ਪਟਿਆਲਾ, 24 ਸਤੰਬਰ():ਪੰਥ ਰਤਨ ਜਥੇਦਾਰ ਗੁਰਚਰਨ ਸਿੰਘ ਟੌਹੜਾ ਦੀ ਪਹਿਲੀ ਜਨਮ ਸ਼ਤਾਬਦੀ ਮੌਕੇ ਪਿੰਡ ਟੌਹੜਾ ਵਿਚ ਅੱਜ ਪੰਥਕ ਸ਼ਕਤੀ ਦਾ ਲਗਭਗ 25 ਹਜ਼ਾਰ ਦੇ ਕਰੀਬ ਵਿਸ਼ਾਲ ਇਕੱਠ ਹੋਇਆ। ਜਿਥੇ ਪੰਜਾਬ, ਦੇਸ਼, ਵਿਦੇਸਾਂ ਦੇ ਨਾਲ ਨਾਲ ਸੰਤ ਸਮਾਜ, ਪੰਥਕ ਸੰਪਰਦਾਵਾਂ, ਪੰਥਕ ਸੰਗਠਨਾ ਅਤੇ ਸੰਸਥਾਵਾਂ ਦੇ ਆਗੂਆਂ ਨੇ ਪਹੁੰਚ ਕੇ ਜਥੇਦਾਰ ਟੌਹੜਾ ਨੂੰ ਆਪਣੇ ਆਪਣੇ ਸ਼ਬਦਾਂ ਵਿਚ ਯਾਦ ਹੀ ਨਹੀਂ ਕੀਤਾ ਸਗੋਂ ਪੰਥਕ ਸ਼ਕਤੀ ਦਾ ਵੀ ਵੱਡਾ ਪ੍ਰਦਰਸ਼ਨ ਕੀਤਾ ਗਿਆ। ਇਸ ਮੌਕੇ ਸ਼ੋ੍ਰਮਣੀ ਅਕਾਲੀ ਦਲ ਸੁਧਾਰ ਲਹਿਰ ਦੇ ਕਨਵੀਨਰ ਜਥੇਦਾਰ ਗੁਰਪ੍ਰਤਾਪ ਸਿੰਘ ਵਡਾਲਾ ਅਤੇ ਪ੍ਰੋ. ਪ੍ਰੇਮ ਸਿੰਘ ਚੰਦੂਮਾਜਰਾ ਨੇ ਦੋ ਮਤੇ ਵੀ ਸੰਗਤ ਤੋਂ ਪਾਸ ਕਰਵਾਏ। ਜਿਨ੍ਹਾਂ ਵਿਚ ਪ੍ਰਮੁੱਖ ਤੌਰ ਪੰਥ ਰਤਨ ਜਥੇਦਾਰ ਗੁਰਚਰਨ ਸਿੰਘ ਟੌਹੜਾ ਦੇ ਜੀਵਨ ਤੋਂ ਸੇਧ ਲੈਂਦੇ ਹੋਏ ਪੰਥ ਪ੍ਰਸਤੀ ਦਾ ਮਾਰਗ ਅਪਣਾਉਣ, ਅਕਾਲੀ ਦਲ ਆਪਣੇ ਮੁਢਲੇ ਸਰੋਕਾਰਾਂ ਅਤੇ ਸਿਧਾਂਤਾਂ ਤੋਂ ਥਿੜਕਣ ਦੀ ਬਜਾਏ ਉਨ੍ਹਾਂ ਨੂੰ ਅਪਣਾਉਣ, ਜਥੇਦਾਰ ਸ੍ਰੀ ਅਕਾਲ ਤਖਤ ਸਾਹਿਬ ਨੂੰ ਖੇਰੰੁ ਖੇਰੁੰ ਪੰਥਕ ਸਕਤੀ ਨੂੰ ਮੁੜ ਤੋਂ ਇੱਕ ਜੁਟ ਕਰਨ, ਅਕਾਲੀ ਦਲ ਦੀ ਅਗਵਾਈ ਪੰਥਕ ਸੋਚ ਅਤੇ ਪੰਥਕ ਵਾਲੇ ਆਗੂਆਂ ਨੂੰ ਸੌਂਪਣ, ਜਥੇਦਾਰ ਸਹਿਬਾਨਾ ਦੀ ਨਿਯੁਕਤੀ ਅਤੇ ਸੇਵਾਮੁਕਤੀ ਦੇ ਨਿਯਮ ਬਣਾਉਣ ਅਤੇ ਸਮਾਜਿਕ ਚੇਤਨਤਾ ਅਤੇ ਸੁਧਾਰ ਵਿੰਗ ਦਾ ਗਠਨ ਕਰਨਾ ਮੁੱਖ ਤੌਰ ‘ਤੇ ਸ਼ਾਮਲ ਹਨ।
ਬੜੀ ਦੇਰ ਬਾਅਦ ਪੰਥਕ ਸ਼ਕਤੀ ਦੇ ਹੋਏ ਵਿਸ਼ਾਲ ਇਕੱਠ ਨੂੰ ਸੰਬੋਧਨ ਕਰਦਿਆਂ ਸ਼ੋ੍ਰਮਣੀ ਅਕਾਲੀ ਦੀ ਸੁਧਾਰ ਲਹਿਰ ਕਨਵੀਨਰ ਜਥੇਦਾਰ ਗੁਰਪ੍ਰਤਾਪ ਸਿੰਘ ਵਡਾਲਾ ਨੇ ਕਿਹਾ ਕਿ ਪੰਥ ਦੀ ਨੁਮਾਇੰਦਾ ਜਮਾਤ ਅਕਾਲੀ ਦਲ ਨੂੰ ਸਰਵ ਪ੍ਰਮਾਣਿਤ ਅਤੇ ਪੰਥਕ ਅਗਵਾਈ ਦੀ ਲੋੜ ਅਤੇ ਅਕਾਲੀ ਦਲ ਆਪਣੇ ਸਿਧਾਂਤ ਤੋਂ ਥਿੜਕ ਗਿਆ ਹੈ। ਜਿਸ ਦੇ ਕਾਰਨ ਅੱਜ ਹਰ ਪੰਥਕ ਸੰਸਥਾ ਅਤੇ ਵਿਦਵਾਨ ਵੀ ਚਿੰਤਤ ਹਨ। ਉਨ੍ਹਾਂ ਕਿਹਾ ਕਿ ਜਥੇਦਾਰ ਟੌਹੜਾ ਨੇ ਜੀਵਨ ਭਰ ਪੰਥਕ ਹਿੱਤਾਂ’ਤੇ ਪਹਿਰਾ ਦਿੱਤਾ ਅਤੇ ਇਹੀ ਕਾਰਨ ਹੈ ਕਿ ਉਨ੍ਹਾਂ ਦੀ ਇੱਕ ਬੜ੍ਹਕ ਨਾਲ ਦਿੱਲੀ ਤੱਕ ਹਿਲ ਜਾਂਦੀ ਸੀ, ਕਿਉਂਕਿ ਆਪਣੇ ਸਿਧਾਂਤਾ ’ਤੇ ਕਾਇਮ ਸਨ।
ਪ੍ਰੋ. ਪ੍ਰੇਮ ਸਿੰਘ ਚੰਦੂਮਾਜਰਾ ਨੇ ਕਿਹਾ ਕਿ ਪੰਥ ਰਤਨ ਜਥੇਦਾਰ ਗੁਰਚਰਨ ਸਿੰਘ ਟੌਹੜਾ ਨੇ ਪੰਥਕ ਸ਼ਕਤੀ ਨੂੰ ਇੱਕ ਮੁੱਠ ਅਤੇ ਇੱਕ ਜੁੱਟ ਰੱਖਣ ਲਈ ਜਿੰਦਗੀ ਵੱਡੀਆਂ ਕੁਰਬਾਨੀਆ ਦਿੱਤੀਆਂ ਅਤੇ ਉਨ੍ਹਾਂ ਨੇ ਪੁੱਤ ਨਹੀਂ ਜੰਮੇ ਸਗੋਂ ਪੰਥਕ ਆਗੂ ਪੈਦਾ ਕੀਤੇ। ਭਾਵੇਂ ਸਮੇਂ ਨੇ ਕਿਸੇ ਵੀ ਤਰ੍ਰਾਂ ਕਰਵਟ ਲਈ ਹੋਵੇ ਪਰ ਇਹ ਤੈਅ ਹੈ ਕਿ ਜਥੇਦਾਰ ਟੌਹੜਾ ਦੀ ਸੋਚ ਦੀ ਅੱਜ ਵੀ ਸੂਰਜ ਵਾਂਗ ਚਮਕ ਰਹੀ ਹੈ। ਉਨ੍ਹਾਂ ਇਸ ਗੱਲ ਦਾ ਅਫਸੋਸ ਪ੍ਰਗਟ ਕੀਤਾ ਕਿ ਸ਼ੋ੍ਰਮਣੀ ਕਮੇਟੀ ਨੂੰ ਇੱਥੇ ਆ ਕੇ ਜਥੇਦਾਰ ਟੌਹੜਾ ਦਾ ਜਨਮ ਦਿਨ ਮਨਾਉਣ ਦੀ ਬਜਾਏ ਇਸ ਸਮਾਗਮ ਨੂੰ ਤਾਰਪੀਡੋ ਕਰਨ ਲਈ ਸਾਰਾ ਹੀ ਜੋਰ ਲਗਾ ਦਿੱਤਾ ਅਤੇ ਉਸ ਸਮਾਗਮ ਦੀ ਵਾਗਡੋਰ ਵੀ ਇੱਕ ਗੈਰ ਪੰਥਕ ਵਿਅਕਤੀ ਨੂੰ ਸੌਂਪੀ ਗਈ। ਪ੍ਰੋ. ਚੰਦੂਮਾਜਰਾ ਨੇ ਕਿਹਾ ਕਿ ਅੱਜ ਸਾਡੇ ਨੌਜਵਾਨ ਜੇਲ੍ਹਾਂ ਵਿਚ ਸੜ੍ਹ ਰਹੇ ਹਨ ਅਤੇ ਉਨ੍ਰਾਂ ਨੂੰ ਦੇਸ ਦੇ ਕਾਨੂੰਨ ਮੁਤਾਬਕ ਵੀ ਸ਼ਜਾ ਪੁਰੀ ਹੋਣ ਜਾਣ ਕੇ ਬਾਵਜੂਦ ਵੀ ਰਿਹਾਅ ਨਹੀਂ ਕੀਤਾ ਜਾ ਰਿਹਾ। ਭਾਈ ਅਮਿ੍ਰੰਤਪਾਲ ਸਿੰਘ, ਜਗਤਾਰ ਸਿੰਘ ਹਵਾਰਾ, ਬਲਵੰਤ ਸਿੰਘ ਰਾਜੋਆਣਾ ਨੂੰ ਜੇਲ੍ਹਾਂ ਵਿਚ ਨਾਜਾਇਜ ਤੌਰ ’ਤੇ ਰੱਖਿਆ ਜਾ ਰਿਹਾ ਹੈ।
ਸਾਬਕਾ ਮੰਤਰੀ ਸੁਰਜੀਤ ਸਿੰਘ ਰੱਖੜਾ ਨੇ ਜਿਹੜੇ ਪ੍ਰਧਾਨ ਨੂੰ ਦਿੱਲੀ ਦੀਆਂ ਚੋਣਾਂ ਵਿਚ ਨਾ ਆਉਣ ਲਈ ਕਿਹਾ ਗਿਆ ਹੋਵੇ, ਸੰਗਰੂਰ ਦੀ ਚੋਣ ਵਿਚ ਜਿਸ ਦੀ ਫੋਟੋ ਪੋਸਟਰ ’ਤੇ ਨਾ ਲਗਾਈ ਗਈ ਹੋਵੇ ਅਤੇ ਲੋਕ ਸਾਨੂੰ ਵੀ ਕਹਿਣ ਕਿ ਉਸ ਦੀ ਫੋਟੋ ਨਾ ਲਗਾਉ ਤਾਂ ਉਸ ਪ੍ਰਧਾਨ ਨੂੰ ਖੁਦ ਹੀ ਲਾਂਭੇ ਹੋ ਜਾਣਾ ਚਾਹੀਦਾ ਹੈ ਅਤੇ ਦੂਜੇ ਪਾਸੇ ਪੰਥ ਰਤਨ ਜਥੇਦਾਰ ਗੁਰਚਰਨ ਸਿੰਘ ਟੌਹੜਾ ਹਨ, ਜਿਨ੍ਹਾਂ ਦੇ ਅੱਗੇ ਸਾਰਾ ਪੰਜਾਬ ਨਤਮਸਤਕ ਹੋ ਰਿਹਾ ਹੈ।
ਬੀਬੀ ਜਾਗੀਰ ਕੌਰ ਨੇ ਕਿਹਾ ਕਿ ਉਨ੍ਹਾਂ ਨੇ ਜਥੇਦਾਰ ਟੌਹੜਾ ਦੇ ਜੀਵਨ ਤੋਂ ਵੱਡੀ ਸੇਧ ਲਈ। ਉਹਨਾਂ ਕਿਹਾ ਸਾਡੀ ਨਵੀ ਨੌਜੁਆਨ ਪੀੜੀ ਨੂੰ ਟੌਹੜਾ ਸਾਹਿਬ ਪੰਥਕ ਫ਼ਲਸਫ਼ੇ ਅਤੇ ਸਿੱਖੀ ਸਿਧਾਤਾਂ ਨਾਲ ਹੀ ਸ੍ਰੋਮਣੀ ਅਕਾਲੀ ਦਲ ਅਤੇ ਪੰਥ ਤਕੜਾ ਹੋ ਸਕਦਾ ਹੈ।
ਇਸ ਮੌਕੇ ਵਿਸ਼ੇਸ਼ ਤੌਰ ਤੇ ਪਹੁੰਚੇ ਭਾਈ ਸ਼ਰਬਜੀਤ ਸਿੰਘ ਖਾਲਸਾ ਮੈਂਬਰ ਪਾਰਲੀਮੈਂਟ ਵੱਲੋਂ ਬੋਲਦਿਆਂ ਬਾਪੂ ਤਰਸੇਮ ਸਿੰਘ ਤਰਫੋ ਵੀ ਹਾਜ਼ਰੀ ਲੁਆਈ ਤੇ ਭਾਈ ਅਮ੍ਰਿਤਪਾਲ ਸਿੰਘ ਤੇ ਸਾਥੀਆਂ ਤੇ ਦੁਬਾਰਾ ਐਨਐਸਏ ਲਾਉਣ ਦੀ ਨਿੰਦਾ ਕੀਤੀ। ਉਹਨਾਂ ਡਿਬਰੂਗੜ ਦੇ ਨਾਲ ਨਾਲ ਪੰਜਾਬ ਦੀਆਂ ਜਾ ਹੋਰ ਨੌਜੁਆਨਾਂ ਦਾ ਮੁੱਦਾ ਵੀ ਚੁੱਕਿਆ। ਉਹਨਾਂ ਸਮੁੱਚੀ ਪੰਥਕ ਸਖ਼ਤੀ ਨੂੰ ਇਕੱਠੇ ਹੋਕੇ ਲੜਨ ਦਾ ਹੋਕਾ ਦਿੱਤਾ।
ਭਾਈ ਕੰਵਰਚੜਤ ਸਿੰਘ ਪ੍ਰਧਾਨ ਫੈਡਰੇਸਨ ਵੱਲੋ ਨੌਜੁਆਨਾਂ ਨੂੰ ਬਾਣੀ ਅਤੇ ਬਾਣੇ ਦੇ ਧਾਰਨੀ ਹੁੰਦਿਆਂ ਲੋਕ ਸੇਵਾ ਵਿੱਚ ਅੱਗੇ ਆਉਣ ਦਾ ਹੋਕਾ ਦਿੱਤਾ।
ਇਸ ਮੌਕੇ ਡਾ. ਬਲਕਾਰ ਸਿੰਘ ‘ਚੇਤਿਆਂ ਵਿਚ ਅੜ੍ਹ ਗਿਆ ਜਥੇਦਾਰ ਟੌਹੜਾ’, ਹਰਵਿੰਦਰ ਸਿੰਘ ਖਾਲਸਾ ਦੀ ‘ਇਤਿਹਾਸਕ ਮੁਲਾਕਾਤਾਂ ਅਤੇ ਦਸਤਾਵੇਜ਼’ ਰੀਲੀਜ਼ ਕੀਤੀ ਗਈ।
ਇਹਨਾਂ ਤੋ ਇਲਾਵਾ ਭੁਪਿੰਦਰ ਸਿੰਘ ਅਸੰਦ ਪ੍ਰਧਾਨ ਹਰਿਆਣਾ ਗੁਰਦੁਆਰਾ ਪ੍ਰਬੰਧਕ ਕਮੇਟੀ, ਹਰਮੀਤ ਸਿੰਘ ਕਾਲਕਾ ਪ੍ਰਧਾਨ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ, ਸੁੱਚਾ ਸਿੰਘ ਛੋਟੇਪੁੱਰ, ਪ੍ਰਮਿੰਦਰ ਸਿੰਘ ਢੀਡਸਾ, ਜਗਮੀਤ ਸਿੰਘ ਬਰਾੜ, ਚਰਨਜੀਤ ਸਿੰਘ ਬਰਾੜ, ਰਣਧੀਰ ਸਿੰਘ ਰੱਖੜਾ ਅਤੇ ਭੁਪਿੰਦਰ ਸਿੰਘ ਸੇਖੂਪੁਰ ਵੱਲੋ ਵੀ ਸੰਬੋਧਨ ਕੀਤਾ।
ਸਮੁੱਚੀ ਲੀਡਰਸ਼ਿਪ ਵੱਲੋਂ ਅਕਾਲੀ ਦਲ ਦੇ ਸਰਪ੍ਰਸਤ ਸੁਖਦੇਵ ਸਿੰਘ ਢੀਂਡਸਾ ਵੱਲੋਂ ਧੰਨਵਾਦ ਕੀਤਾ ਗਿਆ। ਸਟੇਜ ਦੀ ਭੂਮਿਕਾ ਜਥੇਦਾਰ ਕਰਨੈਲ ਸਿੰਘ ਪੰਜੌਲੀ, ਹਰਿੰਦਰਪਾਲ ਸਿੰਘ ਚੰਦੂਮਾਜਰਾ,ਹਰਿੰਦਰਪਾਲ ਸਿੰਘ ਟੌਹੜਾ ਅਤੇ ਸਤਵਿੰਦਰ ਸਿੰਘ ਟੋਹੜਾ ਨੇ ਨਿਭਾਈ। ਅੱਜ ਪੰਥ ਰਤਨ ਜਥੇਦਾਰ ਟੌਹੜਾ ਦੀ ਜਨਮ ਸ਼ਤਾਬਦੀ ਮੌਕੇ ਦਸਤਾਰਾਂ ਦਾ ਲੰਗਰ, ਮੈਡੀਕਲ ਕੈਂਪ, ਜਲੇਬੀਆਂ ਦੇ ਅਤੁਟ ਲੰਗਰ ਵਰਤਾਏ ਗਏ। ਸਮਾਗਮ ਵਿਚ ਵਿਸ਼ੇਸ਼ ਤੌਰ’ਤੇ ਪ੍ਰੋ. ਮਨਜੀਤ ਸਿੰਘ ਸਾਬਕਾ ਜਥੇਾਦਰ ਸ੍ਰੀ ਅਕਾਲ ਤਖਤ ਸਾਹਿਬ, ਹਰਮੇਲ ਸਿੰਘ ਟੌਹੜਾ, ਕੁਲਦੀਪ ਕੌਰ ਟੌਹੜਾ, ਗਗਨਜੀਤ ਸਿੰਘ ਬਰਨਾਲਾ, ਬਲਦੇਵ ਸਿੰਘ ਮਾਨ, ਬੀਬੀ ਪਰਮਜੀਤ ਸਿੰਘ ਲਾਂਡਰਾ, ਭਾਈ ਮਨਜੀਤ ਸਿੰਘ, ਸੰਤਾ ਸਿੰਘ ਉਮੈਦਪੁਰੀ, ਬੀਬੀ ਸਤਵਿਦੰਰ ਕੌਰ ਧਾਲੀਵਾਲ, ਬੀਬੀ ਹਰਜੀਤ ਕੌਰ ਤਲਵੰਡੀ, ਬੀਬੀ ਪਰਮਜੀਤ ਕੌਰ ਗੁਲਸ਼ਨ, ਇੰਦਰਮੋਹਨ ਸਿੰਘ ਲਖਮੀਰਵਾਲਾ, ਬਾਬਾ ਗੁਰਮੀਤ ਸਿੰਘ ਜੀ ਤਰਲੋਕੇਵਾਲਾ, ਮਿੱਠੀ ਸਿੰਘ ਕਾਹਨੇਕੇ, ਮਲਕੀਤ ਸਿਮਘ ਚੰਗਾਲ, ਰਾਮਪਾਲ ਸਿੰਘ ਬਹਿਣੀਵਾਲ, ਤੇਜਿੰਦਰਪਾਲ ਸਿੰਘ ਸੰਧੂ, ਜਗਜੀਤ ਸਿੰਘ ਕੋਹਲੀ, ਜਰਨੈਲ ਸਿੰਘ ਕਰਤਾਪੁਰ, ਸੁਖਵਿੰਦਰ ਸਿੰਘ ਰਾਜਲਾ, ਪਰਮਜੀਤ ਸਿੰਘ ਸਿਧਵਾਂ,
ਸਾਬਕਾ ਜਥੇਦਾਰ ਸ੍ਰੀ ਅਕਾਲ ਤਖਤ ਸਾਹਿਬ ਭਾਈ ਮਨਜੀਤ ਸਿੰਘ ਜੀ, ਸੰਤ ਸਮਾਜ ਤੋਂ ਬਾਬਾ ਸਰਬਜੀਤ ਸਿੰਘ ਬੇਦੀ, ਬੁਢਾ ਦਲ ਬਾਬਾ ਮਨਮੋਹਨ ਸਿੰਘ, ਦਾ ਸੰਦੇਸ, ਬਾਬਾ ਕਸ਼ਮੀਰ ਸਿੰਘ, ਬਾਬਾ ਸਿੰਘ ਸੇਵਾ ਖਡੂਰ ਸਾਹਿਬ ਵਾਲੇ, ਦਲ ਖਾਲਸਾ ਆਗੂ, ਸੰਤ ਸਮਾਜ ਆਗੂ, ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ, ਹਰਿਆਣਾ ਗੁਰਦੁਆਰਾ ਪ੍ਰਬੰਧਕ ਕਮੇਟੀ, ਜਥੇਦਾਰ ਮਨਮੋਹਨ ਸਿੰਘ ਬਾਰਨ, ਗੁਰਦੀਪ ਸਿੰਘ ਕਾਲੀ ਕੰਬਲੀ ਵਾਲੇ ਆਦਿ ਵਿਸ਼ੇਸ ਤੌਰ ’ਤੇ ਹਾਜ਼ਰ ਸਨ। ਸੱਚ ਜਾਣਿਓ ਮੇਲੇ ਵਰਗਾ ਮਹੌਲ ਸੀ ਦਾਣਾ-ਮੰਡੀ ਟੌਹੜਾ ਦਾ।

Disclaimer : यह खबर उदयदर्पण न्यूज़ को सोशल मीडिया के माध्यम से प्राप्त हुई है। उदयदर्पण न्यूज़ इस खबर की आधिकारिक तौर पर पुष्टि नहीं करता है। यदि इस खबर से किसी व्यक्ति अथवा वर्ग को आपत्ति है, तो वह हमें संपर्क कर सकते हैं।