
ਜਲੰਧਰ ( ) ਹਰ ਸਿੱਖ ਹਰ ਰੋਜ਼ ਗੁਰੂ ਸਾਹਿਬ ਅੱਗੇ ਅਰਦਾਸ ਕਰਦੇ ਸਨ। ਕਿ ਜਿਨਾਂ ਗੁਰੂ ਧਾਮਾਂ ਨੂੰ ਖਾਲਸਾ ਪੰਥ ਤੋਂ ਵਿਛੋੜਿਆ ਗਿਆ ਹੈ। ਉਹਨਾਂ ਦੇ ਦਰਸ਼ਨ ਦੀਦਾਰੇ ਖਾਲਸਾ ਪੰਥ ਨੂੰ ਬਖਸ਼ੋ। ਇਹਨਾਂ ਅਰਦਾਸਾਂ ਨੂੰ ਬੂਰ ਪਿਆ, ਅਤੇ ਦੋਨਾਂ ਸਰਕਾਰਾਂ ਦੀ ਸਹਿਮਤੀ ਨਾਲ ਸ੍ਰੀ ਕਰਤਾਰਪੁਰ ਸਾਹਿਬ ਦਾ ਲਾਂਘਾ (ਜਿੱਥੇ ਗੁਰੂ ਨਾਨਕ ਸਾਹਿਬ ਨੇ ਆਪਣੀ ਹਯਾਤੀ ਦੇ ਅੰਤਿਮ 17 ਸਾਲ ਬਿਤਾਏ ਸਨ ) ਖੋਲਿਆ ਗਿਆ ਸੀ । ਪਰ ਦੋਨਾਂ ਸਰਕਾਰਾਂ ਦੇ ਟਕਰਾਅ ਤੋਂ ਬਾਅਦ ਇਹ ਲਾਂਘਾ ਬੰਦ ਕਰ ਦਿੱਤਾ ਗਿਆ ਸੀ, ਨੂੰ ਤੁਰੰਤ ਗੁਰੂ ਨਾਨਕ ਨਾਮ ਲੇਵਾ ਸੰਗਤਾਂ ਲਈ ਖੋਲਿਆ ਜਾਵੇ। ਸਿੱਖ ਤਾਲਮੇਲ ਕਮੇਟੀ ਦੇ ਆਗੂ ਤਜਿੰਦਰ ਸਿੰਘ ਪਰਦੇਸੀ, ਹਰਪਾਲ ਸਿੰਘ ਚੱਡਾ, ਹਰਪ੍ਰੀਤ ਸਿੰਘ ਨੀਟੂ ,ਵਿੱਕੀ ਸਿੰਘ ਖਾਲਸਾ, ਗੁਰਦੀਪ ਸਿੰਘ ਕਾਲੀਆ ਕਲੋਨੀ ਅਤੇ ਆਗਾਜ਼ ਐਨਜੀਓ ਦੇ ਪਰਮਪ੍ਰੀਤ ਸਿੰਘ ਵਿੱਟੀ ਨੇ ਇੱਕ ਸਾਂਝੇ ਬਿਆਨ ਵਿੱਚ ਕਿਹਾ ਹੈ । ਕਿ ਕੁਝ ਸਿੱਖ ਵਿਰੋਧੀ ਤਾਕਤਾਂ ਸੰਗਤਾਂ ਨੂੰ ਗੁਰੂ ਘਰ ਤੋਂ ਦੂਰ ਰੱਖਣ ਲਈ ਸਾਜਿਸ਼ਾਂ ਰਚਦੀਆਂ ਰਹਿੰਦੀਆਂ ਹਨ। ਇਕ ਭਾਰਤੀ ਨੌਜਵਾਨ ਜੋ ਭਾਰਤ ਵਿਰੋਧੀ ਕਾਰਵਾਈ ਕਰਦਾ ਫੜਿਆ ਹੈ। ਉਸ ਨੂੰ ਕਰਤਾਰਪੁਰ ਸਾਹਿਬ ਦੇ ਲਾਂਘੇ ਨਾਲ ਜੋੜਨਾ ਅਤੀ ਨਿੰਦਣਯੋਗ ਹੈ। ਸਿੱਖ ਸੰਗਤਾਂ ਸਿਰਫ ਆਪਣੇ ਗੁਰੂ ਧਾਮਾਂ ਨਾਲ ਅੰਤਾਂ ਦਾ ਮੋਹ ਕਰਦੇ ਹਨ। ਉਹ ਆਪਣੇ ਅਤੇ ਗੁਰੂ ਵਿੱਚ ਕਿਸੇ ਵਿਰੋਧੀ ਨੂੰ ਬਰਦਾਸ਼ਤ ਨਹੀਂ ਕਰ ਸਕਦੇ। ਹੁਣ ਜਦੋਂ ਹਾਲਾਤ ਆਮ ਵਰਗੇ ਹੋ ਗਏ ਹਨ ,ਤਾਂ ਲਾਂਘੇ ਨੂੰ ਤੁਰੰਤ ਸੰਗਤਾਂ ਦੇ ਖੁੱਲੇ ਦਰਸ਼ਨ ਦੀਦਾਰਿਆਂ ਲਈ ਖੋਲਿਆ ਜਾਵੇ। ਅਸੀਂ ਸਿੱਖ ਸੰਸਥਾਵਾਂ ਸ਼੍ਰੋਮਣੀ ਕਮੇਟੀ ,ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਬੇਨਤੀ ਕਰਦੇ ਹਾਂ। ਉਹ ਤੁਰੰਤ ਲਾਂਘਾ ਖੁਲਾਉਣ ਲਈ ਆਪਣੀ ਆਵਾਜ਼ ਬੁਲੰਦ ਕਰਨ।ਇਸ ਮੌਕੇ ਹੋਰਨਾਂ ਤੋਂ ਇਲਾਵਾ , ਜੇ ਐਸ ਬੱਗਾ,ਸਤਪਾਲ ਸਿੰਘ ਸਿਦਕੀ,ਹਰਜੋਤ ਸਿੰਘ ਲੱਕੀ,ਗੁਰਵਿੰਦਰ ਸਿੰਘ ਸਿੱਧੂ , ਕਮਲਜੋਤ ਸਿੰਘ,ਅਮਨਦੀਪ ਸਿੰਘ ਬੱਗਾ, ਹਰਪਾਲ ਸਿੰਘ (ਪਾਲੀ ਚੱਡਾ) ,ਗੁਰਵਿੰਦਰ ਸਿੰਘ ਨਾਗੀ, ਹਰਪ੍ਰੀਤ ਸਿੰਘ ਰੋਬਿਨ, ਅਰਵਿੰਦਰ ਸਿੰਘ ਬਬਲੂ, ਪ੍ਰਭਜੋਤ ਸਿੰਘ, ਲਖਬੀਰ ਸਿੰਘ ਲੱਕੀ, ਹਰਪ੍ਰੀਤ ਸਿੰਘ ਸੋਨੂ , ਤਜਿੰਦਰ ਸਿੰਘ ਰੋਬੀ, ਜਸਪ੍ਰੀਤ ਸਿੰਘ ਰਿੰਕੂ,ਤਰਲੋਚਨ ਸਿੰਘ ਭਸੀਨ ਆਦੀ ਹਾਜਰ ਸਨ।