ਜਲੰਧਰ ਸ਼ਹਿਰ ਵਿੱਚ ਹਲਾਲ ਮੀਟ ਦੀਆਂ ਅਨੇਕਾਂ ਦੁਕਾਨਾਂ ਹਨ ਜਿਨ੍ਹਾਂ ਵਿੱਚ ਜ਼ਿਆਦਾਤਰ ਲੋਕਾਂ ਨੇ ਇੱਥੇ ਹਲਾਲ ਮੀਟ ਵਿਕਦਾ ਦੀ ਫੱਟੀ ਨਹੀਂ ਲਗਾਈ।ਜਿਸ ਕਾਰਨ ਹਿੰਦੂ ਵੀਰ ਅਤੇ ਸਿੱਖ ਵੀਰ ਜਿਨ੍ਹਾਂ ਦੇ ਧਰਮ ਅਨੁਸਾਰ ਹਲਾਲ ਮੀਟ ਖਾਣਾ ਵੀ ਵਰਜਿਤ ਹੈ ਨੂੰ ਭੁਲੇਖੇ ਨਾਲ ਹਲਾਲ ਮੀਟ ਖਵਾ ਕੇ ਉਨ੍ਹਾਂ ਦੇ ਧਰਮ ਦੇ ਉਲਟ ਕੰਮ ਕਰਵਾਇਆ ਜਾ ਰਿਹਾ ਹੈ। ਇਸ ਸੰਬੰਧ ਵਿਚ ਸਿੱਖ ਤਾਲਮੇਲ ਕਮੇਟੀ ਦੇ ਦਫ਼ਤਰ ਅਨੇਕਾਂ ਸ਼ਿਕਾਇਤਾਂ ਪਹੁੰਚੀਆਂ ਸਨ ਜਿਸ ਨੂੰ ਦੇਖਦੇ ਹੋਏ ਸਿੱਖ ਤਾਲਮੇਲ ਕਮੇਟੀ ਦੇ ਆਗੂ ਤਜਿੰਦਰ ਸਿੰਘ ਪਰਦੇਸੀ ,ਹਰਪਾਲ ਸਿੰਘ ਚੱਢਾ, ਹਰਪ੍ਰੀਤ ਸਿੰਘ ਨੀਟੂ,ਸਤਪਾਲ ਸਿੰਘ ਦੀ ਅਗਵਾਈ ਵਿਚ ਤਾਲਮੇਲ ਕਮੇਟੀ ਦੇ ਮੈਂਬਰ ਹਰਪਾਲ ਸਿੰਘ ਪਾਲੀ ਚੱਢਾ, ਹਰਪ੍ਰੀਤ ਸਿੰਘ ਰੌਬਿਨ ,ਸਨੀ ਸਿੰਘ ਓਬਰਾਏ, ਅਤੇ ਵਿਕੀ ਸਿੰਘ ਖਾਲਸਾ ਲਾਲ ਰਤਨ ਦੇ ਸਾਹਮਣੇ ਪਹੁੰਚੇ ਜਿੱਥੇ ਹਲਾਲ ਮੀਟ ਦੀ ਕੋਈ ਪਲੇਟ ਨਹੀਂ ਲਿਖੀ ਗਈ ਸੀ। ਇਸ ਸੰਬੰਧ ਵਿਚ ਇਸੇ ਦੁਕਾਨਦਾਰ ਨੂੰ ਇੱਕ ਸਾਲ ਪਹਿਲਾਂ ਵੀ ਪਲੇਟ ਲਿਖ ਕੇ ਲਗਾਉਣ ਲਈ ਆਖਿਆ ਗਿਆ ਸੀ ਪਰ ਉਦੋਂ ਤੋਂ ਲੈ ਕੇ ਹੁਣ ਤੱਕ ਉਸਨੇ ਪਲੇਟ ਨਹੀਂ ਲਗਾਈ। ਇਸ ਸੰਬੰਧ ਵਿਚ ਥਾਣਾ ਨੰਬਰ-4 ਦੇ S.H.O ਅਸ਼ੋਕ ਕੁਮਾਰ ਸ਼ਰਮਾ ਪੁਲਿਸ ਫੋਰਸ ਨਾਲ ਮੌਕੇ ਤੇ ਪਹੁੰਚੇ ਅਤੇ ਉਹ ਦੁਕਾਨਦਾਰ ਜਿਸ ਦਾ ਨਾਮ ਮੁਹੰਮਦ ਅਤੀਕ ਅਤੇ ਫੋਜਾਨ ਨੂੰ ਥਾਣੇ ਲੈ ਕੇ ਆਏ ਜਿੱਥੇ ਉਸ ਦੁਕਾਨਦਾਰ ਨੇ ਲਿਖਤ ਤੌਰ ਤੇ ਮੁਆਫ਼ੀ ਮੰਗੀ ਅਤੇ ਦੁਕਾਨ ਤੇ ਲਿਖ ਕੇ ਲਗਾਉਣ ਦਾ ਭਰੋਸਾ ਦਿੱਤਾ ਅਤੇ ਦੁਕਾਨ ਦਾ ਨਾਮ ਜੋ ਕਿ ਸ਼ਾਮਾ ਚਿਕਨ ਹੈ ਨੂੰ ਬਦਲਣ ਦਾ ਅਤੇ ਆਪਣੇ ਨਾਮ ਤੇ ਰੱਖਣ ਦਾ ਭਰੋਸਾ ਦਿੱਤਾ।
ਸਿੱਖ ਆਗੂਆਂ ਨੇ ਕਿਹਾ ਸ਼ਹਿਰ ਵਿੱਚ ਇਸ ਤਰ੍ਹਾਂ ਦੀਆਂ ਜੋ ਹੋਰ ਵੀ ਦੁਕਾਨਾਂ ਹਨ ਉਹ ਆਪਣੀ ਦੁਕਾਨਾਂ ਤੇ ਲਿਖ ਕੇ ਲਗਾਨ ਕੀ ਇੱਥੇ ਹਲਾਲ ਮੀਟ ਵਿਕਦਾ ਹੈ ਨਹੀਂ ਤਾਂ ਉਹਨਾਂ ਖਿਲਾਫ ਬਣਦੀ ਕਾਨੂੰਨੀ ਕਾਰਵਾਈ ਤੁਰੰਤ ਕਰਵਾਈ ਜਾਵੇਗੀ।ਇਸ ਮੌਕੇ S.H.O ਡਵੀਜਨ ਨੰਬਰ 4 ਨੇ ਕਿਹਾ ਹੈ ਕਿ ਬਿਨਾਂ ਲਿਖ ਕੇ ਲਗਾਏ ਕਿਸੇ ਵੀ ਦੁਕਾਨਦਾਰ ਨੂੰ ਹਲਾਲ ਮੀਟ ਵੇਚਣ ਨਹੀਂ ਦਿੱਤਾ ਜਾਵੇਗਾ।

Disclaimer : यह खबर उदयदर्पण न्यूज़ को सोशल मीडिया के माध्यम से प्राप्त हुई है। उदयदर्पण न्यूज़ इस खबर की आधिकारिक तौर पर पुष्टि नहीं करता है। यदि इस खबर से किसी व्यक्ति अथवा वर्ग को आपत्ति है, तो वह हमें संपर्क कर सकते हैं।