
ਸਰਬ ਸਾਂਝਾ ਦਰਬਾਰ ਕਾਂਟੀਆਂ ਸ਼ਰੀਫ ਵਿਖੇ ਹਾਜ਼ਰੀ ਲਗਵਾਈ ਭਾਜਪਾ ਅ ਜਾਤੀ ਮੋਰਚੇ ਦੇ ਪ੍ਰਧਾਨ ਐਸ ਆਰ ਲੱਧੜ ਨੇ। ਜਿੱਥੇ ਉਹਨਾਂ ਸਤਸੰਗ ਸੁਣਿਆ ਉੱਥੇ ਲੰਗਰ ਵੀ ਛਕਿਆ। ਬਾਬਾ ਸਾਹਿਬਜੋਤ ਜੀ ਨੇ ਸ੍ਰੀ ਲੱਧੜ ਨੂੰ ਸਰੋਪੇ ਦੀ ਬਖ਼ਸ਼ਿਸ਼ ਕੀਤੀ ਤੇ ਅਸ਼ੀਰਵਾਦ ਦਿੱਤਾ। ਬਾਬਾ ਸਾਹਿਬਜੋਤ ਜੀ ਨੇ ਉਹਨਾਂ ਨੂੰ ਇੱਕ, “ਜੈ ਮਾਲਕਾਂ ਦੀ “ ਵਾਲਾ ਸਪੈਸ਼ਲ ਬੈਂਡ ਵੀ ਅਸ਼ੀਰਵਾਦ ਵਜੋਂ ਬਖਸ਼ਿਸ਼ ਕੀਤਾ। ਐਸ ਆਰ ਲੱਧੜ ਨੇ ਸੰਤਾਂ ਦਾ ਧੰਨਵਾਦ ਕੀਤਾ ਤੇ ਕਿਹਾ ਕਿ ਸਰਬ ਸਾਂਝਾ ਦਰਬਾਰ ਵਿੱਚ ਬੈਠ ਕੇ , ਸਤਸੰਗ ਸੁਣ ਕੇ ਉਹਨਾਂ ਨੂੰ ਜੀਵਨ ਦਾ ਅਲੌਕਿਕ ਅਨੰਦ ਮਿਲਿਆ ਹੈ।