ਇੱਕ ਗੁਰਪ੍ਰੀਤ ਸਿੰਘ ਨਾਮ ਦਾ ਸਿੱਖ ਵਿਅਕਤੀ ਜੋ ਸਕੂਲ ਦੀ ਗੱਡੀ ਚਲਾਉਂਦਾ ਹੈ, ਪਿਛਲੇ ਦਿਨੀ ਬੱਚਿਆਂ ਨੂੰ ਲੈਣ ਗਾਂਧੀ ਕੈਂਪ ਗਿਆ, ਉੱਥੇ ਇੱਕ ਸੌਰਵ ਨਾਮ ਦੇ ਵਿਅਕਤੀ ਨਾਲ ਬਹਿਸ ਹੋ ਗਈ,ਉਹ ਕਹਿੰਦਾ ਤੂੰ ਗੱਡੀ ਤੇ ਚਲਾਉਂਦਾ ਹੈ,ਉਹ ਸਿੱਖ ਨੌਜਵਾਨ ਨੇ ਹੱਥੀਂ ਪੈ ਗਿਆ,ਉਸ ਦੀ ਦਸਤਾਰ ਉਤਾਰ ਦਿੱਤੀ ਅਤੇ ਉਸਦੇ ਉਪਰ ਰਿਵਾਲਵਰ ਤਾਨ ਦਿੱਤੀ, ਉੱਥੇ ਮਜਬੂਤ ਲੋਕਾਂ ਨੇ ਬੜੀ ਮੁਸ਼ਕਿਲ ਨਾਲ ਮਾਮਲਾ ਸ਼ਾਂਤ ਕਰਵਾਇਆ, ਸਿੱਖ ਬੱਚਾ ਸਹਿਮ ਕੇ ਘਰ ਬੈਠ ਗਿਆ, ਜਦੋਂ ਇਸ ਗੱਲ ਦਾ ਪਤਾ ਸਿੱਖ ਤਾਲਮੇਲ ਕਮੇਟੀ ਦੇ ਸੀਨੀਅਰ ਮੈਂਬਰ ਵਿੱਕੀ ਸਿੰਘ ਖਾਲਸਾ ਅਤੇ ਕਰਮਜੀਤ ਸਿੰਘ ਨੂਰ ਨੂੰ ਪਤਾ ਲੱਗਾ, ਉਹਨਾਂ ਤੁਰੰਤ ਇਹ ਮਾਮਲਾ ਤਜਿੰਦਰ ਸਿੰਘ ਪਰਦੇਸੀ,ਹਰਪਾਲ ਸਿੰਘ ਚੱਡਾ,ਹਰਪ੍ਰੀਤ ਸਿੰਘ ਨੀਟੂ ਨੂੰ ਦੱਸਿਆ, ਜਿਸ ਤੇ ਸਾਰੇ ਮੈਂਬਰ ਤੁਰੰਤ ਪੁਲਿਸ ਡਿਵੀਜ਼ਨ ਨੰਬਰ ਵਿੱਚ ਪਹੁੰਚ ਗਏ। ਅਤੇ ਤੁਰੰਤ ਬਣਨ ਦੀ ਪੁਲਿਸ ਕਾਰਵਾਈ ਦੀ ਮੰਗ ਕੀਤੀ, ਜਿਸ ਤੇ ਪੁਲਿਸ ਮੁਖੀ ਗੁਰਪ੍ਰੀਤ ਸਿੰਘ ਨੇ ਤੁਰੰਤ ਸੌਰਵ ਤੇ ਉਸਦੇ ਸਾਥੀਆਂ ਨੂੰ ਥਾਣੇ ਬੁਲਾਇਆ, ਜਿੱਥੇ ਪਤਾ ਲੱਗਾ ਕਿ ਸੌਰਭ ਦਾ ਪਿਉ ਨਹੀਂ ਹੈ। ਘਰ ਵਿੱਚ ਇੱਕ ਛੋਟੀ ਭੈਣ ਅਤੇ ਬਜ਼ੁਰਗ ਮਾਤਾ ਹੈ। ਓਹੋ ਸਾਰਾ ਪਰਿਵਾਰ ਹੱਥ ਜੋੜ ਕੇ ਮਾਫੀਆ ਮੰਗਣ ਲੱਗਾ ਤੇ ਗਾਂਧੀ ਕੈਂਪ ਦਾ ਕੌਂਸਲਰ ਵੀ ਉਹਨਾਂ ਤਰਫਔ ਮਾਫੀ ਮੰਗਣ ਲੱਗ ਪਿਆ, ਜਿਸ ਤੇ ਸਾਰੇ ਮੋਹਤਬਰ ਬੰਦਿਆਂ ਦੀ ਮੌਜੂਦਗੀ ਵਿੱਚ ਫੈਸਲਾ ਹੋਇਆ,ਕਿ ਇਸ ਦੇ ਘਰੇਲੂ ਹਾਲਾਤ ਦੇਖਦੇ ਹੋਏ ਗੁਰਦੁਆਰਾ ਸ਼ਹਿਦ ਬਾਬਾ ਬਚਿੱਤਰ ਸਿੰਘ ਬਸਤੀ ਮਿੱਠੂ ਵਿਖੇ ਗੁਰੂ ਘਰ ਪਹੁੰਚ ਕੇ ਅਰਦਾਸ ਕਰਵਾ ਕੇ ਗੁਰੂ ਸਾਹਿਬ ਕੋਲੋਂ ਮਾਫੀ ਮੰਗੇ ਅਤੇ ਦੇਗ ਕਰਾਵੇ। ਅਤੇ ਆਪਣੀ ਰਿਵਾਲਵਰ ਦਾ ਲਾਈਸੈਂਸ ਪੁਲਿਸ ਚੌਂਕੀ ਵਿੱਚ ਸਰੰਡਰ ਕਰੇ, ਸੌਰਭ ਕੁਮਾਰ ਨੇ ਗੁਰੂ ਘਰ ਵਿੱਚ ਪਹੁੰਚ ਕੇ ਪਰਿਵਾਰ ਸਮੇਤ ਅਰਦਾਸ ਕਰਵਾਈ ਸਮੁੱਚੀ ਸੰਗਤ ਸਾਹਮਣੇ ਮੁਆਫੀ ਮੰਗੀ ਅਤੇ ਲਿਖ ਕੇ ਮਾਫੀ ਮੰਗੀ ਅੱਗੇ ਤੋਂ ਅਜਿਹੇ ਕੰਮ ਤੋਂ ਤੌਬਾ ਕਰਨ ਦਾ ਯਕੀਨ ਦਵਾਇਆ। ਇਸ ਮੌਕੇ ਤੇ ਗੁਰਦੁਆਰਾ ਸਾਹਿਬ ਦੇ ਪ੍ਰਧਾਨ ਪਰਮਜੀਤ ਸਿੰਘ, ਰਾਜਿੰਦਰ ਸਿੰਘ ਮਿਗਲਾਨੀ ਪਰਮਪ੍ਰੀਤ ਸਿੰਘ ਵਿੱਟੀ ਸੁਖਦੇਵ ਸਿੰਘ ਪਰਮਾਰ,ਪਰਮਜੀਤ ਸਿੰਘ ਪੰਮਾ, ਸਨੀ ਰਠੌਰ, ਸੁੱਚਾ ਸਿੰਘ ਸਪਾਵਟ ਸੋਨੂ ਫਿਰੋਜਪੁਰੀਆ ਸੁਰਜੀਤ ਸਿੰਘ ਮੁਸਾਫਰ ਕੁਲਵੰਤ ਸਿੰਘ ਬਿੱਟਾ ਟੋਨੀ ਵੀਰ ਜੀ ਆਦਿ ਸ਼ਾਮਿਲ ਸਨ।

Disclaimer : यह खबर उदयदर्पण न्यूज़ को सोशल मीडिया के माध्यम से प्राप्त हुई है। उदयदर्पण न्यूज़ इस खबर की आधिकारिक तौर पर पुष्टि नहीं करता है। यदि इस खबर से किसी व्यक्ति अथवा वर्ग को आपत्ति है, तो वह हमें संपर्क कर सकते हैं।