
ਜਲੰਧਰ 23 ਜੁਲਾਈ,2025 ( ) ਪੰਜਾਬ ਸਰਕਾਰ ਅਤੇ ਸਿਹਤ ਮੰਤਰੀ ਡਾ. ਬਲਬੀਰ ਸਿੰਘ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਅਤੇ ਸਿਵਲ ਸਰਜਨ ਜਲੰਧਰ ਡਾ. ਗੁਰਮੀਤ ਲਾਲ ਦੀਆਂ ਹਿਦਾਇਤਾਂ ਅਨੁਸਾਰ ਜ਼ਿਲ੍ਹੇ ਦੇ ਸਾਰੇ ਆਮ ਆਦਮੀ ਕਲੀਨਿਕਾ ਵਿੱਚ ਐਂਟੀ ਰੈਬੀਜ ਵੈਕਸੀਨ ਦੀਆਂ ਸੇਵਾਵਾਂ ਸ਼ੁਰੂ ਕਰ ਦਿੱਤੀਆਂ ਗਈਆਂ ਹਨ । ਇਹ ਕਦਮ ਲੋਕਾਂ ਦੀ ਸਿਹਤ ਸੁਰੱਖਿਆ ਨੂੰ ਧਿਆਨ ਵਿੱਚ ਰੱਖਦਿਆਂ ਹੋਇਆਂ ਚੁੱਕਿਆਂ ਗਿਆ ਹੈ, ਜਿਸ ਦਾ ਮੁੱਖ ਮਕਸਦ ਜਾਨਵਰਾਂ ਦੇ ਕੱਟਣ ਦੀ ਸਥਿਤੀ ਵਿੱਚ ਤੁਰੰਤ ਲੋਕਾਂ ਦੇ ਨਜ਼ਦੀਕ ਇਲਾਜ਼ ਉਪਲਬਧ ਕਰਵਾਉਣਾ ਹੈ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਸਿਵਲ ਸਰਜਨ ਜਲੰਧਰ ਡਾ. ਗੁਰਮੀਤ ਲਾਲ ਨੇ ਦੱਸਿਆ ਕਿ ਜ਼ਿਲ੍ਹੇ ਵਿੱਚ ਮੌਜੂਦ 66 ਆਮ ਆਦਮੀ ਕਲੀਨਿਕਾ ਵਿੱਚ ਐਂਟੀ ਰੈਬੀਜ ਵੈਕਸੀਨ ਉਪਲਬਧ ਕਰਵਾ ਦਿੱਤੀ ਗਈ ਹੈ। ਤਾਂ ਜ਼ੋ ਲੋਕਾਂ ਨੂੰ ਇਲਾਜ ਆਪਣੇ ਘਰ ਦੇ ਬਿਲਕੁਲ ਨਜ਼ਦੀਕ ਮਿਲ਼ ਜਾਵੇ। ਹੁਣ ਲੋਕਾਂ ਨੂੰ ਜਾਨਵਰਾਂ( ਕੁੱਤਾ , ਖ਼ਰਗੋਸ਼,ਬਿੱਲੀ,ਨਿਉਲਾ, ਗਿੱਦੜ ਜਾ ਹੋਰ ਜਾਨਵਰ)ਦੇ ਕੱਟਣ ਦੀ ਸਥਿਤੀ ਵਿੱਚ ਵੱਡੇ ਸਰਕਾਰੀ ਜ਼ਿਲ੍ਹਾ ਹਸਪਤਾਲ, ਐਸ਼. ਡੀ. ਐਚ.,ਸੀ. ਐੱਚ. ਸੀ. ਦੇ ਨਾਲ਼ ਨਾਲ਼ ਆਪਣੇ ਘਰਾਂ ਦੇ ਨੇੜੇ ਬਣੇ ਆਮ ਆਦਮੀ ਕਲੀਨਿਕਾ ਵਿੱਚ ਵੀ ਇਲਾਜ਼ ਮਿਲ਼ ਜਾਵੇ ਗਾ।
ਉਹਨਾਂ ਕਿਹਾ ਕਿ ਜਾਨਵਰਾਂ ਦੇ ਕੱਟਣ ਦੀ ਸਥਿਤੀ ਵਿੱਚ ਸਮੇਂ ਸਿਰ ਟੀਕਾਕਰਨ ਕਰਵਾਉਣਾ ਬਹੁਤ ਜ਼ਰੂਰੀ ਹੁੰਦਾ ਹੈ।ਰੈਬੀਜ ਇੱਕ ਘਾਤਕ ਬਿਮਾਰੀ ਹੈ। ਪਰ ਜੇਕਰ ਟੀਕਾਕਰਨ ਨਿਯਮਤ ਤਰੀਕੇ ਨਾਲ 0(ਪਹਿਲੇ ਦਿਨ) 3, 7 ,ਅਤੇ 28 ਵੇ ਦਿਨ ਕਰਵਾਇਆ ਜਾਵੇ ਤਾਂ ਲੋਕ ਇਸ ਬਿਮਾਰੀ ਤੋਂ ਬੱਚ ਸਕਦੇ ਹਨ ।
ਲੋਕਾਂ ਨੂੰ ਚਾਹੀਦਾ ਹੈ ਕਿ ਉਹ ਜਾਨਵਰ ਦੇ ਕੱਟਣ ਦੇ ਤੁਰੰਤ ਬਾਅਦ ਜ਼ਖ਼ਮ ਨੂੰ ਸਾਬਣ ਅਤੇ ਸਾਫ਼ ਵਗਦੇ ਪਾਣੀ ਵਿੱਚ ਚੰਗੀ ਤਰ੍ਹਾਂ ਧੋਅ ਕੇ ਐਟੀਸੈਪਟਿਕ ਲਗਾਉਣ ਤੋਂ ਬਾਅਦ ਨੇੜੇ ਦੇ ਆਮ ਆਦਮੀ ਕਲੀਨਿਕਾ ਜਾਂ ਸਰਕਾਰੀ ਹਸਪਤਾਲ ਵਿੱਚ ਸੇਵਾਵਾਂ ਲੈ ਸਕਦੇ ਹਨ।
ਸਿਵਲ ਸਰਜਨ ਜਲੰਧਰ ਡਾਕਟਰ ਗੁਰਮੀਤ ਲਾਲ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਜਦੋਂ ਵੀ ਕੋਈ ਜਾਨਵਰ ਤੁਹਾਨੂੰ ਵੱਡਦਾ ਹੈ ਤਾਂ ਚਾਰ ਟੀਕਿਆਂ ਦਾ ਕੋਰਸ (0,3,7,28 ਵੇ ਦਿਨ) ਲਗਾਉਣੇ ਜ਼ਰੂਰੀ ਹਨ।ਰੈਬੀਜ ਦਾ ਪਹਿਲਾ ਟੀਕਾ ਭਾਵੇਂ ਤੁਸੀਂ ਕਿਸੇ ਵੀ ਸਿਹਤ ਸੰਸਥਾ ਤੋਂ ਲਗਵਾਇਆ ਹੈਂ ਤਾਂ ਵੀ ਬਾਕੀ ਦੇ ਟੀਕੇ ਆਪਣੇ ਨੇੜੇ ਦੇ ਆਮ ਆਦਮੀ ਕਲੀਨਿਕ ਵਿੱਚ ਲਗਵਾ ਸਕਦੇ ਹੋ।