ਚੰਡੀਗੜ () ਪੰਜ ਸਿੰਘ ਸਾਹਿਬਾਨਾਂ ਵੱਲੋਂ ਅੱਜ ਸੁਣਾਏ ਗਏ ਫੈਸਲੇ ਤੋਂ ਬਾਅਦ ਸ਼੍ਰੋਮਣੀ ਅਕਾਲੀ ਦਲ ਸੁਧਾਰ ਲਹਿਰ ਦੇ ਕਨਵੀਨਰ ਜਥੇਦਾਰ ਸਰਦਾਰ ਗੁਰਪ੍ਰਤਾਪ ਸਿੰਘ ਵਡਾਲਾ ਨੇ ਮੀਡੀਆ ਨੂੰ ਜਾਰੀ ਆਪਣੇ ਬਿਆਨ ਵਿੱਚ ਕਿਹਾ ਕਿ, ਅੱਜ ਦੇ ਫੈਸਲੇ ਤੋਂ ਬਾਅਦ ਸੁਖਬੀਰ ਸਿੰਘ ਬਾਦਲ ਪੰਥ ਦੀ ਕਚਹਿਰੀ ਵਿੱਚ ਮੁਜਰਿਮ ਹੈ। ਜਿਸ ਵਿਅਕਤੀ ਨੂੰ ਤਨਖਾਹੀਆ ਕਰਾਰ ਦਿੱਤਾ ਜਾਂਦਾ ਹੈ ਪੰਥ ਵਿੱਚ ਉਸ ਦਾ ਸਥਾਨ ਬਹੁਤ ਨੀਵਾਂ ਚਲਾ ਜਾਦਾਂ ਹੈ। ਸੁਖਬੀਰ ਸਿੰਘ ਬਾਦਲ ਦੇ ਜਿਹੜੇ ਫੈਸਲਿਆਂ ਕਾਰਨ ਪੰਥ ਅਤੇ ਕੌਮ ਨੂੰ ਵੱਡੀ ਢਾਹ ਲੱਗੀ ਹੈ ਉਸ ਦਾ ਹੀ ਨਤੀਜਾ ਹੈ ਕਿ ਅੱਜ ਸ਼੍ਰੋਮਣੀ ਅਕਾਲੀ ਦਲ ਹਾਸ਼ੀਏ ਤੇ ਜਾ ਚੁੱਕਾ ਹੈ।
ਜੱਥੇਦਾਰ ਵਡਾਲਾ ਨੇ ਕਿਹਾ ਕਿ ਅੱਜ ਦੇ ਫੈਸਲੇ ਤੋਂ ਬਾਅਦ ਸੁਖਬੀਰ ਸਿੰਘ ਬਾਦਲ ਨੂੰ ਤੁਰੰਤ ਆਪਣਾ ਅਸਤੀਫ਼ਾ ਦੇਣਾ ਚਾਹੀਦਾ ਦੇਕੇ ਨਿਮਾਣੇ ਸਿੱਖ ਹੋਣ ਦਾ ਸਬੂਤ ਪੇਸ਼ ਕਰਨਾ ਚਾਹੀਦਾ ਸੀ ਪ੍ਰੰਤੂ ਅਫਸੋਸ ਹੈ ਕਿ ਸੁਖਬੀਰ ਸਿੰਘ ਬਾਦਲ ਜਦੋਂ ਅੱਜ ਖਾਲਸਾ ਪੰਥ ਦੀ ਕਚਿਹਰੀ ਵਿੱਚ ਮੁਰਜਮ ਹਨ ਇਸ ਦੇ ਬਾਵਜੂਦ ਉਹ ਅਹੁਦਿਆਂ ਦੀ ਲਾਲਸਾ ਤਿਆਗਣ ਨੂੰ ਤਿਆਰ ਨਹੀਂ ਜਿਸ ਕਾਰਨ ਜਿਹੜੀ ਓਹਨਾ ਵਲੋ ਸਿਆਸੀ ਜ਼ਿਦ ਕਾਰਨ ਨਵੀਂ ਪਿਰਤ ਪਾਈ ਜਾ ਰਹੀ ਹੈ ਓਹ ਓਹਨਾ ਦੋਸ਼ਾਂ ਗਲਤੀਆਂ ਗੁਨਾਹਾਂ ਨੂੰ ਹੋਰ ਅੱਗੇ ਵਧਾ ਰਿਹਾ ਹੈ ਜਿਸ ਕਾਰਨ ਪਹਿਲਾਂ ਹੀ ਬਹੁਤ ਵੱਡਾ ਘਾਣ ਹੋ ਚੁੱਕਾ ਹੈ।
ਜੱਥੇਦਾਰ ਵਡਾਲਾ ਨੇ ਇਸ ਗੱਲ ਤੇ ਸ਼ਰਮਿੰਦਗੀ ਮਹਿਸੂਸ ਕਰਦੀਆਂ ਕਿਹਾ ਕਿ ਇਤਿਹਾਸ ਵਿੱਚ ਅਜਿਹਾ ਬਹੁੱਤ ਘੱਟ ਵਾਰ ਹੋਇਆ ਕਿ ਕਿਸੇ ਅਕਾਲੀ ਦਲ ਦੇ ਪ੍ਰਧਾਨ ਨੂੰ ਤਨਖਾਹੀਆ ਕਰਾਰ ਦਿੱਤਾ ਗਿਆ ਹੋਵੇ ਜਿਸ ਕਾਰਨ ਸ਼ਾਨਾਂਮੱਤੀ, ਕੁਰਬਾਨੀਆਂ ਅਤੇ ਸੰਘਰਸ਼ ਭਰੇ ਇਤਿਹਾਸ ਦਾ ਗਵਾਹ ਰਹੀ ਖਾਲਸਾ ਪੰਥ ਦੀ ਸਿਰਮੌਰ ਜਮਾਤ ਸ਼੍ਰੋਮਣੀ ਅਕਾਲੀ ਦਲ ਲਈ ਅਤਿ ਦੁਖਦਾਈ ਹੈ।
ਜੱਥੇਦਾਰ ਵਡਾਲਾ ਨੇ ਇਸ ਗੱਲ ਤੇ ਸੰਤੁਸ਼ਟੀ ਜਹਿਰ ਕੀਤੀ ਕਿ ਓਹਨਾ ਦੀਆਂ ਕੋਸ਼ਿਸ਼ਾਂ ਪੰਥ ਨੂੰ ਨਵੀਂ ਸੇਧ ਦੇਣ ਵਿੱਚ ਕਾਮਯਾਬ ਸਾਬਿਤ ਹੋ ਰਹੀਆਂ ਹਨ । ਜੱਥੇਦਾਰ ਵਡਾਲਾ ਨੇ ਸੁਖਬੀਰ ਸਿੰਘ ਬਾਦਲ ਤੋ ਸਵਾਲ ਪੁੱਛਦਿਆਂ ਕਿਹਾ ਕਿ, ਸੁਖਬੀਰ ਸਿੰਘ ਬਾਦਲ ਦੱਸਣ ਕਿ ਖਾਲਸਾ ਪੰਥ ਵਿੱਚ ਨਿਮਾਣੇ ਸਿੱਖ ਦੀ ਪਰਿਭਾਸ਼ਾ ਦੀ ਓਹ ਕਿਹੜੀ ਪ੍ਰੀਭਾਸ਼ਾ ਨਾਲ ਸਹਿਮਤ ਹਨ ਜਿਹੜੀ ਓਹਨਾ ਨੇ ਆਪਣੇ ਸਪਸ਼ਟੀਕਰਨ ਵਾਲੇ ਦਿਨ ਵਰਤੀ ਜਾਂ ਬੀਤੇ ਦਿਨ ਸਰਦਾਰ ਬਲਵਿੰਦਰ ਸਿੰਘ ਭੂੰਦੜ ਨੂੰ ਕਾਰਜਕਾਰੀ ਪ੍ਰਧਾਨ ਲਗਾਉਂਦਿਆਂ ਓਹਨਾ ਵਲੋ ਡਾਕਟਰ ਦਲਜੀਤ ਚੀਮਾ ਨੇ ਵਰਤੀ ਕਿ ਸੁਖਬੀਰ ਸਿੰਘ ਬਾਦਲ ਨਿਮਾਣੇ ਸਿੱਖ ਵਜੋ ਅਕਾਲ ਤਖ਼ਤ ਸਾਹਿਬ ਤੇ ਪੇਸ਼ ਹੋਣਾ ਚਾਹੁੰਦੇ ਹਨ। ਅੱਜ ਸੁਖਬੀਰ ਸਿੰਘ ਬਾਦਲ ਖਾਲਸਾ ਪੰਥ ਨੂੰ ਦੱਸਣ ਕਿ ਸਪਸ਼ਟੀਕਰਨ ਵੇਲੇ ਓਹ ਕਿਹੜੇ ਨਿਮਾਣੇ ਸਿੱਖ ਸਨ ਅਤੇ ਹੁਣ ਕਿਹੜੇ ਨਿਮਾਣੇ ਸਿੱਖ ਵਜੋਂ ਪੇਸ਼ ਹੋਣਾ ਚਹੁੰਦੇ ਹਨ।