ਜਲੰਧਰ ( )ਸ਼ਹੀਦ ਜਸਵੰਤ ਸਿੰਘ ਖਾਲੜਾ ਜਿਨਾਂ ਨੇ ਸਮੇਂ ਦੀਆਂ ਜਾਲਿਮ ਸਰਕਾਰਾਂ ਵੱਲੋਂ ਕੋਹ ਕੋਹ ਕੇ ਸ਼ਹੀਦ ਕੀਤੇ ਸਿੰਘਾਂ ਦੀਆਂ ਲਾਸ਼ਾਂ ਨੂੰ ਲਵਾਰਿਸ ਕਹਿ ਕੇ ਸੰਸਕਾਰ ਕਰ ਦਿੱਤਾ ਗਿਆ ਸੀ, ਨੂੰ ਸ਼ਹੀਦ ਖਾਲੜਾ ਨੇ ਬੜੀ ਮਿਹਨਤ ਕਰਕੇ ਲਗਭਗ 35 ਹਜਾਰ ਸ਼ਹੀਦ ਸਿੰਘ, ਜਿਨਾਂ ਨੂੰ ਲਵਾਰਿਸ ਕਹਿ ਕੇ ਸਸਕਾਰ ਕਰ ਦਿੱਤਾ ਦਾ ਪਤਾ ਲਗਾਇਆ ਸੀ। ਜਿਸ ਤੇ ਸਰਕਾਰ ਨੇ ਸ਼ਹੀਦ ਖਾਲੜਾ ਨੂੰ ਵੀ ਲਾਪਤਾ ਕਰਕੇ ਸ਼ਹੀਦ ਕਰ ਦਿੱਤਾ ਸੀ, ਦੇ ਜੀਵਨ ਤੇ ਆਧਾਰਿਤ ਫਿਲਮ ਦਲਜੀਤ ਦੋਸਾਂਜ ਵੱਲੋਂ ਜੋ ਪੰਜਾਬ 95 ਦੇ ਨਾਮ ਹੇਠ 7 ਫਰਵਰੀ ਨੂੰ ਰਿਲੀਜ਼ ਹੋਣੀ ਸੀ। ਹੁਣ ਉਹ ਭਾਰਤ ਵਿੱਚ ਰਿਲੀਜ਼ ਨਹੀਂ ਹੋ ਰਹੀ , ਸਿਰਫ ਵਿਦੇਸ਼ਾਂ ਵਿੱਚ ਹੀ ਰਿਲੀਜ਼ ਹੋਵੇਗੀ। ਸਿੰਘ ਸਭਾਵਾਂ ਅਤੇ ਸਿੱਖ ਤਾਲਮੇਲ ਕਮੇਟੀ ਦੇ ਆਗੂਆਂ ਕਮਲਜੀਤ ਸਿੰਘ ਟੋਨੀ ,ਹਰਜੋਤ ਸਿੰਘ ਲੱਕੀ, ਗੁਰਜੀਤ ਸਿੰਘ ਪੋਪਲੀ, ਤਜਿੰਦਰ ਸਿੰਘ ਪਰਦੇਸੀ, ਹਰਪਾਲ ਸਿੰਘ ਚੱਡਾ, ਹਰਪ੍ਰੀਤ ਸਿੰਘ ਨੀਟੂ, ਗੁਰਦੀਪ ਸਿੰਘ ਲੱਕੀ( ਕਾਲੀਆ ਕਲੋਨੀ) ਨੇ ਇੱਕ ਸਾਂਝੇ ਬਿਆਨ ਵਿੱਚ ਕਿਹਾ ਹੈ। ਦਲਜੀਤ ਦੋਸਾਂਜ ਦੀ ਇਸ ਫਿਲਮ ਰਾਹੀਂ, ਉਸ ਵੇਲੇ ਦੀਆਂ ਸਰਕਾਰ ਨੇ ਕਿਸ ਤਰ੍ਹਾਂ ਸਿੱਖ ਨੌਜਵਾਨਾਂ ਦਾ ਫਰਜ਼ੀ ਮੁਕਾਬਲੇ ਬਣਾ ਕੇ ਸ਼ਹੀਦ ਕੀਤਾ ਸੀ, ਅਤੇ ਫਿਰ ਲਾਵਾਰਸ ਕਹਿ ਕੇ ਸਸਕਾਰ ਕਰ ਦਿੰਦੇ ਸਨ। ਸਾਰੇ ਜੁਲਮਾਂ ਦਾ ਸੱਚ ਸਾਹਮਣੇ ਆਉਣਾ ਸੀ। ਇਹਨਾਂ ਲਵਾਰਸ ਲਾਸ਼ਾਂ ਦਾ ਪਤਾ ਲਾਉਣ ਵਾਲੇ ਸ਼ਹੀਦ ਜਸਵੰਤ ਸਿੰਘ ਖਾਲੜਾ ਨੂੰ ਵੀ ਕੋਹ ਕੋਹ ਕੇ ਸ਼ਹੀਦ ਕੀਤਾ ਗਿਆ ਸੀ। ਸਰਕਾਰਾਂ ਇਹ ਨਹੀਂ ਚਾਹੁੰਦੀਆਂ ,ਕਿ ਸਿੱਖਾਂ ਨੂੰ ਕਿਸ ਤਰ੍ਹਾਂ ਸ਼ਹੀਦ ਕੀਤਾ ਜਾਂਦਾ ਰਿਹਾ ਹੈ। ਸੱਚ ਸਾਹਮਣੇ ਆਵੇ ।ਇਸ ਕਰਕੇ ਇਸ ਫਿਲਮ ਨੂੰ ਭਾਰਤ ਵਿੱਚ ਦਿਖਾਉਣ ਤੋਂ ਰੋਕ ਦਿੱਤਾ ਗਿਆ, ਹਾਲਾਂਕਿ ਇਸ ਫਿਲਮ ਤੇ 85 ਦੇ ਕਰੀਬ ਕੱਟ ਵੀ ਲਗਾਏ ਗਏ ਸਨ । ਜਿਸਦੇ ਬਾਵਜੂਦ ਵੀ ਇਸ ਨੂੰ ਰਿਲੀਜ਼ ਨਹੀਂ ਕੀਤਾ ਜਾ ਰਿਹਾ। ਅਸੀਂ ਭਾਰਤ ਸਰਕਾਰ ਨੂੰ ਬੇਨਤੀ ਕਰਦੇ ਹਾਂ । ਕਿ ਇਸ ਫਿਲਮ ਦੀ ਭਾਰਤ ਅਤੇ ਪੰਜਾਬ ਵਿੱਚ ਰਿਲੀਜ਼ ਦੀ ਜਲਦ ਤੋਂ ਜਲਦ ਇਜਾਜ਼ਤ ਦਿੱਤੀ ਜਾਵੇ। ਤਾਂ ਜੋ ਅਸਲ ਸੱਚ ਹੈ। ਉਹ ਲੋਕਾਂ ਸਾਹਮਣੇ ਆ ਸਕੇ

Disclaimer : यह खबर उदयदर्पण न्यूज़ को सोशल मीडिया के माध्यम से प्राप्त हुई है। उदयदर्पण न्यूज़ इस खबर की आधिकारिक तौर पर पुष्टि नहीं करता है। यदि इस खबर से किसी व्यक्ति अथवा वर्ग को आपत्ति है, तो वह हमें संपर्क कर सकते हैं।