
ਜਲੰਧਰ (14.05.2025): ਸਿਵਲ ਸਰਜਨ ਡਾ. ਗੁਰਮੀਤ ਲਾਲ ਨੂੰ ਪਟੇਲ ਹਸਪਤਾਲ ਦੇ ਡਾਕਟਰਾਂ ਨੇ ਬੁੱਧਵਾਰ ਨੂੰ ਸਿਵਲ ਸਰਜਨ ਦਫ਼ਤਰ ਵਿਖੇ ਪਹੁੰਚ ਕੇ ਸਿਵਲ ਹਸਪਤਾਲ ਦੇ ਮਰੀਜਾਂ ਦੇ ਇਲਾਜ ਲਈ ਵੀਡੀਓ ਲੈਰੀਨਗੋਸਕੋਪ ਮਸ਼ੀਨ ਭੇਂਟ ਕੀਤੀ। ਇਸ ਦੌਰਾਨ ਸਿਵਲ ਸਰਜਨ ਨੇ ਪਟੇਲ ਹਸਪਤਾਲ ਦੇ ਡਾ. ਸਵਪਨ ਸੂਦ ਅਤੇ ਡਾ. ਸ਼ਮਿਤ ਚੋਪੜਾ ਦਾ ਧੰਨਵਾਦ ਕੀਤਾ ਗਿਆ। ਇਸ ਮੌਕੇ ਜਿਲ੍ਹਾ ਪਰਿਵਾਰ ਭਲਾਈ ਅਫ਼ਸਰ ਡਾ. ਰਮਨ ਗੁਪਤਾ, ਐਸ.ਐਮ.ਓ. ਡਾ. ਪਰਮਜੀਤ ਸਿੰਘ ਵੀ ਹਾਜ਼ਰ ਸਨ।
ਸਿਵਲ ਸਰਜਨ ਡਾ. ਗੁਰਮੀਤ ਲਾਲ ਨੇ ਦੱਸਿਆ ਕਿ ਲੈਰੀਨਗੋਸਕੋਪ ਇੱਕ ਮੈਡੀਕਲ ਯੰਤਰ ਹੈ ਜੋ ਗਲੇ ਅਤੇ ਆਲੇ ਦੁਆਲੇ ਦੀਆਂ ਬਣਤਰਾਂ ਦੀ ਕਲਪਨਾ ਕਰਨ ਲਈ ਵਰਤਿਆ ਜਾਂਦਾ ਹੈ। ਇਹ ਸਾਹ ਨਾਲੀ ਦੇ ਪ੍ਰਬੰਧਨ ਨਾਲ ਸਬੰਧਤ ਡਾਇਗਨੌਸਟਿਕ ਅਤੇ ਇਲਾਜ ਪ੍ਰਕਿਰਿਆਵਾਂ ਦੋਵਾਂ ਵਿੱਚ ਇੱਕ ਜ਼ਰੂਰੀ ਸਾਧਨ ਹੈ। ਲੈਰੀਨਗੋਸਕੋਪ ਵਿੱਚ ਦੋ ਮੁੱਖ ਹਿੱਸੇ ਹੁੰਦੇ ਹਨ: ਇੱਕ ਹੈਂਡਲ ਅਤੇ ਇੱਕ ਬਲੇਡ, ਜਿਸ ਵਿੱਚ ਸਾਹ ਨਾਲੀ ਨੂੰ ਰੌਸ਼ਨ ਕਰਨ ਲਈ ਇੱਕ ਬਿਲਟ-ਇਨ ਪ੍ਰਕਾਸ਼ ਸਰੋਤ ਹੁੰਦਾ ਹੈ। ਉਨ੍ਹਾਂ ਕਿਹਾ ਕਿ ਇਸ ਮਸ਼ੀਨ ਨਾਲ ਮਰੀਜਾਂ ਦੇ ਇਲਾਜ ਵਿੱਚ ਕਾਫੀ ਸਹੂਲਤ ਮਿਲੇਗੀ। ਉਨ੍ਹਾਂ ਦੱਸਿਆ ਕਿ ਇਸ ਮਸ਼ੀਨ ਨਾਲ ਡੀ.ਐਨ.ਬੀ. ਸਟੂਡੈਂਟਸ ਨੂੰ ਸਿਖਲਾਈ ਦੇਣ ਵਿੱਚ ਆਸਾਨੀ ਹੋਵੇਗੀ। ਸਿਖਲਾਈ ਦੇ ਉਦੇਸ਼ਾਂ ਲਈ, ਇੱਕ ਵੀਡੀਓ ਲੈਰੀਨਗੋਸਕੋਪ ਡਾਇਰੈਕਟ ਸਕੋਪ ਨੂੰ ਵਰਤਣਾ ਅਤੇ ਸਿੱਖਣਾ ਬਹੁਤ ਸੌਖਾ ਹੈ।