ਜਲੰਧਰ (28-10-2024) ਪ੍ਰਦੂਸ਼ਣ ਰਹਿਤ ਦੀਵਾਲੀ ਮਨਾਉਣ ਲਈ ਪ੍ਰੇਰਿਤ ਕਰਦਿਆਂ ਸਿਵਲ ਸਰਜਨ ਡਾ. ਗੁਰਮੀਤ ਲਾਲ ਵੱਲੋਂ ਜਿਲ੍ਹੇ ਦੇ ਲੋਕਾਂ ਨੂੰ ਦੀਵਾਲੀ ਦੀਆਂ ਸ਼ੁਭਕਾਮਨਾਵਾਂ ਦਿੰਦੇ ਹੋਏ ਦੱਸਿਆ ਗਿਆ ਕਿ ਦੀਵਾਲੀ ਸਾਡਾ ਸਭ ਦਾ ਸਾਂਝਾ ਤਿਉਹਾਰ ਹੈ ਅਤੇ ਪੁਰਾਤਨ ਸਮੇਂ ਤੋਂ ਹੀ ਇਹ ਘਿਉ ਅਤੇ ਤੇਲ ਦੇ ਦੀਵੇ ਜਗਾ ਕੇ ਮਨਾਇਆ ਜਾਂਦਾ ਹੈ। ਅੱਜ ਦੇ ਆਧੁਨਿਕ ਯੁੱਗ ਵਿੱਚ ਇਹ ਤਿਉਹਾਰ ਪਟਾਖੇ ਚਲਾ ਕੇ ਮਨਾਇਆ ਜਾਣ ਲੱਗਾ ਹੈ ਅਤੇ ਸਜਾਵਟ ਲਈ ਚਾਈਨੀਜ਼ ਲੜੀਆਂ ਦੇ ਇਸਤੇਮਾਲ ਹੋਣ ਦਾ ਰੁਝਾਨ ਵੱਧ ਰਿਹਾ ਹੈ। ਇਸ ਦਿਨ ਸਾਨੂੰ ਦੀਵੇ ਜਗਾ ਕੇ ਬਿਜਲੀ ਦੀ ਵੀ ਬੱਚਤ ਕਰਨ ਨੂੰ ਤਰਜੀਹ ਦੇਣੀ ਚਾਹੀਦੀ ਹੈ।

ਸਿਵਲ ਸਰਜਨ ਡਾ. ਗੁਰਮੀਤ ਲਾਲ ਨੇ ਦੱਸਿਆ ਕਿ ਦੀਵਾਲੀ ਖੁਸ਼ੀਆਂ ਦਾ ਤਿਉਹਾਰ ਹੈ, ਖੁਸ਼ੀਆਂ ਵੀ ਸਿਹਤਮੰਦ ਸਰੀਰ ਦੇ ਨਾਲ ਹਨ। ਉਨ੍ਹਾਂ ਕਿਹਾ ਕਿ ਸਾਨੂੰ ਪਟਾਖੇ ਚਲਾਉਣ ਤੋਂ ਗੁਰੇਜ ਕਰਨਾ ਚਾਹੀਦਾ ਹੈ ਕਿਉਂ ਜੋ ਇਸ ਨਾਲ ਵਾਤਾਵਰਨ ਦੂਸ਼ਿਤ ਹੁੰਦਾ ਹੈ, ਜੇਕਰ ਪਟਾਖੇ ਚਲਾਉਣੇ ਹਨ ਤਾਂ ਸਾਵਧਾਨੀ ਵਰਤਣਾ ਜਰੂਰੀ ਹੈ ਤਾਂ ਜੋ ਸਰੀਰ ਨੂੰ ਕਿਸੇ ਤਰ੍ਹਾਂ ਦੀ ਕੋਈ ਹਾਨੀ ਨਾ ਪਹੁੰਚੇ। ਵਿਸ਼ੇਸ ਕਰਕੇ ਬੱਚਿਆਂ ਦੁਆਰਾ ਪਟਾਖੇ ਚਲਾਏ ਜਾਣ ਸਮੇਂ ਵੱਡਿਆਂ ਦੀ ਨਿਗਰਾਨੀ ਬਹੁਤ ਜ਼ਰੂਰੀ ਹੈ, ਇਸ ਤੋਂ ਇਲਾਵਾ ਰੇਸ਼ਮ ਅਤੇ ਢਿੱਲੇ ਕਪੜੇ ਨਾ ਪਾ ਕੇ ਸੂਤੀ ਕੱਪੜੇ ਪਾਉਣੇ ਚਾਹੀਦੇ ਹਨ। ਉਨ੍ਹਾਂ ਦੱਸਿਆ ਕਿ ਜੇਕਰ ਪਟਾਖਿਆਂ ਕਾਰਨ ਅੱਖ ਵਿੱਚ ਸੱਟ ਲਗ ਜਾਵੇ ਤਾਂ ਅੱਖ ਨੂੰ ਮਲਣਾ ਨਹੀਂ ਚਾਹੀਦਾ, ਇਸ ਸਥਿਤੀ ਵਿੱਚ ਮਾਹਿਰ ਡਾਕਟਰ ਦੇ ਕੋਲ ਪਹੁੰਚ ਕਰਨੀ ਚਾਹੀਦੀ ਹੈ। ਪਟਾਖਿਆਂ ਦੇ ਸ਼ੋਰ ਅਤੇ ਹਵਾ ਦੇ ਪ੍ਰਦੂਸ਼ਣ ਕਰਕੇ ਕਈ ਤਰ੍ਹਾਂ ਦੀਆਂ ਬਿਮਾਰੀਆਂ ਹੋ ਸਕਦੀਆਂ ਹਨ।

ਸਿਵਲ ਸਰਜਨ ਨੇ ਲੋਕਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਸਾਨੂੰ ਪਟਾਖਾ ਮੁਕਤ ਧੂੰਆਂ ਰਹਿਤ ਅਤੇ ਪ੍ਰਦੂਸ਼ਣ ਰਹਿਤ ਦੀਵਾਲੀ ਮਨਾਉਣੀ ਚਾਹੀਦੀ ਹੈ ਅਤੇ ਵਾਤਾਵਰਨ ਨੂੰ ਸਾਫ ਤੇ ਸਵੱਛ ਰੱਖਣ ਵਿੱਚ ਯੋਗਦਾਨ ਪਾਉਣਾ ਚਾਹੀਦਾ ਹੈ। ਇਹ ਜਰੂਰੀ ਨਹੀਂ ਹੈ ਕਿ ਦੀਵਾਲੀ ਸਿਰਫ਼ ਪਟਾਖਿਆਂ ਨਾਲ ਹੀ ਮਨਾਈ ਜਾਵੇ, ਜੇਕਰ ਅਸੀਂ ਇਸ ਤਿਉਹਾਰ ਵਿੱਚ ਖੁਸ਼ੀਆਂ ਵੰਡਣੀਆਂ ਹਨ ਤਾਂ ਸਾਨੂੰ ਸਭ ਨੂੰ ਇਕਜੁੱਟ ਹੋ ਕੇ ਇਸ ਤਿਉਹਾਰ ਨੂੰ ਗਰੀਨ ਦੀਵਾਲੀ ਦੇ ਤੌਰ ‘ਤੇ ਮਨਾਉਣਾ ਚਾਹੀਦਾ ਹੈ

Disclaimer : यह खबर उदयदर्पण न्यूज़ को सोशल मीडिया के माध्यम से प्राप्त हुई है। उदयदर्पण न्यूज़ इस खबर की आधिकारिक तौर पर पुष्टि नहीं करता है। यदि इस खबर से किसी व्यक्ति अथवा वर्ग को आपत्ति है, तो वह हमें संपर्क कर सकते हैं।