
ਜਲੰਧਰ ()ਲਖੀਮਪੁਰ ਖੀਰੀ ਵਿੱਚ ਸਿੱਖ ਨੌਜਵਾਨ ਨੂੰ ਇੱਕ ਪੁਲਿਸ ਅਫਸਰ ਵੱਲੋਂ ਅੱਤਵਾਦੀ ਸ਼ਬਦ ਵਰਤਣ ਦੀ ਸਿੱਖ ਤਾਲਮੇਲ ਕਮੇਟੀ ਨੇ ਜ਼ੋਰਦਾਰ ਨਿੰਦਾ ਕੀਤੀ ਹੈ ।ਸਿੱਖ ਤਾਲਮੇਲ ਕਮੇਟੀ ਦੇ ਆਗੂ ਤਜਿੰਦਰ ਸਿੰਘ ਪਰਦੇਸੀ, ਹਰਪਾਲ ਸਿੰਘ ਚੱਡਾ, ਹਰਪ੍ਰੀਤ ਸਿੰਘ ਨੀਟੂ, ਤਜਿੰਦਰ ਸਿੰਘ (ਸੰਤ ਨਗਰ)ਮੀਡੀਆ
ਇੰਚਾਰਜ,ਗੁਰਵਿੰਦਰ ਸਿੰਘ ਸਿੱਧੂ, ਪਰਮਪ੍ਰੀਤ ਸਿੰਘ ਵਿੱਟੀ, ਤੇ ਹਰਜੋਤ ਸਿੰਘ ਲੱਕੀ ਨੇ ਇੱਕ ਸਾਂਝੇ ਬਿਆਨ ਵਿੱਚ ਕਿਹਾ ਹੈ। ਕਿ ਸਮੇਂ ਦੀਆਂ ਸਰਕਾਰਾਂ ਭਾਵੇਂ ਉਹ ਕੇਂਦਰ ਦੀ ਮੋਦੀ ਸਰਕਾਰ ਹੋਵੇ, ਭਾਵੇਂ ਪੰਜਾਬ ਸਰਕਾਰ ਜਾਂ ਯੋਗੀ ਸਰਕਾਰ ਹੋਵੇ ।ਉਹ ਪੈਰ ਪੈਰ ਤੇ ਸਿੱਖ ਕੌਮ ਨਾਲ ਬੇਇਨਸਾਫੀ ਕਰਨ ਅਤੇ ਬੇਗਾਨਗੀ ਦਾ ਅਹਿਸਾਸ ਕਰਵਾਉਂਦੀਆਂ ਰਹਿੰਦੀਆਂ ਹਨ ।ਯੂਪੀ ਸਰਕਾਰ ਨੇ ਕਤਲ ਦੇ ਕੇਸ ਵਿੱਚ ਬੰਦ ਸਾਬਕਾ ਵਿਧਾਇਕ ਉਦੇ ਭਾਨ ਦੀ ਉਮਰ ਕੈਦ ਦੀ ਸਜ਼ਾ ਸੱਤ ਸਾਲ ਦੀ ਜੇਲ ਤੋਂ ਬਾਅਦ ਮਾਫ ਕਰ ਦਿੱਤਾ। ਜਦ ਕਿ ਬੰਦੀ ਸਿੱਖ 30 32 ਸਾਲਾਂ ਤੋਂ ਜੇਲਾਂ ਵਿੱਚ ਬੰਦ ਹਨ। ਉਹਨਾਂ ਦੀ ਰਿਹਾਈ ਦੀ ਮੰਗ ਬਾਰ ਬਾਰ ਠੁਕਰਾ ਦਿੱਤੀ ਜਾਂਦੀ ਹੈ। ਭਾਈ ਅੰਮ੍ਰਿਤਪਾਲ ਸਿੰਘ ਅਤੇ ਉਹਨਾਂ ਦੇ ਸਾਥੀ ਸਿੰਘਾਂ ਨੂੰ ਬਿਨਾਂ ਕਾਰਨ ਡਿਬੜੂਗੜ ਜੇਲ ਵਿੱਚ ਬੰਦ ਕੀਤਾ ਹੋਇਆ ਹੈ। ਉਹਨਾਂ ਦੀ ਰਿਹਾਈ ਦੀ ਗੱਲ ਤਾਂ ਸਰਕਾਰ ਸੁਣਨ ਨੂੰ ਤਿਆਰ ਹੀ ਨਹੀਂ , ਹਾਲਾਂਕਿ ਭਾਈ ਅੰਮ੍ਰਿਤ ਪਾਲ ਸਿੰਘ ਨੂੰ ਖਡੂਰ ਸਾਹਿਬ ਦੇ ਲੋਕਾਂ ਨੇ ਭਾਰੀ ਬਹੁਮਤ ਨਾਲ ਜਿਤਾ ਕੇ ਮੈਂਬਰ ਪਾਰਲੀਮੈਂਟ ਬਣਾ ਕੇ ਭੇਜਿਆ ਹੈ ।ਪਾਰਲੀਆਮੈਂਟ ਵਿੱਚ ਹਿੰਦੂ ਰਾਸ਼ਟਰ ਦੀ ਗੱਲ ਕਰੋ ਕੋਈ ਗੱਲ ਨਹੀਂ ,ਜਦੋਂ ਸਿੱਖ ਖਾਲਸਾ ਰਾਜ ਦੀ ਗੱਲ ਕਰਦੇ ਹਨ ਤਾਂ ਉਹ ਵੱਖਵਾਦੀ ਤੇ ਅੱਤਵਾਦੀ ਕਹਾਉਂਦੇ ਹਨ ।ਕਿਸਾਨ ਜੇ ਆਪਣੇ ਹੱਕ ਲਈ ਲੜਾਈ ਲੜਦੇ ਹਨ ਤਾਂ ਉਹ ਖਾਲਿਸਤਾਨੀ ਹਨ। ਇਸ ਦੇਸ਼ ਨੂੰ ਅਜਾਦ ਕਰਾਉਣ ਲਈ ਸਭ ਤੋਂ ਵੱਧ ਕੁਰਬਾਨੀਆਂ ਸਿੱਖਾਂ ਤੇ ਪੰਜਾਬੀਆਂ ਨੇ ਕੀਤੀਆਂ ਹਨ। ਅਸੀਂ ਉੱਤਰ ਪ੍ਰਦੇਸ਼ ਸਰਕਾਰ ਤੋਂ ਮੰਗ ਕਰਦੇ ਹਾਂ ਕੀ ਸਿੱਖ ਨੌਜਵਾਨਾਂ ਨੂੰ ਅੱਤਵਾਦੀ ਕਹਿਣ ਵਾਲੇ ਪੁਲਿਸ ਅਫਸਰ ਨੂੰ ਤੁਰੰਤ ਨੌਕਰੀ ਤੋਂ ਬਰਖਾਸਤ ਕੀਤਾ ਜਾਵੇ ,ਨਹੀਂ ਤਾਂ ਸਿੱਖਾਂ ਨਾਲ ਮਤਰੇਈ ਮਾਂ ਵਾਲੇ ਸਲੂਕ ਦੀ ਲੜੀ ਵਿੱਚ ਇੱਕ ਹੋਰ ਵਿਤਕਰਾ ਦਰਜ ਹੋ ਜਾਵੇਗਾ। ਅਜਿਹੀਆਂ ਗੱਲਾਂ ਦੇਸ਼ ਦੀ ਏਕਤਾ ਤੇ ਅਖੰਡਤਾ ਲਈ ਘਾਤਕ ਸਿੱਧ ਹੋਣਗੀਆਂ। ਇਸ ਮੌਕੇ ਹੋਰਨਾਂ ਤੋਂ ਇਲਾਵਾ ਗੁਰਦੀਪ ਸਿੰਘ (ਕਾਲੀਆ ਕਲੋਨੀ )ਅਮਰਜੀਤ ਸਿੰਘ ਮੰਗਾ, ਸਨੀ ਉਬਰਾਏ, ਅਮਨਦੀਪ ਸਿੰਘ ਬੱਗਾ ,ਲਖਬੀਰ ਸਿੰਘ ਲੱਕੀ ਆਦੀ ਹਾਜਰ ਸਨ।