ਸੰਤ ਮੇਲਾ ਰਾਮ ਜੀ ਨਗਰ ਵਾਲੇ
70ਵੀਂ ਬਰਸੀ ਤੇ ਹਜ਼ਾਰਾਂ ਸੰਗਤਾਂ ਇਕੱਠੀਆਂ ਹੋਈਆਂ ਤੇ ਸੰਤਾਂ ਨੂ ਯਾਦ ਕੀਤਾ। ਸੰਤ ਜੌੜੇ ਵਾਲੇ, ਸੰਤ ਚੱਕ ਹਕੀਮ ਫਗਵਾੜੇ ਵਾਲੇ(ਬਾਬਾ ਪਰਸ਼ੋਤਮ ਲਾਲ ਜ), ਸੰਤ ਸੇਵਕ ਰਾਮ ( ਹਰੀ ਪੁਰ ਖਾਲਸਾ) ਤੇ ਹੋਰ ਅਨੇਕਾਂ ਸੰਤ ਮਹਾਤਮਾਂ ਨੇ ਸ਼ਿਰਕਤ ਕੀਤੀ। ਹਿਮਾਚਲ ਪ੍ਰਦੇਸ਼ ਤੋ ਵੀ ਕਈ ਸੰਤ ਆਏ ਹੋਏ ਸਨ। ਸੰਤ ਪਰਮਜੀਤ ਦਾਸ ਜੀ ਵੱਲੋਂ ਆਈ ਆਂ ਸੰਗਤਾਂ ਦਾ ਧੰਨਵਾਦ ਕੀਤਾ। ਐਸ ਆਰ ਲੱਧੜ ਸਾਬਕਾ IAS ਤੇ ਐਸ ਸੀ ਮੋਰਚਾ ਭਾਜਪਾ ਪ੍ਰਧਾਨ ਨੇ ਵੀ ਸੰਗਤਾਂ ਨੂੰ ਸੰਬੋਧਨ ਕੀਤਾ। ਲੱਧੜ ਨੇ ਕਿਹਾ ਕਿ ਹੁਣ ਸ਼ਕਤੀ ਤੇ ਭਗਤੀ ਦਾ ਸੁਮੇਲ ਕਰਨ ਦਾ ਸਮਾਂ ਆ ਗਿਆ ਹੈ। ਬਾਬਾ ਸਾਹਿਬ ਅੰਬੇਡਕਰ ਅਤੇ ਗੁਰੂ ਰਵਿਦਾਸ ਜੀ ਦੀਆਂ ਸਿੱਖਿਆਵਾਂ ਨੂੰ ਅਮਲੀ ਯਾਮਾ ਪਹਿਨਾਉਣ ਦਾ ਸਮਾਂ ਆ ਗਿਆ ਹੈ।
ਇਸ ਲਈ ਬਾਬਾ ਸਾਹਿਬ ਦੇ ਮੂਲ ਮੰਤਰ
ਪੜੋ, ਜੁੜੋ ਤੇ ਸੰਘਰਸ਼ ਕਰੋ ਨੂੰ ਅਪਣਾਉ।
ਰਣਜੀਤ ਸਿੰਘ ਪਵਾਰ ਪ੍ਰਧਾਨ ਭਾਜਪਾ ਜਲੰਧਰ ਦਿਹਾਤੀ (ਉਤਰੀ) ਵੀ ਨਾਲ ਸਨ। ਗੌਤਮ ਗਰੀਸ਼ ਲੱਧੜ ਤੇ ਸਤਨਾਮ ਰਾਮ ਝੰਡੇਰ ਕਲਾਂ ਵੀ ਨਾਲ ਸਨ।

Disclaimer : यह खबर उदयदर्पण न्यूज़ को सोशल मीडिया के माध्यम से प्राप्त हुई है। उदयदर्पण न्यूज़ इस खबर की आधिकारिक तौर पर पुष्टि नहीं करता है। यदि इस खबर से किसी व्यक्ति अथवा वर्ग को आपत्ति है, तो वह हमें संपर्क कर सकते हैं।