ਫਗਵਾੜਾ 1 ਅਪ੍ਰੈਲ (ਸ਼ਿਵ ਕੋੜਾ) ਪੁੰਨੀ ਜਠੇਰਿਆਂ ਦਾ ਸਲਾਨਾ ਜੋੜ ਮੇਲਾ ਮਲਕਪੁਰ ਰੋਡ ਪਿੰਡ ਲੱਖਪੁਰ-ਸਾਹਨੀ ਵਿਖੇ ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਸ਼ਰਧਾ ਪੂਰਵਕ ਮਨਾਇਆ ਗਿਆ। ਸਵੇਰੇ ਪੁੰਨੀ ਪਰਿਵਾਰਾਂ ਨੇ ਝੰਡੇ ਦੀ ਰਸਮ ਨਿਭਾਈ ਅਤੇ ਉਪਰੰਤ ਸੁੱਖ ਸ਼ਾਂਤੀ ਦੀ ਅਰਦਾਸ ਕਰਦਿਆਂ ਪਿਤਰਾਂ ਦੀ ਪੂਜਾ ਕਰਕੇ ਅਸ਼ੀਰਵਾਦ ਲਿਆ। ਇਸ ਮੌਕੇ ਜਸਵੰਤ ਸਿੰਘ ਪੁੰਨੀ, ਗੋਪਾਲ ਕ੍ਰਿਸ਼ਨ ਪੁੰਨੀ, ਚਰਨਜੀਤ ਪੁੰਨੀ, ਪ੍ਰਦੀਪ ਕੁਮਾਰ ਪੁੰਨੀ ਅਤੇ ਪਿ੍ਰੰਸ ਪੁੰਨੀ ਨੇ ਦੱਸਿਆ ਕਿ ਹਰ ਸਾਲ ਚੇਤ ਮਹੀਨੇ ਦੀ ਮੱਸਿਆ ਨੂੰ ਸਲਾਨਾ ਜੋੜ ਮੇਲਾ ਕਰਵਾਇਆ ਜਾਂਦਾ ਹੈ। ਪ੍ਰਬੰਧਕਾਂ ਵਲੋਂ ਸੇਵਾਦਾਰਾਂ ਅਤੇ ਸਹਿਯੋਗੀਆਂ ਨੂੰ ਸਨਮਾਨਤ ਵੀ ਕੀਤਾ ਗਿਆ। ਪੁੰਨੀ ਪਰਿਵਾਰਾਂ ਵਲੋਂ ਪਿਤਰਾਂ ਦੇ ਸਨਮਾਨ ਵਿਚ ਭਜਨ ਕੀਰਤਨ ਵੀ ਕੀਤਾ ਗਿਆ। ਸੇਵਾਦਾਰਾਂ ਵਲੋਂ ਚਾਹ-ਪਕੌੜੇ, ਲੰਗਰ ਅਤੇ ਜਲੇਬੀਆਂ ਦੀ ਸੇਵਾ ਅਤੁੱਟ ਵਰਤਾਈ ਗਈ। ਇਸ ਮੌਕੇ ਰਣਜੀਤ ਪੁੰਨੀ, ਕਮਲ ਪੁੰਨੀ, ਮਹੰਤ ਰਾਮਜੀ, ਬਾਬਾ ਕਰਨੈਲ ਸਿੰਘ, ਰਾਹੁਲ ਪੁੰਨੀ, ਵਿਨੋਦ ਕੁਮਾਰ ਪੁੰਨੀ ਤੋਂ ਇਲਾਵਾ ਵੱਡੀ ਗਿਣਤੀ ਵਿਚ ਪੁੰਨੀ ਪਰਿਵਾਰਾਂ ਨੇ ਨਤਮਸਤਕ ਹੋ ਕੇ ਵੱਡੇ ਵਢੇਰਿਆਂ ਦਾ ਅਸ਼ੀਰਵਾਦ ਪ੍ਰਾਪਤ ਕੀਤਾ।
Disclaimer : यह खबर उदयदर्पण न्यूज़ को सोशल मीडिया के माध्यम से प्राप्त हुई है। उदयदर्पण न्यूज़ इस खबर की आधिकारिक तौर पर पुष्टि नहीं करता है। यदि इस खबर से किसी व्यक्ति अथवा वर्ग को आपत्ति है, तो वह हमें संपर्क कर सकते हैं।