
ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੁਵਾਰਾ ਵਸਾਏ ਗਏ ਸ੍ਰੀ ਅਨੰਦਪਰ ਸਾਹਿਬ ਨੂੰ ਆਪ ਸਰਕਾਰ ਜਿਲਾ ਬਣਾਕੇ ਵਿਕਸਤ ਕਰੇ , ਸਿੱਖ ਤਾਲਮੇਲ ਕਮੇਟੀ ਧੰਨ ਧੰਨ ਸਾਹਿਬ ਸ੍ਰੀ ਗੁਰੂ ਤੇਗ ਬਹਾਦੁਰ ਸਾਹਿਬ ਜੀ ਦੁਆਰਾ ਜਮੀਨ ਖਰੀਦ ਕੇ ਚਕ ਨਾਨਕੀ ਵਸਾਇਆ ਗਿਆ ਸੀ ਜਿਸਦਾ ਬਾਅਦ ਵਿੱਚ ਦਸ਼ਮੇਸ਼ ਪਿਤਾ ਜੀ ਨੇ ਨਾਮ ਸ੍ਰੀ ਆਨੰਦਪੁਰ ਸਾਹਿਬ ਰਖਿਆ ਸੀ ਜਿੱਥੇ ਬਾਅਦ ਵਿੱਚ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਸ਼ਹਾਦਤ ਤੋਂ ਬਾਆਦ ਭਾਈ ਜੀਵਨ ਸਿੰਘ ਜੀ ਜਦੋਂ ਦਿੱਲੀ ਤੋਂ ਸੀਸ ਲਿਆਏ ਸਨ ਤਾਂ ਗੁਰੂ ਸਾਹਿਬ ਜੀ ਦੇ ਸੀਸ ਦਾ ਸਸਕਾਰ ਵੀ ਇੱਥੇ ਕੀਤਾ ਗਿਆ ਸੀ ਜਿੱਥੇ ਦਸਮੇਸ਼ ਪਿਤਾ ਜੀ ਨੇ ਖ਼ਾਲਸਾ ਪੰਥ ਦੀ ਸਾਜਨਾ ਕੀਤੀ ਸੀ ਉਸ ਆਨੰਦਪੁਰ ਸਾਹਿਬ ਨੂੰ ਪੰਜ਼ਾਬ ਸਰਕਾਰ ਜੋਂ ਗੁਰੂ ਸਾਹਿਬ ਜੀ 350ਸਹੀਦੀ ਦਿਹਾੜਾ ਆਪਣੇ ਤੌਰਤੇ ਵੱਡੇ ਪੱਧਰ ਤੇ ਮਨਾ ਰਹੀ ਹੈ ਉਸ ਸ੍ਰੀ ਆਨੰਦ ਪੁਰ ਸਾਹਿਬ ਜੀ ਨੂੰ ਪੰਜ਼ਾਬ ਸਰਕਾਰ ਜਿਲ੍ਹੇ ਦਾ ਦਰਜਾ ਦੇ ਕੇ ਵੱਡੇ ਪੱਧਰ ਤੇ ਵਿਕਸਤ ਕਰੇ ਇਹਨਾਂ ਵਿਚਾਰਾ ਦਾ ਪ੍ਰਗਟਾਵਾ ਸਿੱਖ ਤਾਲਮੇਲ ਕਮੇਟੀ ਦੇ ਆਗੂ ਤਜਿੰਦਰ ਸਿੰਘ ਪਰਦੇਸੀਂ ਹਰਪਾਲ ਸਿੰਘ ਚੱਢਾ ਹਰਪਰੀਤ ਸਿੰਘ ਨੀਟੂ ਗੁਰਦੀਪ ਸਿੰਘ ਕਾਲੀਆ ਕਾਲੋਨੀ ਗੁਰਵਿੰਦਰ ਸਿੰਘ ਸਿੱਧੂ ਸੱਤਪਾਲ ਸਿੰਘ ਸਿਦਕੀ ਹਰਵਿੰਦਰ ਸਿੰਘ ਚਿਟਕਾਰਾ ਨੇ ਇਕ ਸਾਂਝੇ ਬਿਆਨ ਵਿੱਚ ਪਰਗਟ ਕੀਤਾ ਉਕਤ ਆਗੂਆਂ ਨੇ ਕਿਹਾ ਸ੍ਰੀ ਆਨੰਦ ਪੁਰ ਸਾਹਿਬ ਜੀ ਦੇ ਚਪੇ ਚਪੇ ਉਤੇ ਦਸਮੇਸ਼ ਪਿਤਾ ਜੀ ਘੋੜਿਆਂ ਦੇ ਟਾਪਾਂ ਦੀ ਅੱਜ ਵੀ ਆਵਾਜ਼ ਮਹਿਸੂਸ ਕੀਤੀ ਜਾ ਸਕਦੀ ਹੈ ਚਾਰ ਸਹਿਬਜ਼ਾਦਿਆਂ ਨੇ ਆਪਣਾ ਸਾਰਾ ਬਚਪਨ ਇਸੇ ਅਸਥਾਨ ਤੇ ਬਿਤਾਇਆ ਇਹੋ ਜਿਹੇ ਅਸਥਾਨ ਨੂੰ ਸੰਸਾਰ ਪੱਧਰ ਤੇ ਵਿਕਸਤ ਕਰਨ ਲਈ ਵੱਧ ਤੋਂ ਵੱਧ ਉਪਰਾਲੇ ਹੋਣੇ ਚਾਹੀਦੇ ਹਨ ਇਸ ਇਲਾਕੇ ਨੂੰ ਜਿਲ੍ਹਾ ਬਣਾਉਣਾ ਇਸ ਦਿਸ਼ਾ ਵੱਲ ਪਹਿਲਾ ਵੱਡਾ ਕਦਮ ਹੋਵੇਗਾ ਉਕਤ ਆਗੂਆਂ ਨੇ ਕਿਹਾ ਕਿ ਕੇਂਦਰ ਸਰਕਾਰ ਸ੍ਰੀ ਆਨੰਦ ਸਹਿਬ ਵਿੱਖੇ ਗੁਰੂ ਤੇਗ ਬਹਾਦਰ ਜੀ ਦੇ ਨਾਮ ਤੇ ਅੰਤਰ ਰਾਸ਼ਟਰੀ ਹਵਾਈ ਅੱਡਾ ਬਣਾਏ ਇਸ ਮੌਕੇ ਤੇ ਹੋਰਨਾਂ ਤੋਂ ਇਲਾਵਾ ਗੁਰਵਿੰਦਰ ਸਿੰਘ ਨਾਗ਼ੀ ਰਣਜੀਤ ਸਿੰਘ ਨੋਨੀ ਹਰਪਾਲ ਸਿੰਘ ਪਾਲੀ ਬੰਟੀ ਰਾਠੌਰ ਕਰਮਜੀਤ ਸਿੰਘ ਨੂਰ ਉੱਤਮ ਸਿੰਘ ਹਰਨੇਕ ਸਿੰਘ ਨੇਕੀ ਹਾਜਰ ਸਨ