ਫਗਵਾੜਾ 29 ਸਤੰਬਰ (ਸ਼ਿਵ ਕੋੜਾ) ਸਥਾਨਕ ਸੁਖਚੈਨ ਰੋਡ ਸਥਿਤ ਸ੍ਰੀ ਸਾਈਂ ਮੰਦਿਰ ਵਿਖੇ 12ਵਾਂ ਮੂਰਤੀ ਸਥਾਪਨਾ ਦਿਵਸ 2 ਅਕਤੂਬਰ ਦਿਨ ਐਤਵਾਰ ਨੂੰ ਮਨਾਇਆ ਜਾਵੇਗਾ। ਇਸ ਦੌਰਾਨ ਮੰਦਿਰ ‘ਚ ਸਾਂਈ ਬਾਬਾ ਦੀ ਤੀਸਰੀ ਮੂਰਤੀ (ਚਾਵੜੀ ਸਵਰੂਪ) ਦੀ ਸਥਾਪਨਾ ਵੀ ਕੀਤੀ ਜਾਵੇਗੀ। ਮੂਰਤੀ ਸਥਾਪਨਾ ਦੀ ਰਸਮ ਇੰਗਲੈਂਡ ਤੋਂ ਵਿਸ਼ੇਸ਼ ਤੌਰ ਤੇ ਪਹੁੰਚ ਰਹੇ ਪ੍ਰਵਾਸੀ ਭਾਰਤੀ ਵਿਜੇ ਕੁਮਾਰ ਐਰੀ ਅਤੇ ਉਨ੍ਹਾਂ ਦੀ ਧਰਮ ਪਤਨੀ ਸੁਰਿੰਦਰ ਕੁਮਾਰੀ ਐਰੀ ਸਵੇਰੇ 10 ਵਜੇ ਅਦਾ ਕਰਨਗੇ। ਉਨ੍ਹਾਂ ਦੇ ਨਾਲ ਫਿਲੌਰ ਤੋਂ ਡਾ: ਵਿਕਾਸ ਸ਼ਰਮਾ ਵੀ ਵਿਸ਼ੇਸ਼ ਤੌਰ ’ਤੇ ਹਾਜ਼ਰ ਹੋਣਗੇ। ਇਸ ਸਬੰਧੀ ਵਧੇਰੇ ਜਾਣਕਾਰੀ ਦਿੰਦਿਆਂ ਸ੍ਰੀ ਸਾਈਂ ਬਾਬਾ ਮੰਦਰ ਕਮੇਟੀ (ਰਜਿ.) ਫਗਵਾੜਾ ਦੇ ਪ੍ਰਧਾਨ ਰਾਜਨ ਸ਼ਰਮਾ ਨੇ ਦੱਸਿਆ ਕਿ ਤੀਸਰੀ ਮੂਰਤੀ ਦੀ ਸਥਾਪਨਾ ਉਪਰੰਤ ਝੰਡਾ ਚੜ੍ਹਾਉਣ ਦੀ ਰਸਮ ਹੋਵੇਗੀ। ਸ਼ਾਮ 6 ਵਜੇ ਸਾਈਂ ਭਜਨ ਸੰਧਿਆ ਦਾ ਪ੍ਰੋਗਰਾਮ ਕਰਵਾਇਆ ਜਾਵੇਗਾ ਜਿਸ ਵਿਚ ਅਜੇ ਸੋਨੀ ਐਂਡ ਪਾਰਟੀ ਜਗਰਾਉਂ ਵਾਲੇ ਸਾਂਈ ਬਾਬਾ ਦੀ ਮਹਿਮਾ ਦਾ ਗੁਣਗਾਨ ਕਰਨਗੇ। ਉਪਰੰਤ ਰਾਤ 9.30 ਵਜੇ ਭੰਡਾਰੇ ਦਾ ਆਯੋਜਨ ਕੀਤਾ ਜਾਵੇਗਾ। ਉਨ੍ਹਾਂ ਸ਼ਹਿਰ ਦੀਆਂ ਸਮੂਹ ਧਾਰਮਿਕ ਅਤੇ ਸਮਾਜਿਕ ਜਥੇਬੰਦੀਆਂ ਤੋਂ ਇਲਾਵਾ ਸਮੂਹ ਸਾਈਂ ਭਗਤਾਂ ਨੂੰ ਮੂਰਤੀ ਸਥਾਪਨਾ ਅਤੇ ਭਜਨ ਸੰਧਿਆ ਸਮਾਗਮ ਵਿਚ ਸ਼ਾਮਲ ਹੋ ਕੇ ਸ਼੍ਰੀ ਸ਼ਿਰਡੀ ਸਾਈਂ ਜੀ ਦਾ ਆਸ਼ੀਰਵਾਦ ਪ੍ਰਾਪਤ ਕਰਨ ਦੀ ਪੁਰਜ਼ੋਰ ਅਪੀਲ ਕੀਤੀ ਹੈ। ਇਸ ਮੌਕੇ ਮੰਦਿਰ ਕਮੇਟੀ ਦੇ ਮੈਂਬਰ ਸੰਜੇ ਘਈ, ਨਵਦੀਪ, ਵਿਜੇ ਘਈ, ਸੋਨੂੰ ਮਲਿਕ, ਮਾਸਟਰ ਸ਼ੰਮੀ, ਕਮਲ ਕਿਸ਼ੋਰ ਆਦਿ ਹਾਜ਼ਰ ਸਨ।
Disclaimer : यह खबर उदयदर्पण न्यूज़ को सोशल मीडिया के माध्यम से प्राप्त हुई है। उदयदर्पण न्यूज़ इस खबर की आधिकारिक तौर पर पुष्टि नहीं करता है। यदि इस खबर से किसी व्यक्ति अथवा वर्ग को आपत्ति है, तो वह हमें संपर्क कर सकते हैं।