ਵਿਭਾਗ ਖੜਨ ਕਿਨਾਰੇ ਮੰਤਰੀ ਸਮੇਤ ਕੋਈ ਅਧਿਕਾਰੀ ਨਹੀਂ ਸੰਜੀਦਾ-ਚਾਨਣ ਸਿੰਘ ਰਣਜੀਤ ਸਿੰਘ
ਅੱਜ ਮਿਤੀ 2 ਫਰਵਰੀ 2023 ਨੂੰ ਪੰਜਾਬ ਰੋਡਵੇਜ ਪਨਬੱਸ ਤੇ ਪੀ.ਆਰ.ਟੀ.ਸੀ ਕੰਟਰੈਕਟ ਵਰਕਰਜ਼ ਯੂਨੀਅਨ ਪੰਜਾਬ ਵਲੋਂ ਸਮੂਹ ਡਿੱਪੂਆਂ ਦੇ ਗੇਟਾਂ ਤੇ ਗੇਟ ਰੈਲੀਆ ਕੀਤੀਆ ਗਈਆਂ ਜਲੰਧਰ 2 ਡਿਪੂ ਦੇ ਗੇਟ ਤੇ ਰੈਲੀ ਨੂੰ ਸੰਬੋਧਨ ਕਰਦਿਆਂ ਸੂਬਾ ਸੀਨੀਅਰ ਮੀਤ ਪ੍ਰਧਾਨ ਦਲਜੀਤ ਸਿੰਘ ਜੱਲੇਵਾਲ ਨੇ ਕਿਹਾ ਕਿ ਪੰਜਾਬ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਹਰ ਪੱਖ ਤੋਂ ਫੇਲ ਹੁੰਦੀ ਨਜ਼ਰ ਆ ਰਹੀ ਹੈ ਹੁਣ ਸਰਕਾਰ ਆਪਣੀਆਂ ਨਲਾਇਕੀਆਂ ਨੂੰ ਲੋਕਾਂ ਆਉਣ ਦੇ ਡਰ ਤੋਂ ਹੱਕਾਂ ਲਈ ਸੰਘਰਸ਼ ਕਰਦੀਆਂ ਯੂਨੀਅਨ ਨੂੰ ਦਬਾਉਣ ਲਈ ਲੱਗੀ ਹੈ ਪ੍ਰੰਤੂ ਮਹਿਕਮੇ ਨੂੰ ਬਚਾਉਣ ਅਤੇ ਹੱਕੀ ਮੰਗਾਂ ਪੂਰੀਆਂ ਕਰਾਉਣ ਲਈ ਯੂਨੀਅਨ ਹਰ ਸੰਘਰਸ਼ ਕਰਨ ਲਈ ਤਿਆਰ ਹੈ ਅਫ਼ਸਰਸ਼ਾਹੀ ਵਲੋਂ ਮੁਲਾਜ਼ਮਾਂ ਨੂੰ ਸੰਘਰਸ਼ ਕਰਨ ਲਈ ਮਜਬੂਰ ਕੀਤਾ ਜਾ ਰਿਹਾ ਹੈ ਕਿਉਂਕਿ ਪਿਛਲੇ ਦਿਨੀਂ ਸੰਘਰਸ਼ ਦੋਰਾਨ 19 ਦਸੰਬਰ 2022 ਨੂੰ ਯੂਨੀਅਨ ਦੀ ਮੀਟਿੰਗ ਸੂਬਾ ਸਰਕਾਰ ਦੇ ਪ੍ਰਮੁੱਖ ਸਕੱਤਰ ਸ੍ਰੀ ਵਿਜੇ ਕੁਮਾਰ ਜੰਜੂਆ ਜੀ ਦੀ ਪ੍ਰਧਾਨਗੀ ਹੇਠ ਟਰਾਂਸਪੋਰਟ ਦੇ ਉੱਚ ਅਧਿਕਾਰੀਆਂ ਨਾਲ ਹੋਈ ਸੀ ਇਸ ਮੀਟਿੰਗ ਵਿੱਚ ਮੰਨੀਆ ਹੋਈ ਮੰਗਾ ਨੂੰ ਅਫ਼ਸਰਸ਼ਾਹੀ ਪੂਰਾ ਨਹੀਂ ਕਰ ਰਹੀ ਜਦੋਂ ਕਿ ਸ੍ਰੀ ਜੰਜੂਆ ਨੇ ਇਹ ਕਲੀਅਰ ਕੀਤਾ ਸੀ ਕਿ ਕੱਚੇ ਮੁਲਾਜ਼ਮਾਂ ਨੂੰ ਪੱਕਾ ਕਰਨ ਲਈ ਪਾਲਸੀ ਬਣਾਉਣ ਬਣਾ ਰਹੇ ਹਾਂ ਇਸ ਤੇ ਯੂਨੀਅਨ ਵੀ ਸਮਾਂ ਦੇਣ ਨੂੰ ਸਹਿਮਤ ਸੀ ਪ੍ਰੰਤੂ ਬਾਕੀ ਮੰਗਾਂ ਜਿਵੇਂ ਕੱਢੇ ਮੁਲਾਜ਼ਮਾਂ ਨੂੰ ਬਹਾਲ ਕਰਨ,ਘੱਟ ਤਨਖਾਹ ਵਾਲੇ ਮੁਲਾਜ਼ਮਾਂ ਦੀ ਤਨਖਾਹ ਵਿੱਚ 2500+30% ਵਾਧਾ ਲਾਗੂ ਕਰਨ,ਰਿਪੋਰਟਾਂ ਦੀਆਂ ਕੰਡੀਸ਼ਨਾ ਵਾਲੇ ਮੁਲਾਜ਼ਮਾਂ ਨੂੰ ਬਹਾਲ ਕਰਨ,ਕੰਡੀਸ਼ਨਾ ਵਿੱਚ ਸੋਧ ਕਰਨ ਅਤੇ ਕਿਸੇ ਵੀ ਮੁਲਾਜ਼ਮ ਨੂੰ ਨੋਕਰੀ ਤੋਂ ਕੱਢਿਆ ਨਾ ਜਾਵੇ ਕੇਵਲ ਬਣਦੀ ਸਜ਼ਾ ਦਿੱਤੀ ਜਾਵੇ,5% ਤਨਖ਼ਾਹਾਂ ਵਿੱਚ ਸਲਾਨਾ ਵਾਧਾ ਜ਼ੋ ਫਾਇਲ ਵਿੱਤ ਵਿਭਾਗ ਕੋਲ ਸੀ,ਚੀਫ ਸੈਕਟਰੀ ਸਾਹਿਬ ਵਲੋਂ ਮਹੀਨੇ ਵਿੱਚ ਲਾਗੂ ਕਰਨ ਲਈ ਆਪ ਵਾਧਾ ਕੀਤਾ ਗਿਆ ਸੀ ਅਤੇ ਬਾਕੀ ਮੰਗਾਂ ਤੇ ਟਰਾਂਸਪੋਰਟ ਵਿਭਾਗ ਨੂੰ ਇੱਕ ਮਹੀਨੇ ਵਿੱਚ ਹੱਲ ਕੱਢਣ ਲਈ ਕਿਹਾ ਗਿਆ ਸੀ ਅਤੇ ਨਾਲ ਹੀ ਪਨਬੱਸ ਵਿੱਚ ਆਊਟਸੋਰਸ ਦੀ ਭਰਤੀ ਵਿੱਚ ਹੋਈ ਕੁਰੱਪਸ਼ਨ ਦੇ ਦਿੱਤੇ ਸਬੂਤਾਂ ਤੇ ਇੱਕ ਮਹੀਨੇ ਵਿੱਚ ਕਾਰਵਾਈ ਕਰਨ ਲਈ ਵਿਭਾਗ ਨੂੰ ਕਿਹਾ ਗਿਆ ਸੀ ਇਸ ਦੇ ਨਾਲ ਹੀ ਬਟਾਲਾ ਡਿਪੂ ਦੇ ਕੰਡਕਟਰ ਦੀ ਨਜਾਇਜ਼ ਰਿਪੋਰਟ ਦੀ ਇੰਕੁਆਰੀ ਨੂੰ ਦੁਬਾਰਾ ਕਰਨ ਦੇ ਆਦੇਸ਼ ਦਿੱਤੇ ਸਨ ਪ੍ਰੰਤੂ ਅੱਜ ਡੇਢ ਮਹੀਨਾ ਬੀਤ ਜਾਣ ਦੇ ਬਾਵਜੂਦ ਵੀ ਵਰਕਰਾਂ ਦੀ ਕਿਸੇ ਵੀ ਮੰਗ ਨੂੰ ਪੂਰਾ ਕਰਨ ਜਾ ਲਾਗੂ ਕਰਨ ਵੱਲ ਟਰਾਂਸਪੋਰਟ ਵਿਭਾਗ ਦੇ ਅਧਿਕਾਰੀਆਂ ਨੇ ਜਰੂਰੀ ਨਹੀਂ ਸਮਝਿਆ ਜਿਸ ਤੋ ਸਾਫ ਜ਼ਾਹਰ ਹੁੰਦਾ ਹੈ ਕਿ ਅਫ਼ਸਰਸ਼ਾਹੀ ਜਾਣ ਬੁੱਝ ਕੇ ਮੰਗਾ ਪੂਰੀਆ ਨਾ ਕਰਕੇ ਜਥੇਬੰਦੀ ਨੂੰ ਸੰਘਰਸ਼ ਕਰਨ ਲਈ ਮਜਬੂਰ ਕਰ ਰਹੇ ਹਨ
ਡਿਪੂ ਪ੍ਰਧਾਨ ਬਿਕਰਮਜੀਤ ਸਿੰਘ ਸੱਤਪਾਲ ਸਿੰਘ ਸੱਤਾ ਜਰਨਲ ਸਕੱਤਰ ਚਾਨਣ ਸਿੰਘ ਰਣਜੀਤ ਸਿੰਘ ਨੇ ਬੋਲਦਿਆਂ ਕਿਹਾ ਕਿ ਪੰਜਾਬ ਸਰਕਾਰ ਲੋਕਾਂ ਨੂੰ ਫਰੀ ਸਫ਼ਰ ਸਹੂਲਤ ਦੇਣਾ ਚਾਹੁੰਦੀ ਹੈ ਪਰ ਵਿਭਾਗ ਦੀ ਆਮਦਨ ਫ੍ਰੀ ਸਫ਼ਰ ਸਹੂਲਤਾਂ ਕਾਰਨ ਖਤਮ ਹੋ ਰਹੀ ਹੈ ਜਿਸ ਕਾਰਨ ਹੋਣ ਵਾਲੇ ਘਾਟੇ ਕਰਕੇ ਬੱਸਾਂ ਖੜਨ ਕੰਡੇ ਹਨ ਪਿਛਲੇ ਤਿੰਨ ਮਹੀਨੇ ਤੋਂ ਵੋਲਵੋ ਬੱਸਾਂ ਪਾਸਿੰਗ ਤੋਂ ਖੜੀਆਂ ਹਨ ਟਾਇਰਾਂ ਤੋਂ ਅਤੇ ਸਪੈਅਰ ਪਾਰਟ ਤੋਂ ਕਿਊ ਕਿ ਸਰਕਾਰ ਵਿਭਾਗ ਨੂੰ ਫ੍ਰੀ ਸਫ਼ਰ ਦੇ ਬਣਦੇ ਪੈਸੇ ਨਹੀਂ ਦੇ ਰਹੀ ਜਿਸ ਕਾਰਨ ਬੱਸਾਂ ਨੂੰ ਪੰਪ ਮਾਲਕਾਂ ਨੇ ਡੀਜ਼ਲ ਦੇਣਾ ਬੰਦ ਕਰ ਦਿੱਤਾ ਹੈ ਤੇ ਕਈ ਬੱਸਾਂ ਛੋਟੇ ਛੋਟੇ ਸਪੇਅਰ ਪਾਂਰਟ ਤੋਂ ਬਿਨਾਂ ਡਿਪੂਆਂ ਵਿੱਚ ਖੜ੍ਹੀਆਂ ਰਹਿੰਦੀਆਂ ਹਨ ਜਿਸ ਕਾਰਨ ਸਰਕਾਰ ਦੁਆਰਾ ਦਿੱਤੀ ਗਈ ਮਹਿਲਾਵਾ ਦੀ ਮੁਫ਼ਤ ਸਫ਼ਰ ਸਹੂਲਤ ਵੀ ਠੀਕ ਤਰ੍ਹਾਂ ਨਾਲ ਨਹੀਂ ਮਿਲਦੀ ਹੈ ਬੱਸ ਸਟੈਂਡਾ ਤੇ ਸਰਕਾਰੀ ਬੱਸਾਂ ਦੀ ਉਡੀਕ ਵਿੱਚ ਮਹਿਲਾਵਾ ਦਾ ਤਾਂਤਾ ਲਗਿਆ ਰਹਿੰਦਾ ਹੈ ਪੰਜਾਬ ਦੇ ਕੱਚੇ ਮੁਲਾਜਮਾਂ ਨੂੰ ਸਰਕਾਰ ਤੋਂ ਬਹੁੱਤ ਉਮੀਦਾਂ ਸੀ ਪ੍ਰੰਤੂ ਟਰਾਂਸਪੋਟ ਵਿਭਾਗ ਦੇ ਕਰਮਚਾਰੀਆਂ ਦੇ ਹੱਥ ਨਿਰਾਸ਼ਾ ਤੋਂ ਬਿਨਾਂ ਕੁਝ ਨਹੀਂ ਨਜ਼ਰ ਆ ਰਿਹਾ
ਇਸ ਮੌਕੇ ਤੇ ਮੁੱਖ ਸਲਾਹਕਾਰ ਗੁਰਪ੍ਰੀਤ ਸਿੰਘ ਭੁੱਲਰ , ਮਲਕੀਤ ਸਿੰਘ ਹਰਜਿੰਦਰ ਸਿੰਘ ਸੁਖਦੇਵ ਸਿੰਘ ਨੇ ਬੋਲਦੀਆਂ ਕਿਹਾ ਕੀ ਸਰਕਾਰ ਕੱਚੇ ਮੁਲਾਜਮਾਂ ਨੂੰ ਪੱਕਾ ਕਰਨ ਵਿੱਚ ਹੁਣ ਤੱਕ ਪੂਰੀ ਤਰ੍ਹਾਂ ਫੇਲ੍ਹ ਰਹੀ ਹੈ ਉਥੇ ਹੀ ਵਿਭਾਗ ਵਿੱਚ ਵਿਭਾਗ ਦੇ ਉੱਚ ਅਧਿਕਾਰੀਆਂ ਦੀ ਲਾ ਪਰਵਾਹੀ ਅਤੇ ਭ੍ਰਿਸਟਾਚਾਰ ਵੀ ਸਿਖਰਾਂ ਤੇ ਹੈ ਟਰਾਂਸਪੋਰਟ ਮਾਫੀਆ ਅੱਜ ਹਰ ਪੱਖ ਤੋਂ ਹਾਵੀ ਹੈ ਹਰ ਸ਼ਹਿਰ ਕਸਬੇ ਤੋਂ ਨਜਾਇਜ਼ ਬੱਸਾਂ ਚੱਲ ਰਹੀ ਹਨ ਟਰਾਂਸਪੋਰਟ ਮੰਤਰੀ ਪੰਜਾਬ ਅਤੇ ਅਧਿਕਾਰੀਆਂ ਕੇਵਲ ਖ਼ਾਨਾਪੂਰਤੀ ਲਈ ਮਹੀਨੇ ਵਿੱਚ ਇੱਕ ਦਿਨ ਸੋਸ਼ਲ ਮੀਡੀਆ ਤੇ ਕਾਰਵਾਈ ਕਰਨ ਦਾ ਡਰਾਮਾ ਕਰਦੇ ਹਨ ਜਦੋਂ ਕਿ ਹਰ ਸ਼ਹਿਰ ਵਿੱਚ ਇਸ ਖਿਲਾਫ਼ ਕਾਰਵਾਈ ਕਰਨ ਲਈ ਬੈਠੇ ਅਧਿਕਾਰੀ ਅਤੇ ਸਰਕਾਰ ਟਰਾਂਸਪੋਰਟ ਮਾਫੀਆ ਨੂੰ ਸ਼ਹਿ ਦੇ ਰਹੇ ਹਨ ਨਵੇਂ ਬਣ ਰਹੇ ਟਾਈਮ ਟੇਬਲਾ ਵਿੱਚ ਵੀ ਮਾਨਯੋਗ ਉੱਚ ਅਦਾਲਤ ਦੇ ਫ਼ੈਸਲੇ ਦੀਆਂ ਧੱਜੀਆ ਟਰਾਂਸਪੋਰਟ ਵਿਭਾਗ ਦੇ ਅਫਸਰਾਂ ਵਲੋਂ ਉਡਾਈਆਂ ਜਾਂ ਰਹੀਆਂ ਹਨ ਉਹਨਾਂ ਵਲੋਂ ਇੱਕ ਤੋਂ ਜਿਆਦਾ ਵਾਰ ਕੀਤੇ ਗਏ ਗੈਰ ਕਨੂੰਨੀ ਵਾਧੇ ਵਾਲੇ ਕਲੱਬ ਕੀਤੇ ਪਰਮਿਟ ਟਾਈਮ ਟੇਬਲਾ ਵਿੱਚ ਪਾ ਕੇ ਸਰਕਾਰੀ ਟਰਾਂਸਪੋਰਟ ਨੂੰ ਖੋਰਾ ਲਾਇਆ ਜਾ ਰਿਹਾ ਹੈਂ ਉਹਨਾਂ ਸਰਕਾਰ ਨੂੰ ਚਿਤਾਵਨੀ ਦਿੰਦੇ ਹੋਏ ਕਿਹਾ ਕੀ ਜੇਕਰ ਜਥੇਬੰਦੀ ਦੀਆਂ ਮੰਗਾ ਦਾ ਜਲਦੀ ਪੂਰਾ ਨਾ ਕੀਤਾ ਤਾਂ ਜਥੇਬੰਦੀ ਗੁਪਤ ਅਤੇ ਤਿੱਖਾ ਸੰਘਰਸ਼ ਕਰਨ ਲਈ ਮਜਬੂਰ ਹੋਵੇਗੀ ।