ਫਗਵਾੜਾ 31 ਅਕਤੂਬਰ (ਸ਼ਿਵ ਕੋੜਾ) ਸ਼ਹਿਰ ਦੇ ਵਾਰਡ ਨੰਬਰ 37 ‘ਚ ਸਵੱਛ ਭਾਰਤ ਮਿਸ਼ਨ ਤਹਿਤ ਇਕ ਜਾਗਰੁਕਤਾ ਸੈਮੀਨਾਰ ਦਾ ਆਯੋਜਨ ਸੀਨੀਅਰ ਸਿਟੀਜਨਸ ਕੇਅਰ ਸੈਂਟਰ ਖੇੜਾ ਰੋਡ ਵਿਖੇ ਧੀਰਜ ਸਿੰਘ ਸੱਗੂ ਦੀ ਪ੍ਰਧਾਨਗੀ ਹੇਠ ਕੀਤਾ ਗਿਆ। ਸਾਬਕਾ ਨਗਰ ਕੋਂਸਲ ਪ੍ਰਧਾਨ ਮਲਕੀਅਤ ਸਿੰਘ ਰਘਬੋਤਰਾ ਦੀ ਦੇਖਰੇਖ ਹੇਠ ਆਯੋਜਿਤ ਸਮਾਮਗ ਦੋਰਾਨ ਵਾਰਡ ਦੇ ਵਸਨੀਕਾਂ ਨੂੰ ਗਿੱਲਾ ਅਤੇ ਸੁੱਕਾ ਕੂੜਾ ਵੱਖੋ-ਵੱਖ ਇਕੱਤਰ ਕਰਨ ਹਿੱਤ ਪ੍ਰੇਰਿਤ ਕਰਦਿਆਂ ਵਿਸ਼ੇਸ਼ ਤੌਰ ਤੇ ਪੁੱਜੇ ਸਵੱਛ ਭਾਰਤ ਮਿਸ਼ਨ ਦੇ ਅਧਿਕਾਰੀ ਸ੍ਰੀਮਤੀ ਸੁਨੀਤਾ ਸ਼ਰਮਾ ਨੇ ਦੱਸਿਆ ਕਿ ਜੋ ਕੂੜਾ ਧਰਤੀ ਹੇਠਾਂ ਦੱਬਣ ‘ਤੇ ਗਲ ਜਾਂਦਾ ਹੈ ਉਸਨੂੰ ਗਿੱਲਾ ਕੂੜਾ ਜਦਕਿ ਨਾ ਗਲ ਸਕਣ ਵਾਲੇ ਕੂੜੇ ਨੂੰ ਸੁੱਕੇ ਕੂੜੇ ਦੀ ਸ੍ਰੇਣੀ ‘ਚ ਰੱਖਿਆ ਜਾਂਦਾ ਹੈ। ਗਿੱਲ ਕੂੜੇ ਨੂੰ ਖਾਦ ਆਦਿ ਬਣਾ ਕੇ ਦੁਬਾਰਾ ਵਰਤੋਂ ਵਿਚ ਲਿਆਇਆ ਜਾ ਸਕਦਾ ਹੈ। ਉਹਨਾਂ ਕਿਹਾ ਕਿ ਪਲਾਸਟਿਕ ਅਜਿਹਾ ਪਦਾਰਥ ਹੈ ਜੋ ਕਿ ਨਾ ਤਾਂ ਪਾਣੀ ਵਿਚ ਗੱਲਦਾ ਹੈ ਤੇ ਨਾ ਹੀ ਧਰਤੀ ਹੇਠਾਂ ਦੱਬਣ ਨਾਲ ਨਸ਼ਟ ਹੁੰਦਾ ਹੈ ਇਸ ਲਈ ਜਿੱਥੋਂ ਤੱਕ ਸੰਭਵ ਹੋ ਸਕੇ ਇਸ ਦੀ ਵਰਤੋਂ ਨਹੀਂ ਕੀਤੀ ਜਾਣੀ ਚਾਹੀਦੀ। ਇਸ ਮੌਕੇ ਲੋਕਾਂ ਦੇ ਸਵਾਲਾਂ ਦੇ ਜਵਾਬ ਵੀ ਦਿੱਤੇ ਗਏ। ਸਮਾਗਮ ਦੌਰਾਨ ਵਾਰਡ ਦੇ ਵਸਨੀਕਾਂ ਅਤੇ ਸਰਕਾਰੀ ਕ੍ਰਮਚਾਰੀਆਂ ਦੀ ਸਾਂਝੀ ਕਮੇਟੀ ਵੀ ਬਣਾਈ ਗਈ। ਇਹ ਕਮੇਟੀ ਵਾਰਡ ‘ਚ ਡੋਰ-ਟੂ-ਡੋਰ ਰਾਬਤਾ ਕਰਕੇ ਸਵੱਛਤਾ ਬਣਾਈ ਰੱਖਣ ਲਈ ਜਾਗਰੁਕ ਕਰੇਗੀ। ਇਸ ਮੌਕੇ ਸ੍ਰੀਮਤੀ ਵੰਦਨਾ ਸ਼ਰਮਾ, ਵਿੱਸ਼ਵਾ ਮਿੱਤਰ ਸ਼ਰਮਾ, ਰਾਮ ਲੁਭਾਇਆ, ਸੁਧੀਰ ਸ਼ਰਮਾ, ਸੁਰਿੰਦਰ ਪਾਲ, ਮੋਹਨ ਲਾਲ ਤਨੇਜਾ, ਕਾਂਤਾ ਸ਼ਰਮਾ, ਆਰ.ਕੇ. ਸਹਿਗਲ, ਬਬਲੀ ਸ਼ਰਮਾ ਆਦਿ ਦੀ ਹਾਜਰੀ ‘ਚ ਘਰਾਂ ‘ਚ ਲਗਾਉਣ ਲਈ ਸਵੱਛਤਾ ਸਬੰਧੀ ‘ਜਰੂਰਤ ਸੱਬ ਕੀ, ਪਰਿਯਾਸ ਹਮਾਰਾ’ ਸਟੀਕਰ ਵੀ ਰਿਲੀਜ਼ ਕੀਤਾ ਗਿਆ। ਸੈਮੀਨਾਰ ਦੇ ਅਖੀਰ ‘ਚ ਮਲਕੀਅਤ ਸਿੰਘ ਰਘਬੋਤਰਾ ਵਲੋਂ ਸਮੂਹ ਹਾਜਰੀਨ ਦਾ ਸਹਿਯੋਗ ਲਈ ਧੰਨਵਾਦ ਕੀਤਾ ਗਿਆ
Disclaimer : यह खबर उदयदर्पण न्यूज़ को सोशल मीडिया के माध्यम से प्राप्त हुई है। उदयदर्पण न्यूज़ इस खबर की आधिकारिक तौर पर पुष्टि नहीं करता है। यदि इस खबर से किसी व्यक्ति अथवा वर्ग को आपत्ति है, तो वह हमें संपर्क कर सकते हैं।