ਜਲੰਧਰ, 04 ਮਈ ( ) : ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਵੱਲੋਂ ਮਿਹਨਤੀ,ਇਮਾਨਦਾਰ, ਨਿਧੱੜਕ ਆਗੂ ਸ੍ਰੀ ਸੁਭਾਸ਼ ਸੌਂਧੀ ਨੂੰ ਪੀ.ਏ.ਸੀ. ਮੈਂਬਰ ਨਿਯੁਕਤ ਕਰਕੇ ਵਾਲਮੀਕੀ ਸਮਾਜ ਨੂੰ ਵੱਡੀ ਜਿੰਮੇ੍ਹਵਾਰੀ ਸੌਂਪ ਕੇ ਅਕਾਲੀ ਦਲ ਦੀਆਂ ਪਰੰਪਰਾਵਾਂ ਤੇ ਪਹਿਰਾ ਦਿੱਤਾ।ਇੱਥੇ ਵਰਤਣਯੋਗ ਹੈ ਕਿ ਸੁਭਾਸ਼ ਸੌਂਧੀ ਪਿਛਲੇ ਲੰਮੇ ਸਮੇਂ ਤੋਂ ਸ਼੍ਰੋਮਣੀ ਅਕਾਲੀ ਦਲ ਦੀ ਮਜਬੂਤੀ ਤੇ ਚੜ੍ਹਦੀ ਕਲਾ ਲਈ ਦੁਆਬਾ ਖੇਤਰ ਅੰਦਰ ਸਰਗਰਮੀ ਨਾਲ ਵਿੱਚਰ ਰਹੇ ਹਨ। ਜਿਨਾਂ ਦੀ ਮਿਹਨਤ, ਲਗਨ ਤੇ ਸਰਗਰਮੀ ਨਾਲ ਅਕਾਲੀ ਦਲ ਨਾਲ ਐਸ.ਸੀ. ਸਮਾਜ ਨੇ ਵੱਡੀ ਗਿਣਤੀ ਵਿੱਚ ਸ਼੍ਰੋਮਣੀ ਅਕਾਲੀ ਦਲ ਦਾ ਹੱਥ ਫੜਿਆ ਹੈ।ਇਸ ਨਿਯੁਕਤੀ ਤੇ ਸੁਭਾਸ਼ ਸੌਂਧੀ ਨੇ ਪ੍ਰਤੀਕਰਮ ਸਾਂਝਾ ਕਰਦਿਆਂ ਕਿਹਾ ਕਿ ਪਾਰਟੀ ਵੱਲੋਂ ਮਿਲੀ ਜਿੰਮੇ੍ਹਵਾਰੀ ਨੂੰ ਪੂਰਨ ਤਨਦੇਹੀ ਨਾਲ ਨਿਭਾ ਕੇ ਸ. ਮਹਿੰਦਰ ਸਿੰਘ ਕੇ.ਪੀ ਉਮੀਦਵਾਰ ਸ਼੍ਰੋਮਣੀ ਅਕਾਲੀ ਦਲ ਨੂੰ ਜਿਤਾ ਕੇ ਪਾਰਲੀਮੈਂਟ ਵਿੱਚ ਭੇਜਾਂਗੇ।ਉਹਨਾਂ ਸੁਖਬੀਰ ਸਿੰਘ ਬਾਦਲ, ਬਿਕਰਮ ਸਿੰਘ ਮਜੀਠੀਆ ,ਇਕਬਾਲ ਸਿੰਘ ਢੀਂਡਸਾ ਦਾ ਉਚੇਚੇ ਤੌਰ ਤੇ ਧੰਨਵਾਦ ਕੀਤਾ।

Disclaimer : यह खबर उदयदर्पण न्यूज़ को सोशल मीडिया के माध्यम से प्राप्त हुई है। उदयदर्पण न्यूज़ इस खबर की आधिकारिक तौर पर पुष्टि नहीं करता है। यदि इस खबर से किसी व्यक्ति अथवा वर्ग को आपत्ति है, तो वह हमें संपर्क कर सकते हैं।