ਜਲੰਧਰ() ਜਗਤ ਗੁਰੂ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਦੇ ਸਬੰਧ ਵਿੱਚ ਜਲੰਧਰ ਦੀ ਸਿਰਮੌਰ ਸੰਸਥਾ “ਸਿੱਖ ਤਾਲਮੇਲ ਕਮੇਟੀ” ਵੱਲੋਂ ਪੁਲੀ ਅਲੀ ਮੁਹੱਲਾ ਵਿਖੇ ਵਿਸ਼ਾਲ ਲੰਗਰ ਲਗਾਏ ਗਏ । ਇਸ ਲੰਗਰ ਦੀ ਖਾਸ ਵਿਸ਼ੇਸ਼ਤਾ ਇਹ ਸੀ ਕਿ ਸੰਗਤਾਂ ਨੂੰ ਪੰਗਤਾ ਵਿੱਚ ਬਿਠਾ ਕੇ ਛਕਾਇਆ ਗਿਆ।ਦੁਪਹਿਰ 1 ਵਜੇ ਤੋਂ ਆਰੰਭ ਹੋਏ ਲੰਗਰ ਜਿਸ ਵਿੱਚ ਸੰਗਤਾਂ ਲਈ ਦਾਲ, ਫੂਲਕਾ ਅਤੇ ਖੀਰ ਦੇ ਲੰਗਰ ਨਿਰੰਤਰ ਸ਼ਾਮ 7 ਵਜੇ ਤੱਕ ਚਲਦੇ ਰਹੇ। ਸੰਗਤਾਂ ਵੱਲੋਂ ਇਸ ਤਰ੍ਹਾਂ ਵੰਡੇ ਜਾ ਰਹੇ ਲੰਗਰ ਦੀ ਜੋਰਦਾਰ ਸ਼ਲਾਘਾ ਕੀਤੀ ਜਾ ਰਹੀ ਸੀ। ਕਿਉਂਕਿ ਬੈਠ ਕੇ ਲੰਗਰ ਛਕਣ ਨਾਲ ਹਰ ਸੰਗਤ ਤੇ ਮੈਂਬਰ ਨੂੰ ਲੰਗਰ ਪਹੁੰਚ ਰਿਹਾ ਸੀ। ਲੰਗਰ ਵੰਡਣ ਦੀ ਸੇਵਾ ਤਜਿੰਦਰ ਸਿੰਘ ਪਰਦੇਸੀ, ਹਰਪਾਲ ਸਿੰਘ ਚੱਡਾ, ਹਰਪ੍ਰੀਤ ਸਿੰਘ ਨੀਟੂ, ਪੰਜਾਬ ਪ੍ਰਧਾਨ ਵਿੱਕੀ ਸਿੰਘ ਖਾਲਸਾ, ਪਲਵਿੰਦਰ ਸਿੰਘ ਬਾਬਾ, ਹਰਪ੍ਰੀਤ ਸਿੰਘ ਸੋਨੂ, ਤਜਿੰਦਰ ਸਿੰਘ ਸੰਤ ਨਗਰ (ਇੰਡੀਆ ਇੰਚਾਰਜ) ਸੰਨੀ ਸਿੰਘ ਉਬਰਾਏ , ਹਰਪ੍ਰੀਤ ਸਿੰਘ ਰੋਬਿਨ, ਗੁਰਪ੍ਰੀਤ ਸਿੰਘ ਹਨੀ, ਬੰਟੀ ਰਠੋਰ ,ਪਰਮਜੀਤ ਸਿੰਘ ਮਿੱਠੂ, ਬੋਬੀ ਬਹਿਲ , ਗੁਰਦੀਪ ਸਿੰਘ ਕਾਲੀਆ ਕਲੋਨੀ,ਭੁਪਿੰਦਰ ਸਿੰਘ ਬੜਿੰਗ ,ਹਰਪ੍ਰੀਤ ਸਿੰਘ ਮਝੈਲ, ਮਿਹਰਬਾਨ ਸਿੰਘ ਸੰਘਾ, ਗੁਰਵਿੰਦਰ ਸਿੰਘ ਸਿੱਧੂ, ਪਰਮਿੰਦਰ ਸਿੰਘ, ਅਭਿਸ਼ੇਕ ਸਿੰਘ, ਪ੍ਰਭਜੋਤ ਸਿੰਘ ਖਾਲਸਾ, ਰਣਜੀਤ ਸਿੰਘ ਖਾਲਸਾ ,ਜਰਨੈਲ ਸਿੰਘ ,ਹੈਪੀ ਪਰਮਾਰ ,ਰਾਜੂ ਸਿੰਘ ,ਅਜੇ ਕੁਮਾਰ , ਕੁਲਬੀਰ ਸਿੰਘ ਮਾਹੀ , ਸੂਰਜ ਕਰਨਵੀਰ ਸਿੰਘ ,ਆਦਿ ਕਰ ਰਹੇ ਸਨ ।ਇਸ ਮੌਕੇ ਤੇ ਕੈਬਨਟ ਮੰਤਰੀ ਮਹਿੰਦਰ ਭਗਤ ਦੇ ਬੇਟੇ ਅਤੁਲ ਭਗਤ ,ਅਤੇ ਐਮ ਐਲ ਏ ਸੈਂਟਰਲ ਰਮਨ ਅਰੋੜਾ ਵੀ ਵਿਸ਼ੇਸ਼ ਤੌਰ ਤੇ ਪਹੁੰਚੇ ਹੋਏ ਸਨ। ਇਸ ਮੌਕੇ ਤੇ ਤਜਿੰਦਰ ਸਿੰਘ ਪਰਦੇਸੀ ,ਹਰਪ੍ਰੀਤ ਸਿੰਘ ਨੀਟੂ, ਹਰਪਾਲ ਸਿੰਘ ਚੱਡਾ ਤੇ ਤਜਿੰਦਰ ਸਿੰਘ ਸੰਤ ਨਗਰ ਨੇ ਕਿਹਾ ਕਿ ਸਿੱਖ ਕੌਮ ਨੂੰ ਬਾਕੀ ਤਿਉਹਾਰਾਂ ਨਾਲੋਂ ਵੱਧ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਜੀ ਦਾ ਪ੍ਰਕਾਸ਼ ਪੁਰਬ ਮਨਾਉਣਾ ਚਾਹੀਦਾ ਹੈ। ਕਿਉਂਕਿ ਇਸ ਪੂਰਬ ਤੋਂ ਵੱਡਾ ਹਰ ਗੁਰਸਿੱਖ ਲਈ ਕੁਛ ਵੀ ਨਹੀਂ ਹੈ। ਇਸ ਸੰਬੰਧ ਵਿੱਚ ਸਿੱਖ ਤਾਲਮੇਲ ਕਮੇਟੀ ਵੱਲੋਂ ਪ੍ਰਕਾਸ਼ ਪੁਰਬ ਵਾਲੇ ਦਿਨ ਮਿਠਿਆਈਆਂ ਦੇ ਲੰਗਰ ਵੀ ਲਗਾਏ ਜਾਣਗੇ। ਤੇ ਹਰ ਦੁਕਾਨ ਤੇ ਮਿਠਿਆਈ ਵੰਡੀ ਜਾਵੇਗੀ। ਇੱਥੇ ਕਮੇਟੀ ਦੇ ਪ੍ਰਧਾਨ ਵੱਲੋਂ ਇਹ ਵੀ ਕਿਹਾ ਗਿਆ ਕਿ ਸਮੁੱਚੀ ਗੁਰੂ ਨਾਨਕ ਨਾਮ ਲੇਵੀ ਸੰਗਤ ਵੱਲੋਂ ਪ੍ਰਕਾਸ਼ ਪੁਰਬ ਦੇ ਵਿੱਚ ਵਾਲੇ ਦਿਨ ਘਰਾਂ ਵਿੱਚ ਦੀਪਮਾਲਾ ਅਤੇ ਲਾਈਟਾਂ ਨਾਲ ਰੋਸ਼ਨੀ ਕਰਨੀ ਚਾਹੀਦੀ ਹੈ । ਅਤੇ ਗੁਰੂ ਸਾਹਿਬ ਦਾ ਸੰਦੇਸ਼ ਨਾਮ ਜਪੋ, ਵੰਡ ਛਕੋ, ਕੀਰਤ ਕਰਨ ਦਾ ਸੰਦੇਸ਼ ਘਰ ਘਰ ਪਹੁੰਚਾਉਣ ਲਈ ਉਪਰਾਲੇ ਕੀਤੇ ਜਾਣੇ ਚਾਹੀਦੇ ਹਨ ਇਸ ਮੌਕੇ ਹੋਰਨਾਂ ਤੋਂ ਇਲਾਵਾ ਜੇ ਐਸ ਬੱਗਾ,ਸਤਪਾਲ ਸਿੰਘ ਸਿਦਕੀ, ਹਰਜੋਤ ਸਿੰਘ ਲੱਕੀ,ਗੁਰਵਿੰਦਰ ਸਿੰਘ ਸਿੱਧੂ ,ਅਮਨਦੀਪ ਸਿੰਘ ਬੱਗਾ, ਹਰਪਾਲ ਸਿੰਘ (ਪਾਲੀ ਚੱਡਾ) ,ਗੁਰਵਿੰਦਰ ਸਿੰਘ ਨਾਗੀ, ਹਰਪ੍ਰੀਤ ਸਿੰਘ ਰੋਬਿਨ, ਸੰਨੀ ਉਬਰਾਏ, ਵਿੱਕੀ ਸਿੰਘ ਖਾਲਸਾ, ਅਰਵਿੰਦਰ ਸਿੰਘ ਬਬਲੂ, ਪ੍ਰਭਜੋਤ ਸਿੰਘ, ਲਖਬੀਰ ਸਿੰਘ ਲੱਕੀ, ਹਰਪ੍ਰੀਤ ਸਿੰਘ ਸੋਨੂ , ਪਲਵਿੰਦਰ ਸਿੰਘ ਬਾਬਾ,ਚੰਨੀ ਕਾਲੜਾ , ਹਰਵਿੰਦਰ ਸਿੰਘ ਚਟਕਾਰਾ, ਤਜਿੰਦਰ ਸਿੰਘ ਹੋਡਾ, ਹਰਸਿਮਰਨ ਸਿੰਘ ਪ੍ਰਿੰਸ ਮਨਵਿੰਦਰ ਸਿੰਘ ਭਾਟੀਆ , ਜਤਿੰਦਰ ਸਿੰਘ ਸੋਨੂ ,ਬਬਜੋਤ ਸਿੰਘ ਗੁਰਨਾਮ ਸਿੰਘ ,ਪਰਮਵੀਰ ਸਿੰਘ ਆਦੀ ਹਾਜ਼ਰ ਸਨ।

Disclaimer : यह खबर उदयदर्पण न्यूज़ को सोशल मीडिया के माध्यम से प्राप्त हुई है। उदयदर्पण न्यूज़ इस खबर की आधिकारिक तौर पर पुष्टि नहीं करता है। यदि इस खबर से किसी व्यक्ति अथवा वर्ग को आपत्ति है, तो वह हमें संपर्क कर सकते हैं।