
ਜਲੰਧਰ ( )ਮਨੁੱਖੀ ਅਧਿਕਾਰਾਂ ਦੇ ਅਲੰਬਰਦਾਰ , ਹਿੰਦ ਦੀ ਚਾਦਰ, ਸ਼ਹੀਦਾਂ ਦੇ ਸਰਤਾਜ, ਧੰਨ ਧੰਨ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਜੀ ਦੀ ਲਸਾਨੀ ਸ਼ਹਾਦਤ , ਜੋ ਗੁਰੂ ਸਾਹਿਬ ਨੇ ਹਿੰਦੂ ਧਰਮ ਦੀ ਰਾਖੀ ਲਈ ਦਿੱਤੀ ਸੀ, ਦਾ 350 ਸਾਲਾਂ ਸ਼ਤਾਬਦੀ ਦਿਵਸ ਜੋਂ ਕੀ ਨਵੰਬਰ ਮਹੀਨੇ ਵਿੱਚ ਆ ਰਿਹਾ ਹੈ। ਜਿਸ ਨੂੰ ਸਮੁੱਚੀ ਗੁਰੂ ਨਾਨਕ ਨਾਮ ਲੇਵਾ ਸੰਗਤ ਸੰਸਾਰ ਪੱਧਰ ਤੇ ਮਨਾ ਰਹੀ ਹੈ। ਜਿਸ ਸਬੰਧ ਵਿੱਚ ਅੱਜ ਜਲੰਧਰ ਦੀ ਸਿਰਮੋਰ ਸੰਸਥਾ” ਸਿੱਖ ਤਾਲਮੇਲ ਕਮੇਟੀ” ਵੱਲੋਂ ਵਿਸ਼ੇਸ਼ ਉਪਰਾਲਾ ਕਰਦੇ ਹੋਏ ਜਲੰਧਰ ਦੇ ਡਿਪਟੀ ਕਮਿਸ਼ਨਰ ਹਿਮਾਂਸ਼ੂ ਅਗਰਵਾਲ ਨੂੰ ਇੱਕ ਮੰਗ ਪੱਤਰ ਦਿੱਤਾ ਗਿਆ। ਜਿਸ ਵਿੱਚ ਮੰਗ ਕੀਤੀ ਗਈ। ਕਿ ਗੁਰੂ ਸਾਹਿਬ ਜੀ ਦੀ ਲਾਸਾਨੀ ਸ਼ਹਾਦਤ ਦਾ ਮਾਣਮੱਤਾ ਇਤਿਹਾਸ ਜਲੰਧਰ ਦੇ ਸਕੂਲਾਂ ਅਤੇ ਕਾਲਜਾਂ ਵਿੱਚ ਹੁਣ ਤੋਂ ਲੈ ਕੇ ਗੁਰੂ ਸਾਹਿਬ ਜੀ ਦੇ 350 ਸਾਲਾ ਸ਼ਹਾਦਤ ਵਾਲੇ ਦਿਨ ਤੱਕ ਸਪੈਸ਼ਲ ਪੀਰੀਅਡ ਲਾ ਕੇ ਲਗਾਤਾਰ ਪੜਾਇਆ ਜਾਵੇ । ਤਾਂ ਜੋ ਸਾਡੀ ਆਉਣ ਵਾਲੀ ਪੀੜੀ ਨੂੰ ਗੁਰੂ ਸਾਹਿਬ ,ਭਾਈ ਮਤੀ ਦਾਸ, ਭਾਈ ਸਤੀ ਦਾਸ ,ਭਾਈ ਦਿਆਲਾ ਜੀ, ਦੇ ਅਤੇ ਬਾਬਾ ਜੀਵਨ ਸਿੰਘ, ਲਖੀ ਸ਼ਾਹ ਵਣਜਾਰੇ, ਦੇ ਮਾਨਮਤੇ ਅਤੇ ਲਸਾਨੀ ਇਤਿਹਾਸ ਤੋਂ ਜਾਣੂ ਹੋ ਸਕਣ। ਪ੍ਰਤੀਨਿਧੀ ਮੰਡਲ ਵਿੱਚ ਤਜਿੰਦਰ ਸਿੰਘ ਪਰਦੇਸੀ, ਹਰਪਾਲ ਸਿੰਘ ਚੱਡਾ ,ਹਰਪ੍ਰੀਤ ਸਿੰਘ ਨੀਟੂ, ਕਮਲਜੀਤ ਸਿੰਘ ਟੋਨੀ, ਤਜਿੰਦਰ ਸਿੰਘ (ਸੰਤ ਨਗਰ), ਹਰਪਾਲ ਸਿੰਘ ਪਾਲੀ, ਗੁਰਦੀਪ ਸਿੰਘ ਕਾਲੀਆ ਕਲੋਨੀ, ਹਰਵਿੰਦਰ ਸਿੰਘ ਚਿੱਟਕਾਰਾ ,ਗੁਰਵਿੰਦਰ ਸਿੰਘ ਨਾਗੀ, ਅਮਨਦੀਪ ਸਿੰਘ ਬੱਗਾ, ਅਰਵਿੰਦਰ ਸਿੰਘ ਬਬਲੂ, ਗੁਰਜੀਤ ਸਿੰਘ ਪੋਪਲੀ ,ਪ੍ਰਭਜੋਤ ਸਿੰਘ ਖਾਲਸਾ, ਲਖਬੀਰ ਸਿੰਘ ਲੱਕੀ, ਜਗਜੀਤ ਸਿੰਘ , ਲੱਕੀ ਧਮਾਨ ਅਤੇ ਪਰਮਜੀਤ ਸਿੰਘ ਪੰਮਾ ਆਦਿ ਸ਼ਾਮਿਲ ਸਨ। ਮੀਟਿੰਗ ਤੋਂ ਬਾਅਦ ਤਜਿੰਦਰ ਸਿੰਘ ਪਰਦੇਸੀ, ਹਰਪਾਲ ਸਿੰਘ ਚੱਡਾ, ਹਰਪ੍ਰੀਤ ਸਿੰਘ ਨੀਟੂ , ਕਵਲਜੀਤ ਸਿੰਘ ਟੋਨੀ ਅਤੇ ਤਜਿੰਦਰ ਸਿੰਘ ਸੰਤ ਨਗਰ ਨੇ ਦੱਸਿਆ। ਕਿ ਡਿਪਟੀ ਕਮਿਸ਼ਨਰ ਹਿਮਾਂਸ਼ੂ ਅਗਰਵਾਲ ਨੇ ਪ੍ਰਤੀਮੰਡਲ ਵੱਲੋਂ ਗੁਰੂ ਸਾਹਿਬ ਦੇ ਇਤਿਹਾਸ ਨੂੰ ਸਕੂਲਾਂ ਕਾਲਜ ਤੱਕ ਪਹੁੰਚਾਣ ਲਈ ਕੀਤੇ ਉਪਰਾਲੇ ਦੀ ਸ਼ਲਾਗਾ ਕੀਤੀ। ਅਤੇ ਮੰਡਲ ਵੱਲੋਂ ਦਿੱਤਾ ਸੁਝਾਅ ਡਿਪਟੀ ਕਮਿਸ਼ਨਰ ਹਿਮਾਂਸ਼ੂ ਅਗਰਵਾਲ ਬਹੁਤ ਹੀ ਪਸੰਦ ਆਇਆ, ਤੇ ਉਹਨਾਂ ਨੇ ਪ੍ਰਤੀਮੰਡਲ ਨੂੰ ਯਕੀਨ ਦਵਾਇਆ। ਕਿ ਉਹਨਾਂ ਯਕੀਨ ਦਵਾਇਆ ਜਲੰਧਰ ਵਿੱਚ ਇਹ ਆਰਡਰ ਸਕੂਲ ਕਾਲਜਾਂ ਨੂੰ ਤੇ ਤੁਰੰਤ ਪ੍ਰਭਾਵ ਨਾਲ ਲਾਗੂ ਕਰਵਾਇਆ ਜਾਵੇਗਾ। ਅਤੇ ਨਾਲ ਹੀ ਉਹਨਾਂ ਨੇ ਇਹ ਵੀ ਕਿਹਾ ਕਿ ਉਹ ਵਿਦਿਆ ਸਕੱਤਰ ਨਾਲ ਗੱਲ ਕਰਕੇ ਪੂਰੇ ਪੰਜਾਬ ਵਿੱਚ ਗੁਰੂ ਸਾਹਿਬ ਦਾ ਇਤਿਹਾਸ ਪੜਾਉਣ ਲਈ ਕੋਸ਼ਿਸ਼ ਕਰਨਗੇ। ਪ੍ਰਤੀਨਿਧੀ ਮੰਡਲ ਵੱਲੋਂ ਡਿਪਟੀ ਕਮਿਸ਼ਨਰ ਦਾ ਉਤਸ਼ਾਹ ਜਨਕ ਹੁੰਗਾਰਾ ਭਰਨ ਤੇ ਸ਼ਲਾਗਾ ਅਤੇ ਧੰਨਵਾਦ ਵੀ ਕੀਤਾ ।