ਜਲੰਧਰ ਵਿੱਚ ਅੱਜ ਡੀ.ਜੀ.ਪੀ ਪੰਜਾਬ ਗੌਰਵ ਯਾਦਵ ਜੀ ਪੰਜਾਬ ਪੁਲਿਸ ਅਤੇ ਆਮ ਸ਼ਹਿਰੀਆਂ ਦੇ ਆਪਸੀ ਸਹਿਯੋਗ ਸੰਸਥਾ ਵਿੱਚ ਹਿੱਸਾ ਲੈਣ ਪਹੁੰਚੇ। ਇਸ ਮੌਕੇ ਤੇ ਸਿੱਖ ਤਾਲਮੇਲ ਕਮੇਟੀ ਵੱਲੋਂ ਹਰਪਾਲ ਸਿੰਘ ਚੱਡਾ,ਤਜਿੰਦਰ ਸਿੰਘ ਪ੍ਰਦੇਸੀ,ਹਰਪ੍ਰੀਤ ਸਿੰਘ ਨੀਟੂ,ਸਤਪਾਲ ਸਿੰਘ ਸਿਦਕੀ,ਗੁਰਬਖਸ਼ ਸਿੰਘ ਜਨੇਜਾ,ਜਸਬੀਰ ਸਿੰਘ ਬੱਗਾ ਅਤੇ ਪਰਮਪ੍ਰੀਤ ਸਿੰਘ ਵਿਟੀ ਵੀ ਸਥਾਨਕ ਹੋਟਲ ਵਿੱਚ ਹੋਈ ਮੀਟਿੰਗ ਵਿੱਚ ਪਹੁੰਚੇ ਜਿੱਥੇ ਸਿੱਖ ਤਾਲਮੇਲ ਕਮੇਟੀ ਵੱਲੋਂ ਸਿੱਖ ਮਸਲਿਆਂ ਬਾਰੇ ਡੀ.ਜੀ.ਪੀ ਨਾਲ ਗੱਲਬਾਤ ਕੀਤੀ ਗਈ। ਇਸ ਮੌਕੇ ਤੇ ਕਮੇਟੀ ਵੱਲੋਂ ਬੋਲਦੇ ਹੋਏ ਹਰਪਾਲ ਸਿੰਘ ਚੱਡਾ ਨੇ ਕਿਹਾ ਕਿ ਆਏ ਦਿਨ ਕਈ ਧਾਰਮਿਕ ਮੁੱਦਿਆਂ ਉੱਤੇ ਭਾਈਚਾਰਿਆਂ ਵਿੱਚ ਆਪਸੀ ਤਨਾਵ ਬਣਦਾ ਜਾ ਰਿਹਾ ਹੈ ਇਸ ਦੇ ਹੱਲ ਲਈ ਸਮੁੱਚੇ ਪੰਜਾਬ ਵਿੱਚ ਤਿੰਨ ਜੋਨ ਬਣਾਏ ਜਾਣ ਮਾਝਾ, ਮਾਲਵਾ ਅਤੇ ਦੁਆਬਾ ਵਿੱਚ ਤਿਨ ਜੋਣ ਬਣਾ ਕੇ ਨੋਡਲ ਅਫਸਰ ਨਿਯੁਕਤ ਕੀਤੇ ਜਾਣ ਜੋ ਭਾਈਚਾਰਿਆਂ ਨਾਲ ਸੰਪਰਕ ਬਣਾ ਕੇ ਰੱਖਣ ਤਾਂ ਜੋ ਫਿਰਕੂ ਤਨਾ ਤੋਂ ਬਚਿਆ ਜਾ ਸਕੇ। ਜਦੋਂ-ਜਦੋਂ ਵੀ ਕੋਈ ਫਿਰਕੂ ਤਨਾਵ ਉੱਠੇ ਉਸ ਤੇ ਤੁਰੰਤ ਕਾਰਵਾਈ ਕੀਤੀ ਜਾਵੇ ਤਾਂ ਜੋ ਆਪਸੀ ਵਿਵਾਦ ਨਾ ਵੱਧ ਸਕਣ। ਇੰਨੀ ਗੱਲ ਕਰਦਿਆਂ ਹਰਪਾਲ ਸਿੰਘ ਚੱਡਾ ਨੇ ਕਿਹਾ ਇਸ ਤੋਂ ਇਲਾਵਾ ਵੱਖ-ਵੱਖ ਕੰਪਨੀਆਂ ਵੱਲੋਂ ਵੱਖ-ਵੱਖ ਧਾਰਮਿਕ ਕਿਤਾਬਾਂ ਦੀ ਆਨਲਾਈਨ ਵਿਕਰੀ ਹੋ ਰਹੀ ਹੈ ਜਿਸ ਨੂੰ ਤੁਰੰਤ ਰੋਕਿਆ ਜਾਵੇ ਤਾਂ ਜੋ ਪਵਿੱਤਰ ਧਾਰਮਿਕ ਕਿਤਾਬਾਂ ਦੀ ਬੇਅਦਬੀ ਹੋਣ ਤੋਂ ਬਚਿਆ ਜਾ ਸਕੇ। ਇਸ ਮੁੱਦੇ ਉੱਤੇ ਪਿਛਲੇ ਦਿਨੀ ਜਲੰਧਰ ਵਿੱਚ ਆਨਲਾਈਨ ਵਿਕਰੀ ਉਤੇ ਵਿਵਾਦ ਉੱਠਿਆ ਸੀ ਉਸ ਉੱਤੇ ਸਿੱਖ ਤਾਲਮੇਲ ਕਮੇਟੀ ਵੱਲੋਂ ਦਰਖਾਸਤ ਦਿੱਤੀ ਗਈ ਸੀ ਪੱਰ ਉਸ ਉੱਤੇ ਅੱਜ ਤੱਕ ਕਾਰਵਾਈ ਨਹੀਂ ਹੋਈ ਫਿਰ ਅਸੀਂ ਕਿਸ ਤਰ੍ਹਾਂ ਬੇਅਦਬੀ ਦੀਆਂ ਵਾਰਦਾਤਾਂ ਨੂੰ ਰੋਕ ਸਕਦੇ ਹਾਂ ਇਸ ਲਈ ਕੋਈ ਵੀ ਜੁਰਮ ਹੋਵੇ ਉਸ ਉੱਤੇ ਤੁਰੰਤ ਕਾਰਵਾਈ ਹੋਵੇ। ਇਸ ਮੌਕੇ ਤੇ ਡੀ.ਜੀ.ਪੀ ਸਾਹਿਬ ਨੇ ਤੁਰੰਤ ਸਾਰੇ ਮਸਲਿਆਂ ਤੇ ਵਿਚਾਰ ਕਰਨ ਦਾ ਯਕੀਨ ਦਵਾਇਆ।

Disclaimer : यह खबर उदयदर्पण न्यूज़ को सोशल मीडिया के माध्यम से प्राप्त हुई है। उदयदर्पण न्यूज़ इस खबर की आधिकारिक तौर पर पुष्टि नहीं करता है। यदि इस खबर से किसी व्यक्ति अथवा वर्ग को आपत्ति है, तो वह हमें संपर्क कर सकते हैं।