ਅੱਜ ਮੇਹਰ ਚੰਦ ਬਹੁਤਕੀਨੀ ਕਾਲਜ ਵਿਖੇ ਐਨ. ਐਸ. ਐਸ ਅਤੇ ਸੀ.ਡੀ.ਟੀ.ਪੀ ਵਿੰਗ ਦੇ ਸਹਿਯੋਗ ਨਾਲ ਸ਼ਹੀਦੇ ਆਜ਼ਮ ਸ.ਭਗਤ ਸਿੰਘ ਜੀ ਦੇ ਸ਼ਹੀਦੀ ਦਿਵਸ ਨੂੰ ਸਮ੍ਰਪਿਤ ਇੱਕ ਖੂਨਦਾਨ ਕੈਂਪ ਦਾ ਅਯੋਜਨ ਕੀਤਾ ਗਿਆ। ਇਸ ਕੈਂਪ ਦਾ ਉਦਘਾਟਨ ਡਾ. ਇਕਬਾਲ ਸਿੰਘ ਜੀ (ਸਾਬਕਾ ਲੈਫਟੀਨੈਂਟ ਗਵ੍ਰਨਰ ਪਾਂਡੀਚਰੀ) ਨੇ ਆਪਣੇ ਕਰ-ਕਮਲਾਂ ਨਾਲ ਕੀਤਾ। ਸ.ਹਰਪ੍ਰੀਤ ਸਿੰਘ ਅਟਵਾਲ (ਐਸ. ਡੀ.ਐਮ) ਜਲੰਧਰ-1 ਜੀ ਵਿਸ਼ੇਸ ਮਹਿਮਾਨ ਵਜੋ ਪਧਾਰੇ।ਇਸ ਮੌਕੇ ਤੇ ਪ੍ਰਿੰਸੀਪਲ ਡਾ. ਜਗਰੂਪ ਸਿੰਘ,ਪ੍ਰੋ. ਕਸ਼ਮੀਰ ਕੁਮਾਰ ਇੰਟ੍ਰਨਲ ਕੋਆਰਡੀਨੇਟ੍ਰ ਅਤੇ ਸ਼੍ਰੀ ਦੁਰਗੇਸ਼ ਕੁਮਾਰ ਚੇਚੀ (ਪ੍ਰੋਗਰਾਮ ਅਫਸਰ) ਨੇ ਮੁੱਖ ਮਹਿਮਾਨ ਜੀ ਨੂੰ ਗੁੱਲਦਸਤਾ ਭੇਟ ਕਰਕੇ ਸਵਾਗਤ ਕੀਤਾ। ਮੁੱਖ ਮਹਿਮਾਨ ਡਾ. ਇਕਬਾਲ ਸਿੰਘ ਜੀ ਨੇ ਵਲੰਟੀਅਰਾਂ ਨੂੰ ਸਬੋਧਿਤ ਕਰਦੇ ਹੋਏ ਕਿਹਾ ਕਿ ਸਾਨੂੰ ਕੌਮ ਦੇ ਸ਼ਹੀਦਾਂ ਨੂੰ ਯਾਦ ਰੱਖਣਾਂ ਚਾਹੀਦਾ ਹੈ ਕਿਉਂਕਿ ਸ਼ਹੀਦ ਹੀ ਕੌਮ ਦੇ ਸਰਮਾਇਆ ਹੁੰਦੇ ਹਨ। ਉਹਨਾਂ ਕਿਹਾ ਕਿ ਸਾਡਾ ਦਾਨ ਕੀਤਾ ਖੂਨ ਹੀ ਲੋਕਾਂ ਦੀ ਜਿੰਦਗੀ ਬਚਾਉਣ ਦੇ ਕੰਮ ਆਉਂਦਾ ਹੈ।ਇਸ ਮੌਕੇ ਪ੍ਰਿੰਸੀਪਲ ਡਾ. ਜਗਰੂਪ ਸਿੰਘ ਜੀ ਨੇ ਕਿਹਾ ਕਿ ਸਾਨੂੰ ਵੱਧ ਤੋਂ ਵੱਧ ਸਮਾਜ਼ਿਕ ਕੁਰੀਤੀਆਂ ਖਿਲਾਫ ਲੜਨਾ ਚਾਹੀਦਾ ਹੈ।ਸ਼ਹੀਦੇ ਆਜ਼ਮ ਸ.ਭਗਤ ਸਿੰਘ ਜੀ ਸਾਡੇ ਮਹਾਂਨਾਇਕ ਹਨ, ਜਿੰਨ੍ਹਾਂ ਦੀ ਜਿੰਦਗੀ ਤੋਂ ਸਬਕ ਲੈਣ ਦੀ ਲੋੜ ਹੈ।ਇਸ ਖੂਨਦਾਨ ਕੈਂਪ ਦਾ ਅਯੋਜਨ ਡਾ. ਸੱਤਪਾਲ (ਕਮਲ ਹਸਪਤਾਲ ਜਲੰਧਰ) ਅਤੇ ਉਹਨਾਂ ਦੀ ਟੀਮ ਦੀ ਸਹਾਇਤਾ ਨਾਲ ਕੀਤਾ ਗਿਆ। ਇਸ ਕੈਂਪ ਦੌਰਾਨ ਲਗ-ਭੱਗ 60 ਵਲੰਟੀਅਰਾਂ ਨੇ ਖੂਨਦਾਨ ਕੀਤਾ। ਇਸ ਮੌਕੇ ਤੇ ਖੂਨਦਾਨੀਆਂ ਨੂੰ ਪ੍ਰੇਰਿਤ ਕਰਨ ਲਈ ਸੀ.ਡੀ.ਟੀ.ਪੀ ਵਿਭਾਗ ਵਲੋਂ ਖੂਨਦਾਨ ਸਬੰਧੀ ਇੱਕ ਰੰਗੀਨ ਇੱਸ਼ਤਿਹਾਰ ਜਾਰੀ ਕੀਤਾ ਗਿਆ।ਪ੍ਰੋਗਰਾਮ ਦਾ ਅਯੋਜਨ  ਦੁਰਗੇਸ਼ ਕੁਮਾਰ ਚੇਚੀ (ਪ੍ਰੋਗਰਾਮ ਅਫ਼ਸਰ) ਵਲੋਂ ਕੀਤਾ ਗਿਆ।ਖੂਨਦਾਨ ਮੋਕੇ  ਅਮਰਜੋਤ ਸਿੰਘ ਪ੍ਰਧਾਨ (ਸਰਬੱਤ ਦਾ ਭਲਾ ਦੋਆਬਾ ਜੋਨ),  ਸੁਰਜੀਤ ਸਿੰਘ ਅਜ਼ਾਦ,  ਕੁਲਵਿੰਦਰ ਬਾਘਾ (ਸਰਪੰਚ ਦੋਆਬਾ ਬੋਲੀਨਾ), ਐਸ.ਐਮ ਸਿੰਘ,  ਮੋਹਿਤ ਕਪੂਰ,  ਗੁਰਪ੍ਰੀਤ, ਵਿਕ੍ਰਮਜੀਤ ਸਿੰਘ,  ਰਾਜੀਵ ਸ਼ਰਮਾ ਅਤੇ ਨੇਹਾ (ਸੀ.ਡੀ.ਕੰਸਲਟੈਂਟ) ਅਤੇ ਹੋਰ ਹਾਜਰ ਸਨ।ਵਿਦਿਆਰਥੀਆਂ ਦਾ ਹੌਸਲਾ ਵਧਾਉਣ ਲਈ ਖੂਨਦਾਨੀਆਂ ਨੂੰ ਰਿਫੈ੍ਰਸ਼ਮੈਟ ਦੇ ਨਾਲ ਯਾਦਗਰੀ ਚਿੰਨ ਅਤੇ ਸਰਟੀਫਿਕੇਟ ਦੇ ਕੇ ਸਨਮਾਨਿਤ ਕੀਤਾ ਗਿਆ।

 

 

 

Disclaimer : यह खबर उदयदर्पण न्यूज़ को सोशल मीडिया के माध्यम से प्राप्त हुई है। उदयदर्पण न्यूज़ इस खबर की आधिकारिक तौर पर पुष्टि नहीं करता है। यदि इस खबर से किसी व्यक्ति अथवा वर्ग को आपत्ति है, तो वह हमें संपर्क कर सकते हैं।