾਲਮੇਲ ਕਮੇਟੀ ਦਾ ਸਾਥ ਦੇਣਾ ਚਾਹੀਦਾ ਹੈ, ਤਾਂ ਕਿ ਸ਼ਹਿਰ ਵਿੱਚ ਕਿਸੇ ਵੀ ਸਿੱਖ ਨੂੰ ਕਿਸੇ ਵੀ ਮੁਸ਼ਕਲ ਦਾ ਸਾਹਮਣਾ ਨਾ ਕਰਨਾ ਪਵੇ। ਇਸ ਮੌਕੇ ਤੇ ਭਾਈ ਅਮਨ ਸਿੰਘ, ਭਾਈ ਸਤਪਾਲ ਸਿੰਘ ਆਦਿ ਹਾਜ਼ਰ ਸਨ