
ਜਲੰਧਰ 25 ਸਿਤੰਬਰ,2024 ( ) ਮਾਣਯੋਗ ਮੁੱਖਮੰਤਰੀ ਪੰਜਾਬ ਸਰਦਾਰ ਭਗਵੰਤ ਸਿੰਘ ਮਾਨ ਜੀ ਦੀ ਅਗਵਾਈ ਵਾਲ਼ੀ ਪੰਜਾਬ ਸਰਕਾਰ ਲੋਕਾਂ ਨੂੰ ਮਿਆਰੀ ਪੱਧਰ ਦੀਆਂ ਸਿਹਤ ਸਹੂਲਤਾਂ ਦੇਣ ਲਈ ਬਚਨਬੱਧ ਹੈ। ਪੰਜਾਬ ਸਰਕਾਰ ਵਲੋਂ ਪੰਜਾਬ ਦੀਆਂ ਸਰਕਾਰੀ ਸਿਹਤ ਸੰਸਥਾਵਾਂ ਵਿੱਚ ਵੱਖ ਵੱਖ ਤਰ੍ਹਾਂ ਦੀਆਂ ਸਿਹਤ ਸਹੂਲਤਾਂ ਵਿੱਚ ਦਿਨ ਪ੍ਰਤੀ ਦਿਨ ਵਾਧਾ ਕਰ ਰਹੀ ਹੈ। ਇਸੇ ਲੜੀ ਤਹਿਤ ਸਿਵਲ ਸਰਜਨ ਦਫ਼ਤਰ ਜਲੰਧਰ ਦੇ ਸਿਵਲ ਹਸਪਤਾਲ ਜਲੰਧਰ ਵਿਖੇ ਅਧੁਨਿਕ ਸਹੂਲਤਾਂ ਨਾਲ ਲੈਸ ਹੰਸ ਰੀਨਲ ਕੇਅਰ ਸੈਂਟਰ ਵਲੋ ਡਾਇਲੇਸਿਸ ਫੈਸੀਲੀਟੀ ਦੀ ਸ਼ੁਰੁਆਤ ਕੀਤੀ ਗਈ ਹੈਂ ਜਿਸ ਦਾ ਉਦਘਾਟਨ ਮੈਡੀਕਲ ਸੁਪਰਡੈਂਟ ਡਾਕਟਰ ਗੀਤਾਂ ਕਟਾਰੀਆ ਅਤੇ ਕਾਰਜਕਾਰੀ ਸਿਵਲ ਸਰਜਨ ਜਲੰਧਰ ਡਾਕਟਰ ਜਯੋਤੀ ਸ਼ਰਮਾ ਦੀ ਅਗਵਾਈ ਵਿੱਚ ਡਾਕਟਰ ਦੀਪਕ ਚਾਵਲਾ ਆਈਂ. ਐਮ. ਏ.ਪ੍ਰਧਾਨ ਜਲੰਧਰ ਵਲੋਂ ਕੀਤਾਂ ਗਿਆ।
ਇਸ ਸਬੰਧੀ ਜਾਣਕਾਰੀ ਸਾਂਝੀ ਕਰਦੇ ਹੋਏ ਕਾਰਜ਼ਕਾਰੀ ਸਿਵਲ ਸਰਜਨ ਜਲੰਧਰ ਡਾਕਟਰ ਜਯੋਤੀ ਸ਼ਰਮਾ ਨੇ ਦੱਸਿਆ ਕਿ ਇਸ ਡਾਇਲੇਸਿਸ ਫੈਸੀਲੀਟੀ ਵਿੱਚ 6 ਅਧੁਨਿਕ ਮਸ਼ੀਨਾਂ ਸਥਾਪਤ ਕੀਤੀਆਂ ਗਈਆਂ ਹਨ।ਜਿਸ ਨੂੰ ਸਰਕਾਰ ਨਾਲ਼ ਮਿਲ਼ ਕੇ ਹੰਸ ਫਾਉਂਡੇਸ਼ਨ ਵਲੋਂ ਸਿਵਲ ਹਸਪਤਾਲ ਜਲੰਧਰ ਵਿਖੇ ਸਥਾਪਿਤ ਕੀਤਾ ਗਿਆ ਹੈ।
ਡਾਇਲੇਸਿਸ ਫੈਸੀਲੀਟੀ ਦੇ ਇਨਚਾਰਜ ਤੇ ਉਹਨਾਂ ਦੀ ਟੀਮ ਮਸ਼ੀਨਾਂ ਨਾਲ ਹਰ ਰੋਜ਼ ਲੋੜਵੰਦ ਮਰੀਜ਼ਾਂ ਦਾ ਡਾਇਲੇਸਿਸ ਕਰੇਂ ਗੀ।ਇਸ ਯੂਨਿਟ ਵਿੱਚ ਮਰੀਜ਼ਾਂ ਦਾ ਇਲਾਜ ਮੁਫ਼ਤ ਕੀਤਾਂ ਜਾਵੇਗਾਂ।ਇਸ ਯੂਨਿਟ ਵਿੱਚ ਸਾਰੇ ਲੋੜੀਂਦੇ ਪ੍ਰਬੰਧ ਮੁਕੰਮਲ ਕੀਤੇ ਗਏ ਹਨ ਤੇ ਮਰੀਜ਼ਾਂ ਦੇ ਰਿਸ਼ਤੇਦਾਰਾਂ ਦੇ ਠਹਿਰਨ ਦੀ ਜਗ੍ਹਾ ਤੋਂ ਇਲਾਵਾ ਪੀਣ ਦੇ ਪਾਣੀ ਦਾ ਵੀ ਪ੍ਰਬੰਧ ਕੀਤਾ ਗਿਆ ਹੈ।
ਇਸ ਮੌਕੇ ਮੈਡੀਕਲ ਸੁਪਰਡੈਂਟ ਡਾਕਟਰ ਗੀਤਾ ਕਟਾਰੀਆ ਨੇ ਮੀਡੀਆ, ਸਮਾਜ਼ ਸੈਵੀ ਸੰਸਥਾਵਾਂ ਤੇ ਸਿਹਤ ਵਿਭਾਗ ਨੂੰ ਅਪੀਲ ਕੀਤੀ ਕਿ ਇਸ ਯੂਨਿਟ ਵਾਰੇ ਆਮ ਲੋਕਾਂ ਵਿੱਚ ਵੱਧ ਤੋਂ ਵੱਧ ਪ੍ਰਚਾਰ ਕਰਨ ਤਾਂ ਜ਼ੋ ਆਮ ਲੋਕਾਂ ਇਹਨਾਂ ਸਿਹਤ ਸੇਵਾਵਾਂ ਦਾ ਭਰਪੂਰ ਫਾਇਦਾ ਉਠਾ ਸਕਣ।