ਗੜ੍ਹਸ਼ੰਕਰ,7 ਅਪ੍ਰੈਲ ( ) ਹਰ ਸਾਲ 7 ਅਪ੍ਰੈਲ ਨੂੰ ‘ਵਿਸ਼ਵ ਸਿਹਤ ਦਿਵਸ’ ਮਨਾਇਆ ਜਾਂਦਾ ਹੈ। ਇਹ ਦਿਨ ਨਾ ਸਿਰਫ਼ ਡਾਕਟਰਾਂ ਜਾਂ ਸਿਹਤ ਕਰਮਚਾਰੀਆਂ ਲਈ ਸਗੋਂ ਸਾਡੇ ਸਾਰਿਆਂ ਲਈ ਇੱਕ ਖਾਸ ਸੰਦੇਸ਼ ਲੈ ਕੇ ਆਉਂਦਾ ਹੈ। ਇਨ੍ਹਾਂ ਸ਼ਬਦਾ ਦਾ ਪ੍ਰਗਟਾਵਾ ਡਾਕਟਰ ਰਘਬੀਰ ਸਿੰਘ ਸੀਨੀਅਰ ਮੈਡੀਕਲ ਅਫ਼ਸਰ ਨੇ ਪ੍ਰਾਇਮਰੀ ਹੈਲਥ ਸੈਂਟਰ ਪੋਸੀ ਚ ਵਿਸ਼ਵ ਸਿਹਤ ਦਿਵਸ ਦੇ ਮੌਕੇ ਤੇ ਕਰਵਾਏ ਗਏ ਸੈਮੀਨਾਰ ਦੌਰਾਨ ਕੀਤਾ।
ਉਣਾ ਕਿਹਾ ਕਿ ਅੱਜ 7 ਅਪ੍ਰੈਲ ਨੂੰ ਸਾਰੇ ਹੈਲਥ ਸੈਂਟਰਾਂ ਵਿੱਚ ਮੈਡੀਕਲ ਅਫ਼ਸਰਾ, ਸੀ ਐਚ ਓਜ਼,ਐਲ.ਐਚ ਵੀ , ਏ ਐਨਏਮਜ਼,ਹੈਲਥ ਵਰਕਰਾਂ ਵਲੋਂ ਇਸ ਮੌਕੇ ਤੇ ਜਾਗਰੂਕਤਾ ਸੈਮੀਨਾਰ ਕੀਤੇ ਗਏ।
ਡਾਕਟਰ ਰਘਬੀਰ ਨੇ ਕਿਹਾ ਕਿ ਸਿਹਤ ਸਭ ਤੋਂ ਵੱਡੀ ਸੰਪਤੀ ਹੈ। ਸਿਹਤ ਹੀ ਦੌਲਤ ਹੈ, ਚੰਗੀ ਸਿਹਤ ਤੋਂ ਵੱਡਾ ਕੁਝ ਨਹੀਂ ਹੈ। 2025 ਦਾ ਥੀਮ ਸਿਹਤਮੰਦ ਸ਼ੁਰੂਆਤ,ਆਸ਼ਾਵਾਦੀ ਭਵਿੱਖ ਹੈ। ਸਿਹਤ ਹੀ ਦੌਲਤ ਹੈ, ਚੰਗੀ ਸਿਹਤ ਤੋਂ ਵੱਡਾ ਕੁਝ ਨਹੀਂ ਹੈ। ਅਸੀਂ ਸਾਰੇ ਜਾਣਦੇ ਹਾਂ, ਵਿਸ਼ਵ ਸਿਹਤ ਦਿਵਸ ਸਿਰਫ਼ ਇੱਕ ਰਸਮੀ ਕਾਰਵਾਈ ਨਹੀਂ ਹੈ, ਸਗੋਂ ਇੱਕ ਵਿਸ਼ਵਵਿਆਪੀ ਖਤਰੇ ਦੀ ਘੰਟੀ ਹੈ। ਜੋ ਸਾਨੂੰ ਸਾਡੀ ਰੋਜ਼ਾਨਾ ਰੁਟੀਨ, ਭੋਜਨ, ਮਾਨਸਿਕ ਸਥਿਤੀ ਅਤੇ ਜੀਵਨ ਸ਼ੈਲੀ ਦੀ ਯਾਦ ਦਿਵਾਉਂਦਾ ਹੈ। 2025 ਵਿੱਚ ਵਿਸ਼ਵ ਸਿਹਤ ਦਿਵਸ ਦਾ ਵਿਸ਼ਾ “ਸਿਹਤਮੰਦ ਸ਼ੁਰੂਆਤ, ਆਸ਼ਾਵਾਦੀ ਭਵਿੱਖ” ਹੈ। ਇਹ ਵਿਸ਼ਾ ਮੁੱਖ ਤੌਰ ‘ਤੇ ਮਾਵਾਂ ਅਤੇ ਨਵਜੰਮੇ ਬੱਚਿਆਂ ਦੀ ਸਿਹਤ ਅਤੇ ਸੁਰੱਖਿਆ ‘ਤੇ ਕੇਂਦ੍ਰਿਤ ਹੈ। ਇਸਦਾ ਮਕਸਦ ਇਹ ਦੱਸਣਾ ਹੈ ਕਿ ਗਰਭ ਅਵਸਥਾ, ਜਣੇਪੇ ਅਤੇ ਬਾਅਦ ਦੀ ਦੇਖਭਾਲ ਦੌਰਾਨ ਕਿੰਨੀਆਂ ਚੰਗੀਆਂ ਸੇਵਾਵਾਂ ਦੀ ਲੋੜ ਹੁੰਦੀ ਹੈ, ਤਾਂ ਜੋ ਮਾਵਾਂ ਅਤੇ ਨਵਜੰਮੇ ਬੱਚਿਆਂ ਦੀਆਂ ਮੌਤਾਂ ਦੀ ਗਿਣਤੀ ਨੂੰ ਘਟਾਇਆ ਜਾ ਸਕੇ।ਅੱਜਕੱਲ੍ਹ, ਖਾਣ-ਪੀਣ ਦੀਆਂ ਗਲਤ ਆਦਤਾਂ ਅਤੇ ਗੈਰ-ਸਿਹਤਮੰਦ ਜੀਵਨ ਸ਼ੈਲੀ ਦੇ ਕਾਰਨ, ਲੋਕ ਛੋਟੀ ਉਮਰ ਵਿੱਚ ਹੀ ਕਈ ਬਿਮਾਰੀਆਂ ਦਾ ਸ਼ਿਕਾਰ ਹੋ ਰਹੇ ਹਨ। ਅਜਿਹੀ ਸਥਿਤੀ ਵਿੱਚ, ਇਸ ਦਿਨ ਦਾ ਉਦੇਸ਼ ਲੋਕਾਂ ਨੂੰ ਸਿਹਤ ਪ੍ਰਤੀ ਜਾਗਰੂਕ ਕਰਨਾ ਹੈ।
ਇਸ ਦੇ ਨਾਲ ਹੀ ਸਾਨੂੰ ਆਪਣੀ ਸਿਹਤ ਅਤੇ ਤੰਦਰੁਸਤੀ ਬਰਕਰਾਰ ਰੱਖਣ ਲਈ ਕੁਝ ਪ੍ਰਣ ਕਰਨੇ ਪੈਣਗੇ, ਜਿਵੇ: ਰੋਜ਼ਾਨਾ ਰਾਤ ਜਲਦੀ ਸੌਣਾ ਅਤੇ ਜਲਦੀ ਉੱਠ ਕੇ ਇਸ਼ਨਾਨ ਕਰਨਾ, ਖਾਣ-ਪੀਣ ਪ੍ਰਤੀ ਪੂਰੀ ਇਤਿਆਦ ਵਰਤਣੀ, ਰੋਜ਼ਾਨਾ ਕੁਝ ਸਮਾਂ ਕਸਰਤ ਕਰਨਾ, ਜੰਕ ਫੂਡ ਤੋਂ ਪ੍ਰਹੇਜ਼ ਕਰਨਾ, ਰੋਜ਼ਾਨਾ ਸੈਰ ਕਰਨ ਦੀ ਆਦਤ ਪਾਉਣੀ, ਜ਼ਿਆਦਾ ਮਾਤਰਾ ਵਿਚ ਪਾਣੀ ਪੀਣਾ, ਸੌਣ ਤੋਂ ਪਹਿਲਾਂ ਦੰਦਾਂ ਅਤੇ ਅੱਖਾਂ ਦੀ ਸਫਾਈ ਕਰਨਾ, ਭੋਜਨ ਤੋਂ 30 ਮਿੰਟ ਬਾਅਦ ਪਾਣੀ ਦਾ ਸੇਵਨ ਕਰਨਾ, ਤਾਜ਼ੇ ਫਲਾਂ ਦਾ ਸੇਵਨ ਕਰਨਾ, ਬੇਲੋੜਾ ਖਾਣਾ ਖਾਣ ਤੋਂ ਪ੍ਰਹੇਜ਼ ਕਰਨਾ ਆਦਿ ਨੁਕਤਿਆਂ ਨੂੰ ਜ਼ਿੰਦਗੀ ਦਾ ਹਿੱਸਾ ਬਣਾਉਣ ਦੀ ਲੋੜ ਹੈ। ਇਸ ਦੇ ਨਾਲ ਹੀ ਵਾਤਾਵਰਨ ਨੂੰ ਸ਼ੁੱਧ ਰੱਖਣ ਲਈ ਵੀ ਲੋਕਾਂ ਨੂੰ ਸੁਚੇਤ ਹੋਣਾ ਚਾਹੀਦਾ ਹੈ।ਇਸ ਮੌਕੇ ਤੇ ਡਾਕਟਰ ਰਮਨਦੀਪ ਕੌਰ,ਨਰਸਿੰਗ ਸਿਸਟਰ ਪਰਮਜੀਤ ਕੌਰ, ਐਲ ਐਚ ਵੀ ਜੋਗਿੰਦਰ ਕੌਰ, ਐਲ ਟੀ ਰੇਨੂੰ ,ਮਨਪ੍ਰੀਤ ਕੌਰ,ਆਸ਼ਾ ਵਰਕਰਾਂ ਤੇ ਪਿੰਡ ਵਾਸੀ ਮੌਜੂਦ ਸਨ।

Disclaimer : यह खबर उदयदर्पण न्यूज़ को सोशल मीडिया के माध्यम से प्राप्त हुई है। उदयदर्पण न्यूज़ इस खबर की आधिकारिक तौर पर पुष्टि नहीं करता है। यदि इस खबर से किसी व्यक्ति अथवा वर्ग को आपत्ति है, तो वह हमें संपर्क कर सकते हैं।