ਚੰਡੀਗੜ੍ਹ 19 ਮਈ ਸ੍ਰੌਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਅਤੇ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਦੇ ਸਰਪ੍ਰਸਤ ਸ ਕਰਨੈਲ ਸਿੰਘ ਪੀਰਮੁਹੰਮਦ ਅਤੇ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਦੇ ਪ੍ਰਧਾਨ ਐਡਵੋਕੇਟ ਪਰਮਿੰਦਰ ਸਿੰਘ ਢੀਗਰਾਂ ਨੇ ਸ੍ਰੌਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਸਵਾਲ ਕੀਤਾ ਹੈ ਕਿ ਉਸ ਨੇ ਬਿਜ਼ਨੈੱਸਮੈਨ ਗੁਰਿੰਦਰ ਸਿੰਘ ਬਾਵਾ ਚੇਅਰਮੈਨ, ਗੁਰੂ ਨਾਨਕ ਖਾਲਸਾ ਕਾਲਜ, ਮੁੰਬਈ ਨੂੰ ਸ੍ਰੀ ਗੁਰੂ ਰਾਮਦਾਸ ਜੀ ਚੈਰੀਟੇਬਲ ਹਸਪਤਾਲ ਟਰੱਸਟ ਦੇ ਟਰੱਸਟੀ ਵਜੋਂ ਵਾਧੂ ਚਾਰਜ ਕਿਉ ਸੌਂਪਿਆ ਗਿਆ ਹੈ। ਉਪਰੋਕਤ ਨੇਤਾਵਾ ਨੇ ਕਿਹਾ ਹੈ ਉਹਨਾਂ ਨੂੰ ਬੇਹੱਦ ਭਰੋਸੇਯੋਗ ਸੂਤਰਾ ਰਾਹੀ ਪਤਾ ਲੱਗਿਆ ਹੈ ਕਿ ਸ੍ਰੌਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਜਿਸ ਅਧੀਨ ਸ੍ਰੀ ਅੰਮ੍ਰਿਤਸਰ ਜਿਸ ਅਧੀਨ ਹੇਠ ਲਿਖੀਆਂ ਸੰਸਥਾਵਾਂ ਮਨੁੱਖਤਾ ਲਈ ਚੱਲ ਰਹੀਆਂ ਹਨ
1. ਸ੍ਰੀ ਗੁਰੂ ਰਾਮ ਦਾਸ ਜੀ ਸਿਹਤ ਵਿਗਿਆਨ ਯੂਨੀਵਰਸਿਟੀ, ਵੱਲਾ, ਸ੍ਰੀ ਅੰਮ੍ਰਿਤਸਰ।
2. ਸ੍ਰੀ ਗੁਰੂ ਰਾਮ ਦਾਸ ਜੀ ਮੈਡੀਕਲ ਕਾਲਜ, ਵੱਲਾ ਸ੍ਰੀ ਅੰਮ੍ਰਿਤਸਰ। (150 ਸੀਟਾਂ)।
3. ਸ੍ਰੀ ਗੁਰੂ ਰਾਮ ਦਾਸ ਜੀ ਚੈਰੀਟੇਬਲ ਹਸਪਤਾਲ, ਵਾਲਾ, ਸ੍ਰੀ ਅੰਮ੍ਰਿਤਸਰ।
(750 ਬਿਸਤਰੇ)
4. ਸ੍ਰੀ ਗੁਰੂ ਰਾਮ ਦਾਸ ਜੀ ਡੈਂਟਲ ਕਾਲਜ, ਜੀ ਟੀ ਰੋਡ, ਸ੍ਰੀ ਅੰਮ੍ਰਿਤਸਰ।
5. ਸ੍ਰੀ ਗੁਰੂ ਰਾਮ ਦਾਸ ਜੀ ਨਰਸਿੰਗ ਕਾਲਜ ।
6. ਸ੍ਰੀ ਗੁਰੂ ਰਾਮਦਾਸ ਜੀ ਚੈਰੀਟੇਬਲ ਹਸਪਤਾਲ, ਸਰਕੂਲਰ ਰੋਡ, ਸ੍ਰੀ ਅੰਮ੍ਰਿਤਸਰ। (200 ਬਿਸਤਰਿਆਂ ਵਾਲਾ)
7. ਸ੍ਰੀ ਗੁਰੂ ਰਾਮਦਾਸ ਜੀ ਰੋਟਰੀ ਕੈਂਸਰ ਹਸਪਤਾਲ, ਸ੍ਰੀ ਅੰਮ੍ਰਿਤਸਰ।
(100 ਬਿਸਤਰਿਆਂ ਵਾਲਾ) ਇਹਨਾਂ ਸਾਰੇ ਅਦਾਰਿਆ ਦਾ ਪ੍ਰਬੰਧ ਗੁਰਿੰਦਰ ਸਿੰਘ ਬਾਵਾ ਨੂੰ ਦੇ ਦਿੱਤਾ ਗਿਆ ਹੈ । ਬਾਵਾ ਬਾਰੇ ਗੱਲ ਕਰਦਿਆ ਸ੍ਰ ਕਰਨੈਲ ਸਿੰਘ ਪੀਰਮੁਹੰਮਦ ਅਤੇ ਐਡਵੋਕੇਟ ਪਰਮਿੰਦਰ ਸਿੰਘ ਢੀਗਰਾਂ ਨੇ ਕਿਹਾ ਕਿ ਇਹ ਸਖਸ ਸ੍ਰੌਮਣੀ ਅਕਾਲੀ ਦਲ ਬਾਦਲ ਦਾ ਫਾਇਨਾਂਸਰ ਹੈ ਤੇ ਸਿੱਖ ਕੌਮ ਨਾਲ ਸਬੰਧਿਤ ਵੱਡੇ ਵੱਡੇ ਮਸਲਿਆ ਵਿੱਚ ਪੈਸੇ ਦਾ ਪ੍ਰਭਾਵ ਵਰਤਕੇ ਸਿੰਘ ਸਾਹਿਬਾਨ ਵੱਲੋ ਕੀਤੇ ਫੈਸਲਿਆ ਤੱਕ ਨੂੰ ਪ੍ਰਭਾਵਿਤ ਕਰਦਾ ਆਇਆ ਹੈ । ਇਸ ਨੇ ਫਿਲਮ ਐਕਟਰ ਅਮਿਤਾਭ ਬੱਚਨ ਦੇ ਨਵੰਬਰ 1984 ਨਸਲਕੁਸ਼ੀ ਵਿੱਚ ਨਿਭਾਏ ਰੋਲ ਖਿਲਾਫ ਸ੍ਰੀ ਅਕਾਲ ਤਖਤ ਸਾਹਿਬ ਪਾਸ ਭੇਜੀ ਸਿਕਾਇਤ ਦਾ ਅਮਿਤਾਭ ਬੱਚਨ ਤਰਫੋ ਉਸ ਵੇਲੇ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਗੁਰਬਚਨ ਸਿੰਘ ਪਾਸ ਪਹੁੰਚ ਕੇ ਸਪੱਸ਼ਟੀਕਰਨ ਦੇਕੇ ਠੰਡੇ ਬਸਤੇ ਵਿੱਚ ਪਾ ਦਿੱਤੀ ਸੀ । ਸ੍ਰ ਕਰਨੈਲ ਸਿੰਘ ਪੀਰਮੁਹੰਮਦ ਅਤੇ ਐਡਵੋਕੇਟ ਪਰਮਿੰਦਰ ਸਿੰਘ ਢੀਗਰਾ ਨੇ ਕਿਹਾ ਕਿ ਕੀ ਪੰਜਾਬ ਅੰਦਰ ਸ੍ਰੌਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਪਾਸ ਕੋਈ ਲਾਇਕ ਮੈਬਰ ਜਾ ਅਧਿਕਾਰੀ ਨਹੀ ਜਾ ਖੁਦ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਖੁਦ ਉਕਤ ਮੈਡੀਕਲ ਅਦਾਰਿਆ ਦਾ ਪ੍ਰਬੰਧ ਕਿਉ ਨਹੀ ਦੇਖ ਸਕਦੇ ? ਫੈਡਰੇਸ਼ਨ ਨੇਤਾਵਾ ਨੇ ਕਿਹਾ ਕਿ ਗੁਰਿੰਦਰ ਸਿੰਘ ਬਾਵਾ ਨੇ ਮੁੰਬਈ ਵਿਖੇ ਗੁਰੂ ਨਾਨਕ ਖਾਲਸਾ ਕਾਲਜ ਵਿੱਚ ਸਿੱਖੀ ਸਰੂਪ ਵਾਲੇ ਪ੍ਰੋਫੈਸਰ ਭਰਤੀ ਕਰਨ ਦੀ ਜਗਾ 90 / ਗੈਰ ਸਿੱਖ ਪ੍ਰੋਫੈਸਰ ਤੇ ਬਾਕੀ ਸਟਾਫ ਭਰਤੀ ਕਰ ਰੱਖਿਆ ਹੈ ਉਹਨਾਂ ਐਡਵੋਕੇਟ ਧਾਮੀ ਪਾਸੋ ਮੰਗ ਕੀਤੀ ਕਿ ਉਹ ਬਿਨਾ ਕਿਸੇ ਦੇਰੀ ਦੇ ਬਾਵਾ ਪਾਸੋ ਉਪਰੋਕਤ ਮੈਡੀਕਲ ਸੰਸਥਾਵਾ ਦਾ ਚਾਰਜ ਵਾਪਸ ਲੈ ਲੈਣ ।

Disclaimer : यह खबर उदयदर्पण न्यूज़ को सोशल मीडिया के माध्यम से प्राप्त हुई है। उदयदर्पण न्यूज़ इस खबर की आधिकारिक तौर पर पुष्टि नहीं करता है। यदि इस खबर से किसी व्यक्ति अथवा वर्ग को आपत्ति है, तो वह हमें संपर्क कर सकते हैं।