
ਸ਼ਹੀਦੇ ਆਜ਼ਮ ਭਗਤ ਸਿੰਘ ਦੇ 94ਵੇਂ ਸ਼ਹੀਦੀ ਦਿਵਸ ਦੇ ਮੋਕੇ ਤੇ ਮੇਹਰ ਚੰਦ ਪੋਲੀਟੈਕਨਿਕ ਕਾਲਜ ਜਲੰਧਰ ਵਿਖੇ ਖੂਨਦਾਨ ਕੈਂਪ ਲਾਇਆ ਜਿਸ ਦਾ ਉਦਘਾਟਨ ਸ੍ਰੀ ਮਹਿੰਦਰ ਪਾਲ ਭਗਤ ਕੈਬਨਿਟ ਮੰਤਰੀ (ਪੰਜਾਬ) ਨੇ ਕੀਤਾ। ਪ੍ਰਿੰਸੀਪਲ ਡਾ. ਜਗਰੂਪ ਸਿੰਘ ਜੀ ਨੇ ਫੁਲਾਂ ਦਾ ਗੁਲਦਸਤੇ ਨਾਲ ਉਹਨਾਂ ਦਾ ਸੁਆਗਤ ਕੀਤਾ। ਪ੍ਰਿੰਸੀਪਲ ਡਾ. ਜਗਰੂਪ ਸਿੰਘ ਨੇ ਦੱਸਿਆ ਕਿ ਇਸ ਖੂਨਦਾਨ ਕੈਂਪ ਪ੍ਰਤੀ ਵਿਦਿਆਰਥੀਆਂ ਵਿੱਚ ਭਾਰੀ ਉਤਸ਼ਾਹ ਸੀ। ਕਈ ਸਟਾਫ ਮੈਂਬਰਾਂ ਨੇ ਵੀ ਖੂਨਦਾਨ ਦਿੱਤਾ। ਪਿਮਸ ਹਸਪਤਾਲ ਜਲੰਧਰ ਦੀ ਟੀਮ ਨੇ 84 ਯੁਨੀਟ ਬਲੱਡ ਇਕਠਾ ਕੀਤਾ। ਖੂਨਦਾਨ ਦੇਣ ਵਾਲੇ ਬੱਚਿਆਂ ਨੂੰ ਮੁਮੈਂਟੋ ਅਤੇ ਸਰਟੀਫਿਕੇਟ ਵੱਡੇ ਗਏ । ਸ੍ਰੀ ਮਹਿੰਦਰ ਪਾਲ ਭਗਤ ਜੀ ਨੇ ਇਸ ਮੌਕੇ ਬੋਲਦਿਆ ਕਿਹਾ ਕਿ ਖੂਨਦਾਨ ਸਭ ਤੋਂ ਉੱਤਮ ਦਾਨ ਹੈ ਤੇ ਵਿਦਿਆਰਥੀਆਂ ਨੂੰ ਇਸ ਵਿੱਚ ਵੱਧ ਚੜ ਕੇ ਹਿਸਾ ਲੈਣਾ ਚਾਹੀਦਾ ਹੈ। ਮੇਹਰ ਚੰਦ ਪੋਲੀਟੈਕਨਿਕ ਵਿਖੇ ਹਰ ਸਾਲ ਸ. ਭਗਤ ਸਿੰਘ ਜੀ ਦੇ ਸ਼ਹੀਦੀ ਦਿਵਸ ਮੌਕੇ ਵਿਸ਼ਾਲ ਖੂਨਦਾਨ ਕੈਂਪ ਲਗਾਇਆ ਜਾਂਦਾ ਹੈ। ਇਸ ਕੈਂਪ ਦਾ ਪੂਰਾ ਪ੍ਰਬੰਧ ਮੇਹਰ ਚੰਦ ਪੋਲੀਟੈਕਨਿਕ ਕਾਲਜ ਦੇ ਐਨ.ਐਸ.ਐਸ ਯੂਨਿਟ ਦੇ ਕੋਆਰਡੀਨੇਟਰ ਸ੍ਰੀ ਦੁਰਗੇਸ਼ ਕੁਮਾਰ ਵਲੋਂ ਕੀਤਾ ਗਿਆ। ਇਸ ਕੈਂਪ ਵਿੱਚ ਪਹਿਲ ਐਨ.ਜੀ.ੳ ਵਲੋੰ ਵਿਸ਼ੇਸ਼ ਯੋਗਦਾਨ ਵੀ ਦਿੱਤਾ ਗਿਆ। ਇਸ ਮੌਕੇ ਸ. ਵਿਕ੍ਮਜੀਤ ਸਿੰਘ, ਸ੍ਰੀ ਗਗਨਦੀਪ, ਸ੍ਰੀ ਅੱਜੇ ਦੱਤਾ ਅਤੇ ਸ੍ਰੀ ਰਾਜੀਵ ਸ਼ਰਮਾ ਹਾਜਿਰ ਸਨ।