ਫਗਵਾੜਾ 29 ਸਤੰਬਰ (ਸ਼ਿਵ ਕੋੜਾ) ਪੰਜਾਬ ਸਰਕਾਰ ਦੀ ਸਕਿਲ ਡਿਵੈਲਪਮੈਂਟ ਯੋਜਨਾ ਅਧੀਨ ਡਿਪਟੀ ਕਮਿਸ਼ਨਰ ਕਪੂਰਥਲਾ ਦੇ ਦਿਸ਼ਾ ਨਿਰਦੇਸ਼ਾਂ ਹੇਠ ਔਰਤਾਂ ਨੂੰ ਸਵੈ-ਰੁਜ਼ਗਾਰ ਨਾਲ ਜੋੜਨ ਦੇ ਮਨੋਰਥ ਨਾਲ ਸੋਸਵਾ ਪੰਜਾਬ ਦੇ ਸਹਿਯੋਗ ਸਦਕਾ ਸਰਬ ਨੌਜਵਾਨ ਸਭਾ ਵਲੋਂ ਸਭਾ ਦੇ ਪ੍ਰਧਾਨ ਸੁਖਵਿੰਦਰ ਸਿੰਘ ਦੀ ਦੇਖਰੇਖ ਹੇਠ ਚਲਾਏ ਜਾ ਰਹੇ ਵੋਕੇਸ਼ਨਲ ਸੈਂਟਰ ਦਾ ਅੱਜ ਸੋਸਵਾ ਪੰਜਾਬ ਦੇ ਮੈਂਬਰ ਡਾਇਰੈਕਟਰ ਡੀ.ਕੇ. ਵਰਮਾ ਰਿਟਾ. ਚੀਫ ਕਮਿਸ਼ਨਰ ਐਕਸਾਈਜ਼ ਵਿਭਾਗ ਨੇ ਦੌਰਾ ਕੀਤਾ। ਇਸ ਮੌਕੇ ਸਭਾ ਦੇ ਪ੍ਰਧਾਨ ਸੁਖਵਿੰਦਰ ਸਿੰਘ ਅਤੇ ਜਨਰਲ ਸਕੱਤਰ ਡਾ. ਵਿਜੇ ਕੁਮਾਰ ਨੇ ਉਹਨਾਂ ਨੂੰ ਸੈਂਟਰ ਦੀਆਂ ਗਤੀਵਿਧੀਆਂ ਨਾਲ ਜਾਣੂ ਕਰਵਾਇਆ ਅਤੇ ਨਾਲ ਹੀ ਸਰਬ ਨੌਜਵਾਨ ਸਭਾ ਵਲੋਂ ਕੀਤੇ ਜਾ ਰਹੇ ਸਮਾਜ ਸੇਵੀ ਕਾਰਜਾਂ ਬਾਰੇ ਵੀ ਵਿਸਥਾਰ ਨਾਲ ਦੱਸਿਆ। ਪ੍ਰਧਾਨ ਸੁਖਵਿੰਦਰ ਸਿੰਘ ਨੇ ਸੈਂਟਰ ‘ਚ ਪਹਿਲਾਂ ਤੋਂ ਚਲ ਰਹੇ ਟੇਲਰਿੰਗ, ਕਟਿੰਗ, ਬਿਊਟੀਸ਼ੀਅਨ ਤੇ ਕੰਪਿਊਟਰ ਕੋਰਸਾਂ ਤੋਂ ਇਲਾਵਾ ਸੋਸਵਾ ਵਲੋਂ ਬਜੁਰਗਾਂ ਤੇ ਬਿਮਾਰਾਂ ਲਈ ਹੋਮ ਕੇਅਰਟੇਕਰ ਕੋਰਸ ਸ਼ੁਰੂ ਕਰਵਾਉਣ ਦੀ ਮੰਗ ਕੀਤੀ। ਮੈਂਬਰ ਡਾਇਰੈਕਟਰ ਡੀ.ਕੇ. ਵਰਮਾ ਨੇ ਜਿੱਥੇ ਸੈਂਟਰ ਦੇ ਪ੍ਰਬੰਧਾਂ ਬਾਰੇ ਤਸੱਲੀ ਦਾ ਪ੍ਰਗਟਾਵਾ ਕੀਤਾ ਉੱਥੇ ਹੀ ਸਭਾ ਦੀਆਂ ਸਮਾਜ ਸੇਵੀ ਗਤੀਵਿਧੀਆਂ ਜਿਵੇਂ ਕਿ ਲੋੜਵੰਦ ਪਰਿਵਾਰਾਂ ਦੀਆਂ ਲੜਕੀਆਂ ਦੇ ਵਿਆਹ, ਵਾਤਾਵਰਣ ਸੰਭਾਲ, ਨਸ਼ਿਆਂ ਖਿਲਾਫ ਸੈਮੀਨਾਰ, ਨੌਜਵਾਨਾਂ ਨੂੰ ਖੇਡਾਂ ਪ੍ਰਤੀ ਉਤਸ਼ਾਹਤ ਕਰਨ ਦੇ ਉਪਰਾਲੇ ਆਦਿ ਦੀ ਭਰਪੂਰ ਸ਼ਲਾਘਾ ਕੀਤੀ। ਉਹਨਾ ਕਿਹਾ ਕਿ ਲੜਕੀਆਂ ਹੱਥੀਂ ਕਿੱਤਾ ਸਿੱਖ ਕੇ ਸਵੈ-ਰੁਜ਼ਗਾਰਤ ਹੋ ਸਕਦੀਆਂ ਹਨ। ਇਸ ਮੌਕੇ ਵਿਸ਼ੇਸ਼ ਤੌਰ ਤੇ ਪਹੁੰਚੇ ਹੁਸਨ ਲਾਲ ਜਨਰਲ ਮੈਨੇਜਰ ਜੇ.ਸੀ.ਟੀ., ਫਗਵਾੜਾ ਨੇ ਕਿਹਾ ਕਿ ਸਭਾ ਦੇ ਸਮਾਜ ਸੇਵੀ ਪ੍ਰੋਜੈਕਟਾਂ ‘ਚ ਵੋਕੇਸ਼ਨਲ ਸਿੱਖਿਆ ਮਹੱਤਵਪੂਰਨ ਪ੍ਰੋਜੈਕਟ ਹੈ, ਇਸ ਦਾ ਲੜਕੀਆਂ ਨੂੰ ਵੱਧ ਤੋਂ ਵੱਧ ਫ਼ਾਇਦਾ ਲੈਣਾ ਚਾਹੀਦਾ ਹੈ। ਸਭਾ ਵਲੋਂ ਮੈਂਬਰ ਡਾਇਰੈਕਟਰ ਸ੍ਰੀ ਵਰਮਾ ਨੂੰ ਯਾਗਦਾਰੀ ਚਿੰਨ੍ਹ ਭੇਂਟ ਕਰਕੇ ਸਨਮਾਨਤ ਵੀ ਕੀਤਾ ਗਿਆ। ਇਸ ਮੌਕੇ ਪ੍ਰੋਗਰਾਮ ਮੈਨੇਜਰ ਸੋਸਵਾ ਤਰਸੇਮ ਗਿੱਲ, ਸਭਾ ਦੇ ਉਪ ਪ੍ਰਧਾਨ ਰਵਿੰਦਰ ਸਿੰਘ ਰਾਏ, ਲੈਕਚਰਾਰ ਹਰਜਿੰਦਰ ਗੋਗਨਾ, ਮੈਡਮ ਪੂਜਾ ਸੈਣੀ, ਮੈਡਮ ਤਨੂੰ, ਜਗਜੀਤ ਸਿੰਘ ਸੇਠ, ਮੈਡਮ ਸੁਖਜੀਤ ਕੌਰ, ਮੈਡਮ ਟੀਸ਼ਾ, ਅਨੂਪ ਦੁੱਗਲ, ਰਾਜ ਬਸਰਾ, ਨਰਿੰਦਰ ਸੈਣੀ, ਰਮੇਸ਼ ਧੀਰ, ਰਕੇਸ਼ ਕੋਛੜ, ਤਿ੍ਰਖਾ, ਹਰਕੋਮਲ, ਆਫਰੀਨ, ਜਸਮੀਤ ਰੇਖਾ, ਮੀਨਾ ਰਾਣੀ, ਸੋਨੀਆ, ਸੰਜਨਾ, ਕਿਰਨ, ਸਿਮਰਨ, ਕੋਮਲ, ਰਾਜਵਿੰਦਰ, ਕੁਲਦੀਪ ਕੌਰ, ਮੀਨਾਕਸ਼ੀ, ਹਰਮੀਤ ਕੌਰ, ਦੀਪਿਕਾ, ਮੋਨਿਕਾ ਸ਼ਰਮਾ, ਅਮਰਜੀਤ ਕੌਰ, ਹੁਸਨਿਆਰਾ, ਸੁਗੰਤੀ, ਰੀਨਾ, ਜੈਸਮੀਨ, ਪਿ੍ਰਆ, ਸੋਨੀਆ ਰਾਣੀ, ਅਪਰਨਾ, ਸੋਨਮ, ਮਹਿਕ, ਹਿਨਾ, ਅੰਜਲੀ, ਅਨੁਰਾਧਾ,  ਵੰਦਨਾ, ਸੁਮਨ, ਤਨੂੰ, ਅਮਨ, ਆਸ਼ਾ ਆਦਿ ਹਾਜ਼ਰ ਸਨ।

Disclaimer : यह खबर उदयदर्पण न्यूज़ को सोशल मीडिया के माध्यम से प्राप्त हुई है। उदयदर्पण न्यूज़ इस खबर की आधिकारिक तौर पर पुष्टि नहीं करता है। यदि इस खबर से किसी व्यक्ति अथवा वर्ग को आपत्ति है, तो वह हमें संपर्क कर सकते हैं।