ਬਟਾਲਾ ( 14/1/24) :
ਅੱਜ ਮਕਰ ਸੰਕਰਾਤੀ ਦੇ ਪਵਿੱਤਰ ਦਿਹਾੜੇ ਤੇ ਪਿੰਡ ਧੰਦੋਈ ਵਿਖੇ ਗੁਰਬਿੰਦਰ ਸਿੰਘ ਬਾਥ ਅਤੇ ਸਤਨਾਮ ਸਿੰਘ ਉਮਰਪੁਰਾ ਦੇ ਸਾਂਝੇ ਯਤਨਾਂ ਸਦਕਾ ਚਾਲੀ ਐਸ਼ ਸੀ ਪਰਿਵਾਰ ਭਾਜਪਾ ਚ ਸ਼ਾਮਲ ਹੋ ਗਏ। ਇਸ ਮੌਕੇ ਉਹਨਾਂ ਦੀ ਰਸਮੀ ਸ਼ਮੂਲੀਅਤ ਸ੍ਰੀ ਐਸ਼ ਆਰ ਲੱਧੜ ਪ੍ਰਧਾਨ ਐਸ਼ ਸੀ ਮੋਰਚਾ ਭਾਜਪਾ ਨੇ ਕਰਵਾਈ।
ਜਿੱਥੇ ਸ੍ਰੀ ਲੱਧੜ ਨੇ ਮੋਦੀ ਜੀ ਵੱਲੋਂ ਚਲਾਈਆਂ ਸਕੀਮਾਂ ਵਾਰੇ ਵਿਸਥਾਰ ਨਾਲ ਦੱਸਿਆ ਉੱਥੇ ਸਕੀਮਾਂ ਦੇ ਪਰਚੇ ਜਾਣਕਾਰੀ ਲਈ ਵੀ ਵੰਡੇ। ਸਮੂਹ ਸ਼ਾਮਲ ਲੋਕਾਂ ਨੂੰ ਜੀ ਆਇਆਂ ਕਹਿਣ ਉਪਰੰਤ ਸ੍ਰੀ ਲੱਧੜ ਨੇ ਭਰੋਸਾ ਦਵਾਇਆ ਕਿ ਮਹਿਲਾਵਾਂ , ਨੌਜਵਾਨਾਂ ਅਤੇ ਬੇਰੁਜ਼ਗਾਰਾਂ ਦਾ ਭਵਿੱਖ ਮੋਦੀ ਜੀ ਦੇ ਹੱਥਾਂ ਵਿੱਚ ਸੁਰੱਖਿਅਤ ਹੈ। ਇਸ ਮੌਕੇ ਸਤਨਾਮ ਸਿੰਘ ਉਮਰਪੁਰਾ ਤੋ ਇਲਾਵਾ
ਜਥੇਦਾਰ ਅਵਤਾਰ ਸਿੰਘ,
ਸੰਦੀਪ ਸਿੰਘ ਰਿਆੜ ,
ਵਿਜੈ ਮੱਟੂ ਗਾਇਕ ,
ਗੁਰਵਿੰਦਰ ਸਿੰਘ ਬਾਥ,
ਲਵ ਗਿੱਲ ਅਤੇ
ਰਵਿੰਦਰ ਬੱਲ ਵਿਸ਼ੇਸ਼ ਤੌਰ ਤੇ ਹਾਜ਼ਰ ਆਏ। ਵੱਡੀ ਗਿਣਤੀ ਵਿੱਚ ਮਹਿਲਾਵਾਂ ਨੇ ਫੰਕਸ਼ਨ ਚ ਹਿੱਸਾ ਲਿਆ।
ਇਸ ਫੰਕਸ਼ਨ ਦੀ ਇਹ ਵੀ ਵਿਸ਼ੇਸ਼ਤਾ ਰਹੀ ਕਿ ਅਨੁਸੂਚਿਤ ਜਾਤੀ ਦੇ ਲੋਕਾਂ ਤੋ ਇਲਾਵਾ ਜਨਰਲ ਵਰਗ ਤੇ ਪਿਛੜਾ ਵਰਗ ਦੇ ਲੋਕ ਵੀ ਸ਼ਾਮਲ ਹੋਏ।