ਅੱਜ ਮਿਤੀ 28, ਮਈ,2025 ਨੂੰ ਸ਼ਹੀਦ ਕਿਸਾਨ ਖੇਤ ਮਜ਼ਦੂਰ ਦਿੱਲੀ ਕਿਸਾਨ ਸੰਘਰਸ਼ ਕਮੇਟੀ ਪੰਜਾਬ ਦਾ ਵਫ਼ਦ ਪੰਜਾਬ ਸਰਕਾਰ ਦੇ ਸਥਾਨਕ ਸਰਕਾਰਾਂ ਕੈਬਨਿਟ ਮੰਤਰੀ ਡਾ ਰਵਜੋਤ ਸਿੰਘ ਨੂੰ ਉੱਨਾਂ ਦੀ ਬਠਿੰਡਾ ਫੇਰੀ ਦੌਰਾਨ ਮਿਊਂਸਿਪਲ ਕਾਰਪੋਰੇਸ਼ਨ ਬਠਿੰਡਾ ਦੇ ਦਫ਼ਤਰ ਵਿੱਚ ਮਿਲਿਆ ਅਤੇ ਆਪਣੀਆਂ ਮੰਗਾਂ ਸਬੰਧੀ ਮੰਗ ਪੱਤਰ ਦਿੱਤਾ।
ਇਸ ਵਫ਼ਦ ਦੀ ਅਗਵਾਈ ਸੁਭਾਸ਼ ਚੰਦ ਸ਼ਰਮਾ ਪ੍ਰਧਾਨ ਤੋਂ ਇਲਾਵਾ ਜਰਨੈਲ ਸਿੰਘ ਮੰਡੇਰ ਅਤੇ ਜਗਦੀਪ ਸਿੰਘ ਮਹਿਰਾਜ ਕਰ ਰਹੇ ਸਨ । ਇਸ ਤੋਂ ਇਲਾਵਾ ਇਸ ਸਮੇਂ ਸਿਕੰਦਰ ਸਿੰਘ ਗਿੱਲ ਅਤੇ ਹਰਜਸ ਸਿੰਘ ਬਰਾੜ ਵੀ ਮੌਜੂਦ ਸਨ ।
ਦਰਬਾਰਾ ਸਿੰਘ ਸਿੱਧੂ,ਡਾ ਅਮਨਦੀਪ ਕੌਰ ਪ੍ਰਿੰਸੀਪਲ ਬੀ ਫਾਰਮੇਸੀ ਕਾਲਜ ਸ੍ਰੀ ਮਸਤੂਆਣਾ ਸਾਹਿਬ,ਅਮਨਿੰਦਰ ਕੌਰ ਅਸਿਸਟੈਂਟ ਪ੍ਰੋਫੈਸਰ ਅਕਾਲ ਡਿਗਰੀ ਕਾਲਜ ਮਸਤੂਾਆਣਾ ਸਾਹਿਬ ਅਤੇ ਸ ਰੂਪ ਸਿੰਘ ਸ਼ੇਰੋਂ ਨੇ ਆਤਮ ਪਰਗਾਸ ਸੋਸ਼ਲ ਵੈੱਲਫੇਅਰ ਦੀ ਤਰਫੋ ਇਸ ਵਫ਼ਦ ਵਿੱਚ ਸ਼ਮੂਲੀਅਤ ਕੀਤੀ ।
ਡਾ ਰਵਜੋਤ ਸਿੰਘ ਕੈਬਨਿਟ ਮੰਤਰੀ ਨੂੰ ਸ਼ਹੀਦ ਕਿਸਾਨ ਅਤੇ ਖੇਤ ਮਜ਼ਦੂਰਾਂ ਦੀਆਂ ਮੰਗਾਂ ਸਬੰਬੀ ਜਾਣਕਾਰੀ ਦਿੰਦਿਆਂ ਦੱਸਿਆ ਗਿਆ ਕਿ
1.ਸ਼ਹੀਦ ਕਿਸਾਨਾਂ ਅਤੇ ਖੇਤ ਮਜ਼ਦੂਰ ਪਰਿਵਾਰਾਂ ਦੇ ਤਕਨੀਕੀ ਕਾਰਨਾਂ ਕਰਕੇ ਜਿਵੇਂ ਕਿ ਵੱਧ ਉਮਰ ਜਾਂ ਵਾਰਿਸਾਂ ਸਬੰਧੀ ਇਤਰਾਜ਼ਾਂ ਕਾਰਨ ਬਕਾਇਆ ਪਏ 36 ਕੇਸਾਂ ਦਾ ਨਿਪਟਾਰਾ ਛੇਤੀ ਤੋਂ ਛੇਤੀ ਕੀਤਾ ਜਾਵੇ ।
2.ਸ਼ਹੀਦ ਪਰਿਵਾਰਾਂ ਦੇ ਵਾਰਸਾਂ ਨੂੰ ਕਲਰਕ ਦੀ ਨੌਕਰੀ ਵਾਸਤੇ ਪੰਜਾਬੀ ਅਤੇ ਅੰਗਰੇਜ਼ੀ ਦੇ ਟਾਈਪਿੰਗ ਸਪੀਡ ਟੈਸਟ ਤੋਂ ਛੋਟ ਦਿੱਤੀ ਜਾਵੇ ਕਿਉਂਕਿ ਇਹ ਨੌਕਰੀਆਂ ਯੋਗਤਾ ਨਹੀਂ ਬਲਕਿ ਤਰਸ ਦੇ ਅਧਾਰ ਤੇ ਦਿੱਤੀਆਂ ਗਈਆਂ ਹਨ ਤਾਂ ਕਿ ਪਿੱਛੇ ਪਰਿਵਾਰ ਦਾ ਗੁਜ਼ਾਰਾ ਹੋ ਸਕੇ ।
3.ਤਰਸ ਦੇ ਅਧਾਰ ਦਿੱਤੀਆਂ ਇੱਨਾਂ ਨਿਯੁਕਤੀਆਂ ਵਿੱਚ ਕੁੱਝ ਲੜਕੇ ਲੜਕੀਆਂ ਨੂੰ ਉੱਨਾਂ ਦੀ ਰਹਾਇਸ਼ ਤੋਂ ਬਹੁਤ ਦੂਰ ਦੁਰਾਡੇ ਲਾਇਆ ਗਿਆ ਹੈ ਕਿਰਪਾ ਕਰਕੇ ਉੱਨਾਂ ਦੀ ਐਡਜੱਸਟਮੈਟ ਉੱਨਾਂ ਦੀ ਰਹਾਇਸ਼ ਦੇ ਨੇੜੇ ਤੇੜੇ ਕੀਤੀ ਜਾਵੇ ।
ਕੈਬਨਿਟ ਮੰਤਰੀ ਨੇ ਇੰਨਾਂ ਮੰਗਾਂ ਨੂੰ ਬੜੋ ਹੀ ਧਿਆਨ ਅਤੇ ਨਿਮਰਤਾ ਨਾਲ ਸੁਣਿਆ ਅਤੇ ਮਾਨਯੋਗ ਮੁਖਮੰਤਰੀ ਪੰਜਾਬ ਕੋਲ ਪਹੁੰਚਾਣ ਦਾ ਭਰੋਸਾ ਦਿੱਤਾ ।