ਫਗਵਾੜਾ 16 ਮਈ (ਸ਼ਿਵ ਕੋੜਾ) ਸ੍ਰੀਮਤੀ ਦਲਜੀਤ ਕੌਰ ਵਲੋਂ ਬਤੌਰ ਕਮਿਸ਼ਨਰ ਫਗਵਾੜਾ ਨਗਰ ਨਿਗਮ ਦਾ ਚਾਰਜ ਸੰਭਾਲਣ ਤੋਂ ਬਾਅਦ ਜਿਸ ਤਰ੍ਹਾਂ ਨਾਲ ਨਿਗਮ ਦੀ ਕਾਰਗੁਜਾਰੀ ਵਿਚ ਸੁਧਾਰ ਕੀਤਾ ਜਾ ਰਿਹਾ ਹੈ ਉਸਨੂੰ ਲੈ ਕੇ ਸ਼ਹਿਰ ਵਾਸੀਆਂ ਵਿਚ ਭਾਰੀ ਉਤਸ਼ਾਹ ਹੈ। ਪਹਿਲਾਂ ਸਟਰੀਟ ਲਾਈਟਾਂ ਦੀ ਮੈਨਟੇਨੈਂਸ ਦਾ ਠੇਕਾ ਦੱਸ ਲੱਖ ਰੁਪਏ ਪ੍ਰਤੀ ਮਹੀਨਾ ਤੋਂ ਘਟਾ ਕੇ ਚਾਰ ਲੱਖ ਰੁਪਏ ਕਰਨ ਦੀ ਚਰਚਾ ਹਾਲੇ ਚਲ ਹੀ ਰਹੀ ਸੀ ਕਿ ਹੁਣ .ਟੀ.ਪੀਪ੍ਰਦੀਪ ਸਹਿਗਲ ਤੋਂ ਵੀ ਚਾਰਜ ਵਾਪਸ ਲੈ ਕੇ ਕਿਸੇ ਹੋਰ ਅਧਿਕਾਰੀ ਨੂੰ ਦੇ ਦਿੱਤਾ ਗਿਆ ਹੈ। ਜਿਸਦੀ ਸ਼ਲਾਘਾ ਕਰਦਿਆਂ ਸੀਨੀਅਰ ਭਾਜਪਾ ਆਗੂ ਅਤੇ ਕਾਰਪੋਰੇਸ਼ਨ ਫਗਵਾੜਾ ਦੇ ਸਾਬਕਾ ਮੇਅਰ ਅਰੁਣ ਖੋਸਲਾ ਨੇ ਕਿਹਾ ਕਿ ਇਹ ਬਹੁਤ ਹੀ ਵਧੀਆ ਫੈਸਲਾ ਨਿਗਮ ਕਮਿਸ਼ਨਰ ਮੈਡਮ ਦਲਜੀਤ ਕੌਰ ਵਲੋਂ ਲਿਆ ਗਿਆ ਹੈ। ਉਹਨਾਂ ਕਿਹਾ ਕਿ .ਟੀ.ਪੀਪ੍ਰਦੀਪ ਸਹਿਗਲ ਉੱਪਰ ਕਥਿਤ ਤੌਰ ਤੇ ਰਿਸ਼ਵਤ ਲੈ ਕੇ ਗਲਤ ਨਕਸ਼ੇ ਪਾਸ ਕਰਨ ਦੇ ਦੋਸ਼ ਲੱਗਦੇ ਰਹੇ ਹਨ। ਉਹਨਾਂ ਦਾਅਵੇ ਨਾਲ ਕਿਹਾ ਕਿ ਉਹ ਇਸ ਗੱਲ ਦਾ ਸਬੂਤ ਦੇ ਸਕਦੇ ਹਨ ਕਿ ਇਸ ਅਧਿਕਾਰੀ ਨੇ ਕਈ ਕਮਰਸ਼ਿਅਲ ਇਮਾਰਤਾਂ ਦੇ ਨਕਸ਼ੇ ਰਿਹਾਇਸ਼ੀ ਜਾਂ ਰਿਹਾਇਸ਼ੀ ਦੇ ਕਮਰਸ਼ਿਅਲ ਕੈਟੇਗਰੀ ਵਿਚ ਪਾਸ ਕੀਤੇ ਹਨ ਜੋ ਕਿ ਸਪਸ਼ਟ ਤੌਰ ਤੇ ਭ੍ਰਿਸ਼ਟਾਚਾਰ ਹੈ। ਉਹਨਾਂ ਕਿਹਾ ਕਿ ਇਸ ਅਧਿਕਾਰੀ ਦੀ ਜਦੋਂ ਵੀ ਫਗਵਾੜਾ ਤੋਂ ਬਦਲੀ ਹੋਈ ਤਾਂ ‘ਜੁਗਾੜ ਲਗਾ ਕੇ ਦੁਬਾਰਾ ਫਗਵਾੜਾ ਵਿਚ ਪੋਸਟਿੰਗ ਕਰਵਾ ਲਈ ਅਤੇ ਬਹੁਤ ਲੰਬੇ ਸਮੇਂ ਤੋਂ ਫਗਵਾੜਾ ਕਾਰਪੋਰੇਸ਼ਨ ਵਿਚ ਹੀ ਡਿਊਟੀ ਕਰ ਰਿਹਾ ਹੈ। ਉਹਨਾਂ ਮੰਗ ਕੀਤੀ ਕਿ .ਟੀ.ਪੀਪ੍ਰਦੀਪ ਸਹਿਗਲ ਦੀਆਂ ਸ਼ੱਕੀ ਕਾਰਗੁਜਾਰੀਆਂ ਦੀ ਵੀ ਡੁੰਘਾਈ ਨਾਲ ਜਾਂਚ ਕੀਤੀ ਜਾਵੇ। ਸਾਬਕਾ ਮੇਅਰ ਖੋਸਲਾ ਨੇ ਨਿਗਮ ਕਮਿਸ਼ਨਰ ਦਲਜੀਤ ਕੌਰ ਦੀ ਕਾਰਗੁਜਾਰੀ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਉਹਨਾਂ ਦੇ ਚਾਰਜ ਲੈਣ ਤੋਂ ਬਾਅਦ ਕਾਰਪੋਰੇਸ਼ਨ ਦਾ ਸਟਾਫ ਵੀ ਸਮੇਂ ਸਿਰ ਦਫਤਰ  ਰਿਹਾ ਹੈ ਅਤੇ ਸ਼ਹਿਰ ਵਿਚ ਕੂੜੇ ਦੇ ਡੰਪਾਂ ਦੀ ਸਫਾਈ ਵਿੱਚ ਵੀ ਸੁਧਾਰ ਹੋਇਆ ਹੈ। ਉਹਨਾਂ ਕਿਹਾ ਕਿ ਡਿਊਟੀ ਪ੍ਰਤੀ ਇਮਾਨਦਾਰ ਅਤੇ ਸਮਰਪਿਤ ਹਰ ਸਰਕਾਰੀ ਅਧਿਕਾਰੀ ਦੀ ਖੁੱਲ੍ਹੇ ਦਿਲ ਨਾਲ ਤਾਰੀਫ ਹੋਣ ਚਾਹੀਦੀ ਹੈ

Disclaimer : यह खबर उदयदर्पण न्यूज़ को सोशल मीडिया के माध्यम से प्राप्त हुई है। उदयदर्पण न्यूज़ इस खबर की आधिकारिक तौर पर पुष्टि नहीं करता है। यदि इस खबर से किसी व्यक्ति अथवा वर्ग को आपत्ति है, तो वह हमें संपर्क कर सकते हैं।