ਜਲੰਧਰ ()ਸਿੱਖ ਤਾਲਮੇਲ ਕਮੇਟੀ ਵੱਲੋਂ ਗੁਰਬਾਣੀ ਦੇ ਪ੍ਰਚਾਰ ਪ੍ਰਸਾਰ ਲਈ ਸ਼ੁਰੂ ਕੀਤੀ ਮਹੀਨਾਵਾਰ ਗੁਰਮਤ ਸਮਾਗਮਾਂ ਦੀ ਲੜੀ ਵਿੱਚ ਇਸ ਵਾਰ ਕਮੇਟੀ ਦੇ ਦਫਤਰ ਗੁਰੂ ਰਵਿਦਾਸ ਚੌਂਕ ਵਿਖੇ ਗੁਰਮਤਿ ਸਮਾਗਮ ਕਰਵਾਇਆ ਗਿਆ। ਇਹਨਾਂ ਸਮੁੱਚੇ ਸਮਾਗਮਾਂ ਦੀ ਸੇਵਾ ਹਰਪਾਲ ਸਿੰਘ ਚੱਡਾ ਨੇ ਕੀਤੀ। ਸਮਾਗਮ ਦੇ ਅਰੰਭ ਵਿੱਚ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ ਗੁਰਦੁਆਰਾ ਸ੍ਰੀ ਨੌਵੀਂ ਪਾਤਸ਼ਾਹੀ ਗੁਰੂ ਤੇਗ ਬਹਾਦਰ ਤੇ ਉਹ ਲਿਆ ਕੇ ਦਫਤਰ ਵਿੱਚ ਪ੍ਰਕਾਸ਼ ਕੀਤਾ। ਉਪਰੰਤ ਸੰਗਤੀ ਰੂਪ ਵਿੱਚ ਰਹਿਰਾਸ ਸਾਹਿਬ ਜੀ ਦੇ ਪਾਠ ਤੇ ਸ੍ਰੀ ਸੁਖਮਨੀ ਸਾਹਿਬ ਜੀ ਦੇ ਪਾਠ ਸਮੁੱਚੇ ਮੈਂਬਰਾਂ ਨੇ ਸੰਗਤੀ ਰੂਪ ਵਿੱਚ ਕੀਤੇ ।ਕੀਰਤਨ ਦੀ ਸੇਵਾ ਭਾਈ ਕਮਲਜੀਤ ਸਿੰਘ ਨੂਰ ਜੋ ਪਿਛਲੇ ਦਿਨੀ ਸਿੱਖਾਂ ਨੇ ਕਮੇਟੀ ਵਿੱਚ ਸ਼ਾਮਿਲ ਹੋਏ ਹਨ ਨੇ ਕੀਤੀ, ਅਤੇ ਉਹਨਾਂ ਨੇ ਐਲਾਨ ਕੀਤਾ ਕਿ ਜਿੱਥੇ ਵੀ ਕਮੇਟੀ ਵੱਲੋਂ ਗੁਰਮਤ ਸਮਾਗਮ ਹੋਣਗੇ ਦਾਸ ਦਾ ਜੱਥਾ ਉੱਥੇ ਕੀਰਤਨ ਦੀ ਸੇਵਾ ਕਰੇਗਾ। ਉਪਰੰਤ ਭਾਈ ਸੁਖਜਿੰਦਰ ਸਿੰਘ (ਪ੍ਰਭ ਮਿਲਨੇ ਕਾ ਚਾਉ) ਵਾਲਿਆ ਵੱਲੋਂ ਸੰਗਤਾਂ ਨੂੰ ਗੁਰੂ ਮੰਤਰ ਦਾ ਅਭਿਆਸ ਕਰਵਾਇਆ ,ਅਤੇ ਗੁਰਮਤ ਵਿਚਾਰਾਂ ਸਾਂਝੀਆਂ ਕੀਤੀਆਂ ।ਸਮਾਗਮ ਦੀ ਸਮਾਪਤੀ ਤੇ ਹਰਪਾਲ ਸਿੰਘ ਚੱਡਾ ਨੂੰ ਮੈਂਬਰਾਂ ਵੱਲੋਂ ਸਮਾਗਮ ਕਰਾਉਣ ਲਈ ਸਨਮਾਨਿਤ ਕੀਤਾ ਗਿਆ ,ਅਤੇ ਸਿਰੋਪਾਓ ਦਿੱਤਾ ਗਿਆ । ਇਸ ਮੌਕੇ ਤੇ ਤਜਿੰਦਰ ਸਿੰਘ ਪਰਦੇਸੀ , ਹਰਪਾਲ ਸਿੰਘ ਚੱਡਾ, ਹਰਪ੍ਰੀਤ ਸਿੰਘ ਨੀਟੂ, ਤਜਿੰਦਰ ਸਿੰਘ (ਸੰਤ ਨਗਰ) ਮੀਡੀਆ ਇੰਚਾਰਜ ,ਜਸਵੀਰ ਸਿੰਘ ਬੱਗਾ ਅਤੇ ਗੁਰਵਿੰਦਰ ਸਿੰਘ ਸਿੱਧੂ ਨੇ ਦੱਸਿਆ ਕਿ ਸਿੱਖ ਤਾਲਮੇਲ ਕਮੇਟੀ ਦਾ ਮੁੱਖ ਮੰਤਰ ਸਿੱਖ ਨੌਜਵਾਨਾਂ ਨੂੰ ਬਾਣੀ ਤੇ ਬਾਣੇ ਲਾਲ ਜੋੜਨਾ ,ਅਤੇ ਧਰਮ ਪ੍ਰਤੀ ਆਪਾ ਕੁਰਬਾਨ ਕਰਨ ਲਈ ਤਿਆਰ ਬਰ ਤਿਆਰ ਰਹਿਣ ਦੀ ਪ੍ਰੇਰਨਾ ਕਰਨੀ ਹੈ। ਕਿਸੇ ਵੀ ਗੁਰਸਿੱਖ ਨਾਲ ਹੋ ਰਹੇ ਧੱਕੇ ਦੇ ਖਿਲਾਫ ਡੱਟ ਕੇ ਖੜਾ ਹੋਣਾ ਹੈ ।ਇਸ ਮੌਕੇ ਹੋਰਨਾਂ ਤੋਂ ਪਰਮਪ੍ਰੀਤ ਸਿੰਘ ਵਿਟੀ, ਐਡਵੋਕੇਟ ਜੇਪੀ ਸਿੰਘ,ਗੁਰਦੀਪ ਸਿੰਘ (ਕਾਲੀਆ ਕਾਲੋਨੀ), ਜੇ ਐਸ ਬੱਗਾ,ਸਤਪਾਲ ਸਿੰਘ ਸਿਦਕੀ, ਹਰਜੋਤ ਸਿੰਘ ਲੱਕੀ,ਅਮਨਦੀਪ ਸਿੰਘ ਬੱਗਾ, ਹਰਪਾਲ ਸਿੰਘ (ਪਾਲੀ ਚੱਡਾ) ,ਗੁਰਵਿੰਦਰ ਸਿੰਘ ਨਾਗੀ, ਹਰਪ੍ਰੀਤ ਸਿੰਘ ਰੋਬਿਨ, ਸੰਨੀ ਉਬਰਾਏ, ਵਿੱਕੀ ਸਿੰਘ ਖਾਲਸਾ, ਅਰਵਿੰਦਰ ਸਿੰਘ ਬਬਲੂ, ਪ੍ਰਭਜੋਤ ਸਿੰਘ, ਲਖਬੀਰ ਸਿੰਘ ਲੱਕੀ, ਹਰਪ੍ਰੀਤ ਸਿੰਘ ਸੋਨੂ , ਪਲਵਿੰਦਰ ਸਿੰਘ ਬਾਬਾ,ਚੰਨੀ ਕਾਲੜਾ , ਮਨਵਿੰਦਰ ਸਿੰਘ ਭਾਟੀਆ , ਜਤਿੰਦਰ ਸਿੰਘ ਸੋਨੂ ,ਬਬਜੋਤ ਸਿੰਘ ਗੁਰਨਾਮ ਸਿੰਘ ,ਪਰਮਵੀਰ ਸਿੰਘ, ਗੁਰਪ੍ਰੀਤ ਸਿੰਘ(ਬਸਤੀ ਸ਼ੇਖ), ਜਸਪ੍ਰੀਤ ਸਿੰਘ ਜੱਸਾ , ਗੁਰਵਿੰਦਰ ਸਿੰਘ ਮਝੈਲ, ਓਪੀ ਮਝੈਲ,ਆਦੀ ਹਾਜ਼ਰ ਸਨ।

Disclaimer : यह खबर उदयदर्पण न्यूज़ को सोशल मीडिया के माध्यम से प्राप्त हुई है। उदयदर्पण न्यूज़ इस खबर की आधिकारिक तौर पर पुष्टि नहीं करता है। यदि इस खबर से किसी व्यक्ति अथवा वर्ग को आपत्ति है, तो वह हमें संपर्क कर सकते हैं।