ਫਗਵਾੜਾ 31 ਅਕਤੂਬਰ (ਸ਼ਿਵ ਕੋੜਾ) ਫਗਵਾੜਾ ਦੇ ਨੇੜਲੇ ਪਿੰਡ ਖਲਵਾੜਾ ਵਿਖੇ ਯੂ.ਪੀ. ਬਿਹਾਰ ਤੇ ਬੰਗਾਲ ਸਮੇਤ ਹੋਰ ਪੂਰਬੀ ਰਾਜਾਂ ਤੋਂ ਆ ਕੇ ਵਸੇ ਪ੍ਰਵਾਸੀ ਭਾਈਚਾਰੇ ਵਲੋਂ ਛਠ ਪੂਜਾ ਦਾ ਤਿਓਹਾਰ ਸ੍ਰੀ ਛਠ ਪੂਜਾ ਕਮੇਟੀ ਦੀ ਅਗਵਾਈ ਹੇਠ ਬੜੇ ਹੀ ਉਤਸ਼ਾਹ ਨਾਲ ਮਨਾਇਆ ਗਿਆ। ਔਰਤਾਂ ਵਲੋਂ ਵਰਤ ਰੱਖ ਕੇ ਖੇਡ ਸਟੇਡੀਅਮ ਦੇ ਨਜਦੀਕ ਤਲਾਬ ‘ਚ ਧਾਰਮਿਕ ਰਸਮਾਂ ਨਿਭਾਈਆਂ ਗਈਆਂ। ਐਤਵਾਰ ਸ਼ਾਮ ਨੂੰ ਢਲਦੇ ਅਤੇ ਸੋਮਵਾਰ ਸਵੇਰੇ ਚੜ੍ਹਦੇ ਸੂਰਜ ਨੂੰ ਅਰਘ ਦੇ ਕੇ ਔਰਤਾਂ ਨੇ ਸੁੱਖ ਸ਼ਾਂਤੀ ਦੀ ਅਰਦਾਸ ਕੀਤੀ। ਤਲਾਬ ਦੇ ਕਿਨਾਰੇ ਤੇ ਪਿੰਡੀਆਂ ਸਥਾਪਤ ਕੀਤੀਆਂ ਗਈਆਂ ਸੀ। ਪ੍ਰਵਾਸੀ ਭਾਈਚਾਰੇ ਵਲੋਂ ਡੀ.ਜੇ. ਦੀ ਧੁੰਨ ਤੇ ਨੱਚ ਗਾ ਕੇ ਅਤੇ ਪਟਾਖੇ ਚਲਾ ਕੇ ਖੁਸ਼ੀ ਦਾ ਪ੍ਰਗਟਾਵਾ ਕੀਤਾ ਗਿਆ। ਕਮੇਟੀ ਪ੍ਰਧਾਨ ਰਾਧੇ ਸਾਹਨੀ ਅਤੇ ਕਮੇਟੀ ਮੈਂਬਰਾਂ ਰਾਮੂ ਸਾਹਨੀ, ਸੰਤ ਲਾਲ ਪਾਸਵਾਨ, ਵਿਨੋਦ ਪਾਸਵਾਨ, ਉੱਤਮ ਪਾਸਵਾਨ, ਨੰਦੂ ਪਾਸਵਾਨ ਤੇ ਵਿਜੇ ਪਾਸਵਾਨ ਨੇ ਛਠ ਪੂਜਾ ਦੇ ਮਹੱਤਵ ਬਾਰੇ ਚਾਨਣਾ ਪਾਉਂਦਿਆਂ ਦੱਸਿਆ ਕਿ ਔਰਤਾਂ ਆਪਣੇ ਬੱਚਿਆਂ ਅਤੇ ਪਤੀ ਦੀ ਤੰਦਰੁਸਤੀ ਲਈ ਵਰਤ ਰੱਖਦੀਆਂ ਹਨ। ਮਾਨਤਾ ਹੈ ਕਿ ਛਠੀ ਮਈਆ ਦਾ ਵਰਤ ਰੱਖਣ ਨਾਲ ਔਲਾਦ ਤੋਂ ਵਾਂਝੀਆਂ ਔਰਤਾਂ ਨੂੰ ਸੰਤਾਨ ਦੀ ਪ੍ਰਾਪਤੀ ਹੁੰਦੀ ਹੈ। ਇਸ ਮੌਕੇ ਅਜੇ ਕੁਮਾਰ, ਮਨੋਜ ਕੁਮਾਰ, ਰਾਮ ਸਿੰਘ ਪਾਸਵਾਨ, ਮਨਜੀਤ ਕੁਮਾਰ, ਸ਼ੈਲੀ ਪਾਸਵਾਨ, ਰਿਤਿਕ ਪਾਸਵਾਨ, ਨੈਣਾ ਕੁਮਾਰੀ, ਨਜੀਰ ਸ਼ਾਹ, ਦੀਪ ਕੁਮਾਰ, ਦਿਨੇਸ਼ ਪਾਸਵਾਨ, ਲਛਮਣ ਪਾਸਵਾਨ, ਰਾਜੂ, ਦਿਨਵੇਸ਼ਵਰ ਪਾਸਵਾਨ, ਸ਼ੰਕਰ ਪਾਸਵਾਨ, ਵਿਜੇ ਪਾਸਵਾਨ ਅਤੇ ਮੰਗਲੂ ਪਾਸਵਾਨ ਆਦਿ ਹਾਜਰ ਸਨ।
Disclaimer : यह खबर उदयदर्पण न्यूज़ को सोशल मीडिया के माध्यम से प्राप्त हुई है। उदयदर्पण न्यूज़ इस खबर की आधिकारिक तौर पर पुष्टि नहीं करता है। यदि इस खबर से किसी व्यक्ति अथवा वर्ग को आपत्ति है, तो वह हमें संपर्क कर सकते हैं।